ਜ਼ੀਰਾ, 26 ਮਾਰਚ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨੇੜਲੇ ਪਿੰਡ ਬਹਾਵਲਪੁਰ ਦੇ ਵਿਖੇ ਸਥਿਤ ਗੁਰੂ ਰਾਮਦਾਸ ਪਬਲਿਕ ਸਕੂਲ ਦਾ ਨਤੀਜਾ ਐਲਾਨਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਕੁਲਦੀਪ ਸਿੰਘ ਸੰਧੂ, ਨਰਿੰਦਰ ਕੌਰ ਅਤੇ ਮੁੱਖ ਅਧਿਆਪਕ ਮੈਡਮ ਮੀਨਾਕਸ਼ੀ ਚਾਵਲਾ ਨੇ ਦੱਸਿਆ ਨੋਨ ਬੋਰਡ ਕਲਾਸਾਂ ਦੇ ਐਲਾਨੇ ਗਏ ਨਤੀਜਿਆਂ ਵਿਚ ਸੁਖਜਿੰਦਰ ਕੌਰ, ਨਿਮਰਤ ਕੌਰ, ਏਕਮਪ੍ਰੀਤ ਸਿੰਘ ਸਨਮਦੀਪ ਕੌਰ, ਨੀਰਤਪ੍ਰੀਤ ਕੌਰ, ਅਨਹਦ ਪ੍ਰੀਤ ਕੌਰ ਹੁੰਦਲ ਨੇ ਪਹਿਲਾ ਸਥਾਨ ਅਭੇਪ੍ਰਤਾਪ ਸਿੰਘ, ਅਮਨਪ੍ਰੀਤ ਕੌਰ, ਸਮਰੀਤ ਕੌਰ, ਹਰਮਨਦੀਪ ਕੌਰ ਸੰਧੂ ,ਏਕਮਪ੍ਰੀਤ ਕੌਰ ਨੇ ਦੂਸਰਾ ਸਥਾਨ ਅਤੇ ਹਰਮਨ ਪ੍ਰੀਤ ਕੌਰ, ਸੁਖਮਨਜੀਤ ਕੌਰ, ਏਕਮਪ੍ਰੀਤ ਸਿੰਘ, ਏਕਮਪ੍ਰੀਤ ਕੌਰ,ਪਲਵਿੰਦਰ ਕੌਰ, ਗੁਰਤਾਜ ਸਿੰਘ ਨੇ ਤੀਸਰਾ ਸਥਾਨ ਕੀਤਾੇ ਇਸ ਮੌਕੇ ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਵੱਡੀ ਤਾਦਾਦ ਵਿਚ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਕੁਲਦੀਪ ਸਿੰਘ ਨੇ ਬੱਚਿਆਂ ਨੂੰ ਪੜਾਈ ਵਿਚ ਨਕਲ ਤੋਂ ਬਗੈਰ ਆਪਣੀ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਸਕੂਲ ਸਟਾਫ ਵਿਚ ਜਸਬੀਰ ਕੌਰ,ਮਨਪ੍ਰੀਤ ਕੌਰ ਵੀਰਪਾਲ ਕੌਰ, ਕਿਰਨਪ੍ਰੀਤ ਕੌਰ, ਪਿਆਰ ਕੌਰ, ਰਮਨਦੀਪ ਕੌਰ ਆਦਿ ਹਾਜ਼ਰ ਸਨ |