15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਕਿਰਤੀ ਕਿਸਾਨ ਯੂਨੀਅਨ ਵਲੋਂ ਜਲਾਲਾਬਾਦ ਪੱਛਮੀ ਬਲਾਕ ਕਮੇਟੀ ਦੀ ਚੋਣ-ਹਰਮੀਤ ਸਿੰਘ ਝੁੱਗੀਆਂ ਮੁੜ ਪ੍ਰਧਾਨ ਨਿਯੁਕਤ

ਅਜੀਤ ਡੈਸਕ 29-03-2026
ਜਲਾਲਾਬਾਦ, 28 ਮਾਰਚ (ਕਰਨ ਚੁਚਰਾ)-ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪੱਧਰੀ ਫ਼ੈਸਲੇ ਅਨੁਸਾਰ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਲਾਕ ਜਲਾਲਾਬਾਦ ਦੀਆਂ ਪਿੰਡ ਇਕਾਈਆਂ ਦੀ ਮੈਂਬਰਸ਼ਿਪ ਮੁਹਿੰਮ ਮੁਕੰਮਲ ਕਰਨ ਉਪਰੰਤ ਪਿੰਡ ਪੱਕਾ ਕਾਲੇ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਬਲਾਕ ਇਜਲਾਸ ਕਰਵਾਇਆ ਗਿਆ | ਇਸ ਇਜਲਾਸ ਦੌਰਾਨ ਪਿਛਲੇ ਸਾਲਾਂ ਦੀਆਂ ਗਤੀਵਿਧੀਆਂ 'ਤੇ ਚਰਚਾ ਕੀਤੀ ਗਈ ਅਤੇ ਭਵਿੱਖੀ ਸੰਘਰਸ਼ਾਂ ਦੀ ਰੂਪ-ਰੇਖਾ ਉਲੀਕਦਿਆਂ 12 ਮੈਂਬਰੀ ਬਲਾਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ | ਚੋਣ ਦੌਰਾਨ ਹਰਮੀਤ ਸਿੰਘ ਝੁੱਗੀਆਂ ਨੰਦ ਵਾਲਾ ਨੂੰ ਮੁੜ ਬਲਾਕ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਜਸਵੰਤ ਸਿੰਘ ਤਾਰੇਵਾਲਾ ਨੂੰ ਸੀਨੀਅਰ ਮੀਤ ਪ੍ਰਧਾਨ, ਜਸਕਰਨ ਸਿੰਘ ਪੱਕਾ ਕਾਲੇਵਾਲ ਨੂੰ ਮੀਤ ਪ੍ਰਧਾਨ, ਹਰਵਿੰਦਰ ਸਿੰਘ ਨੂੰ ਸਕੱਤਰ ਅਤੇ ਡਾ.ਗੁਰਪ੍ਰੀਤ ਸਿੰਘ ਸਵਾਹ ਵਾਲਾ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ | ਕਮੇਟੀ ਮੈਂਬਰਾਂ ਵਜੋਂ ਜੋਗਿੰਦਰ ਸਿੰਘ ਤਾਰੇ ਵਾਲਾ, ਬਲਰਾਜ ਸਿੰਘ ਜੰਡਵਾਲਾ, ਮੁਖ਼ਤਿਆਰ ਸਿੰਘ, ਨਗਿੰਦਰ ਸਿੰਘ ਚੱਕ ਜਾਨੀਸਰ, ਅਜੀਤ ਸਿੰਘ, ਕੇਵਲ ਸਿੰਘ ਅਰਨੀਵਾਲਾ ਅਤੇ ਜਤਿੰਦਰਜੀਤ ਸਿੰਘ ਦੀ ਚੋਣ ਕੀਤੀ ਗਈ | ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ, ਜ਼ਿਲ੍ਹਾ ਸਕੱਤਰ ਮਨਦੀਪ ਸਿੰਘ ਅਤੇ ਅÏਰਤ ਵਿੰਗ ਦੀ ਕਨਵੀਨਰ ਰਾਜ ਕੌਰ ਚੱਕ ਸੈਦੋ ਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਦੌਰ ਵਿਚ ਕੇਂਦਰ ਸਰਕਾਰ ਦੀਆਂ ਨੀਤੀਆਂ ਸਾਮਰਾਜਵਾਦ ਅਤੇ ਕਾਰਪੋਰੇਟ ਘਰਾਨਿਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਹਨ | ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲ, ਲੇਬਰ ਕੋਡ ਅਤੇ ਨਰੇਗਾ ਵਰਗੇ ਕਾਨੂੰਨਾਂ ਵਿਚ ਬਦਲਾਅ ਕਿਸਾਨੀ ਅਤੇ ਮਿਹਨਤਕਸ਼ ਵਰਗ ਲਈ ਘਾਤਕ ਹਨ | ਆਗੂਆਂ ਨੇ ਚਿੰਤਾ ਪ੍ਰਗਟਾਈ ਕਿ ਦੇਸ਼ ਵਿਚ ਐਲ.ਪੀ.ਜੀ. ਗੈੱਸ, ਡੀਜ਼ਲ ਅਤੇ ਖਾਦਾਂ ਦਾ ਸੰਕਟ ਖੜ੍ਹਾ ਕੀਤਾ ਜਾ ਰਿਹਾ ਹੈ, ਜਿਸ ਨਾਲ ਆਮ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ | ਉਨ੍ਹਾਂ ਸੱਦਾ ਦਿੱਤਾ ਕਿ ਇਨ੍ਹਾਂ ਨੀਤੀਆਂ ਨੂੰ ਸਿਰਫ਼ ਜਥੇਬੰਦਕ ਤਾਕਤ ਨਾਲ ਹੀ ਟੱਕਰ ਦਿੱਤੀ ਜਾ ਸਕਦੀ ਹੈ | ਇਸੇ ਲੜੀ ਤਹਿਤ 6 ਅਪ੍ਰੈਲ ਨੂੰ ਫ਼ਾਜ਼ਿਲਕਾ ਡੀ.ਸੀ. ਦਫ਼ਤਰ ਮੂਹਰੇ ਦਿੱਤੇ ਜਾਣ ਵਾਲੇ ਧਰਨੇ ਵਿਚ ਬਲਾਕ ਜਲਾਲਾਬਾਦ ਤੋਂ ਵੱਡੀ ਗਿਣਤੀ ਵਿਚ ਕਿਸਾਨ ਸ਼ਮੂਲੀਅਤ ਕਰਨਗੇ |
ਪਿਛਲੀ ਖ਼ਬਰ ਮਾਂ ਬਗਲਾ ਮੁਖੀ ਮੰਦਿਰ ਵਿਖੇ ਮਹਾਂ ਮਾਈ ਦੀ ਚੌਕੀ ਕਰਵਾਈ ਅਗਲੀ ਖ਼ਬਰ ਐਨ.ਆਰ.ਆਈ ਤਾਰਾ ਸਿੰਘ ਢਿੱਲੋਂ ਨੇ ਸਾਲਾਨਾ ਪ੍ਰੀਖਿਆ 'ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।