15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਐਨ.ਆਰ.ਆਈ ਤਾਰਾ ਸਿੰਘ ਢਿੱਲੋਂ ਨੇ ਸਾਲਾਨਾ ਪ੍ਰੀਖਿਆ 'ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ

ਅਜੀਤ ਡੈਸਕ 29-03-2026
ਮੰਡੀ ਅਰਨੀਵਾਲਾ, 28 ਮਾਰਚ (ਨਿਸ਼ਾਨ ਸਿੰਘ ਮੋਹਲ਼ਾ)-ਐਨ.ਆਰ.ਆਈ ਤਾਰਾ ਸਿੰਘ ਢਿੱਲੋਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮੁਰਾਦ ਵਾਲਾ ਦਲ ਸਿੰਘ ਦੇ ਪੰਜਵੀਂ ਜਮਾਤ ਵਿਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਚਾਂਦੀ ਦੇ ਤਗਮੇ ਦੇ ਕੇ ਕੀਤਾ ਗਿਆ | ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਅਤੇ ਗਰੈਜੂਏਸ਼ਨ ਸੈਰੇਮਨੀ ਮੌਕੇ ਕਰਵਾਏ ਸਮਾਗਮ ਦਰਮਿਆਨ ਵੱਡੀ ਗਿਣਤੀ ਵਿਚ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਹਿੱਸਾ ਲਿਆ | ਇਸ ਮੌਕੇ ਸਕੂਲ ਪ੍ਰਬੰਧਕਾਂ ਵਲੋਂ ਬੱਚਿਆਂ ਲਈ ਰੰਗਾ ਰੰਗ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ | ਸਮਾਗਮ 'ਚ ਬਤੌਰ ਮੁੱਖ ਮਹਿਮਾਨ ਵਾਤਾਵਰਨ ਪ੍ਰੇਮੀ ਬਿੱਟੂ ਲਹਿਰੀ, ਸਾਹਿੱਤਕਾਰ ਰਮੇਸ਼ ਦੀਵਾਨਾ, ਸਹਿਕਾਰੀ ਸਭਾ ਦੇ ਸਾਬਕਾ ਸਕੱਤਰ ਰਵਿੰਦਰ ਸਿੰਘ ਢਿੱਲੋਂ, ਮੌਜੂਦਾ ਸਕੱਤਰ ਕਿ੍ਸ਼ਨ ਕੁਮਾਰ, ਸੇਲਜ਼ਮੈਨ ਹਰਪ੍ਰੀਤ ਸਿੰਘ ਢਿੱਲੋਂ, ਸਰਪੰਚ ਜਗਤਾਰ ਸਿੰਘ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ, ਪਿੰਡ ਦੇ ਨੰਬਰਦਾਰ ਸ਼੍ਰੀ ਰਾਮ ਅਤੇ ਹੋਰਾਂ ਵਲੋਂ ਸ਼ਮੂਲੀਅਤ ਕੀਤੀ ਗਈ | ਤਾਰਾ ਸਿੰਘ ਢਿੱਲੋਂ ਵਲੋਂ ਹਰ ਸਾਲ ਪੰਜਵੀਂ ਜਮਾਤ ਵਿਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਚਾਂਦੀ ਦੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ | ਉਨ੍ਹਾਂ ਵਲੋਂ ਇਹ ਸਨਮਾਨ ਪਿਛਲੇ ਚਾਰ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਅਤੇ ਇਸੇ ਤਰ੍ਹਾਂ ਉਨ੍ਹਾਂ ਵਲੋਂ ਆਪਣੇ ਪਿੰਡ ਦੇ ਸਕੂਲ ਦੀ ਨੁਹਾਰ ਬਦਲਣ ਵਿਚ ਵੱਡਾ ਯੋਗਦਾਨ ਪਾਇਆ ਹੈ | ਉਨ੍ਹਾਂ ਵਲੋਂ ਕੀਤੇ ਉਪਰਾਲੇ ਦੀ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਪ੍ਰਸ਼ੰਸਾ ਕੀਤੀ ਗਈ | ਸਕੂਲ ਮੁਖੀ ਨਵਦੀਪ ਕੌਰ ਨੇ ਸਕੂਲ 'ਚ ਲਾਇਬਰੇਰੀ ਸਥਾਪਿਤ ਕਰਨ ਲਈ ਪੰਚਾਇਤ ਨੂੰ ਕਿਹਾ | ਵਾਤਾਵਰਨ ਪ੍ਰੇਮੀ ਅਤੇ ਸਾਹਿੱਤਕਾਰ ਬਿੱਟੂ ਲਹਿਰੀ ਨੇ ਲਾਇਬਰੇਰੀ ਲਈ ਆਪਣੇ ਵਲੋਂ 250 ਕਿਤਾਬਾਂ ਦਿੱਤੇ ਜਾਣ ਦਾ ਐਲਾਨ ਵੀ ਕੀਤਾ | ਸਕੂਲ ਦਾ ਇਹ ਪ੍ਰੋਗਰਾਮ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ | ਇਸ ਨੂੰ ਨੇਪਰੇ ਚਾੜ੍ਹਨ ਵਿਚ ਸਕੂਲ ਮੁਖੀ ਸ਼੍ਰੀਮਤੀ ਨਵਦੀਪ ਕੌਰ, ਅਧਿਆਪਕ ਗੋਵਿੰਦ ਰਾਮ, ਬਿਕਰਮ ਸਿੰਘ, ਰਜੀਵ ਕੁਮਾਰ, ਕਿ੍ਸ਼ਨਾ ਦੇਵੀ ਬੱਚਿਆਂ ਤੇ ਮਾਪਿਆਂ ਦਾ ਵੱਡਾ ਸਹਿਯੋਗ ਰਿਹਾ |
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਜਲਾਲਾਬਾਦ ਪੱਛਮੀ ਬਲਾਕ ਕਮੇਟੀ ਦੀ ਚੋਣ-ਹਰਮੀਤ ਸਿੰਘ ਝੁੱਗੀਆਂ ਮੁੜ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਾਰਡ 15 ਦਾ ਸਾਲਾਨਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।