ਵਾਰਡ ਨੰਬਰ 6 ਅਤੇ 9 ਦੀਆਂ ਸੀਵਰੇਜ, ਪਾਣੀ ਸਮੱਸਿਆਵਾਂ ਸੰਬੰਧੀ ਐਕਸੀਅਨ ਨੂੰ ਕਰਵਾਇਆ ਜਾਣੂ
ਫ਼ਿਰੋਜ਼ਪੁਰ, 18 ਅਗਸਤ (ਕੁਲਬੀਰ ਸਿੰਘ ਸੋਢੀ)-ਸ਼ਹਿਰ ਦੇ ਵਾਰਡ ਨੰਬਰ 6 ਅਤੇ 9 ਦੇ ਵਾਸੀਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਦਰਪੇਸ਼ ਗੰਭੀਰ ਸਮੱਸਿਆਵਾਂ ਨੂੰ ਲੈ ਕੇ ਐੱਮ. ਸੀ ਰਿਸ਼ੀ ਸ਼ਰਮਾ ਅਤੇ ਵਾਰਡ ਵਾਸੀਆਂ ਵਲੋਂ ਸੀਵਰੇਜ ਬੋਰਡ ਦੇ ਐਕਸੀਅਨ ਅਰੁਣ ਕੁਮਾਰ ਨੂੰ ਮੌਕੇ ’ਤੇ ਸਥਿਤੀ ਤੋਂ ਜਾਣੂ ਕਰਵਾਇਆ ਗਿਆ।
ਸੀਵਰੇਜ ਅਤੇ ਪਾਣੀ ਸਮੱਸਿਆਵਾਂ ਸੰਬੰਧੀ ਐਕਸੀਅਨ ਅਰੁਣ ਕੁਮਾਰ ਨੂੰ ਜਾਣਕਾਰੀ ਦੇਣ ਸਮੇਂ ਐੱਮ.ਸੀ ਸ਼ਰਮਾ ਅਤੇ ਵਾਰਡ ਵਾਸੀ। ਅਜੀਤ ਤਸਵੀਰ
19-08-2026