ਫ਼ਿਰੋਜ਼ਪੁਰ, 26 ਮਾਰਚ (ਸੁਖਵਿੰਦਰ ਸਿੰਘ)-ਨਿੱਜੀ ਹਸਪਤਾਲਾਂ ਵਿਚ ਮਰੀਜ਼ਾਂ ਦੇ ਬੇਲੋੜੇ ਖ਼ਰਚੇ ਪਾ ਕੇ ਆਪਣੀ ਕਮਾਈ ਵਿਚ ਵਾਧਾ ਕਰਨ ਅਤੇ ਗ਼ਰੀਬ ਮਰੀਜ਼ਾਂ ਤੇ ਭਾਰੀ ਬਿੱਲ ਬਣਾ ਕੇ ਉਨ੍ਹਾਂ ਤੇ ਉਨ੍ਹਾਂ ਦੀ ਹੈਸੀਅਤ ਤੋ ਵੱਧ ਬੋਝ ਪਾਉਣ ਦਾ ਉੱਘੀ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਨੇ ਗੰਭੀਰ ਨੋਟਿਸ ਲੈਂਦਿਆਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਨਿੱਜੀ ਹਸਪਤਾਲਾਂ ਵਿਚ ਮਰੀਜ਼ਾਂ ਦੀ ਹੁੰਦੀ ਅੰਨ੍ਹੀ ਲੁੱਟ ਤੇ ਸਖ਼ਤ ਐਕਸ਼ਨ ਲਵੇ | ਇਸ ਗੰਭੀਰ ਮਸਲੇ 'ਤੇ ਵਿਸ਼ੇਸ਼ ਗੱਲਬਾਤ ਕਰਦਿਆਂ ਜਥੇਬੰਦੀ ਦੇ ਕੌਮੀ ਸੀਨੀਅਰ ਪ੍ਰਧਾਨ ਭਾਈ ਜਸਪਾਲ ਸਿੰਘ,ਕੌਮੀ ਜਰਨਲ ਸਕੱਤਰ ਉਡੀਕ ਸਿੰਘ ਕੁੰਡੇ ਅਤੇ ਗਗਨਦੀਪ ਸਿੰਘ ਚਾਵਲਾ,ਕੌਮੀ ਮੀਤ ਪ੍ਰਧਾਨ ਮਨਜੀਤ ਸਿੰਘ ਅÏਲਖ ਅਤੇ ਸੁਖਦੇਵ ਸਿੰਘ ਲਾਡਾ,ਕੌਮੀ ਸਕੱਤਰ ਜਰਨੈਲ ਸਿੰਘ ਗਾਬੜੀਆ ਅਤੇ ਸਾਥੀਆਂ ਨੇ ਰੋਹ ਭਰੇ ਸ਼ਬਦਾਂ ਦੇ ਵਿਚ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਐਕਸ਼ਨ ਲੈ ਕੇ ਇਕ ਕਮੇਟੀ ਜਾਂ ਬੋਰਡ ਜਾਂ ਗਠਨ ਕਰੇ ਜਿਸ ਨਾਲ ਮਰੀਜ਼ ਦੇ ਉਸ ਦੇ ਰੋਗਾਂ ਨਾਲ ਸਬੰਧਿਤ ਹੀ ਟੈੱਸਟ ਹੋਣ ਅਤੇ ਹੋਰ ਨਾਜਾਇਜ਼ ਖ਼ਰਚਿਆਂ ਤੋਂ ਵੀ ਬਚਾਇਆਂ ਜਾਵੇ | ਉਕਤ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਨੋਟਿਸ ਵਿਚ ਆਇਆਂ ਹੈ ਕਿ ਕੁਝ ਗ਼ਰੀਬ ਮਰੀਜ਼ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ ਤਾਂ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਮਰੀਜ਼ਾਂ ਦੀ ਮਾੜੀ ਹਾਲਤ ਨੂੰ ਨਹੀਂ ਵੇਖਿਆਂ ਜਾਂਦਾ ਅਤੇ ਕਈ ਆਪਣੀ ਕਮਾਈ ਦੀ ਖ਼ਾਤਰ ਕਈ ਨਾਜਾਇਜ਼ ਟੈੱਸਟ ਕੀਤੇ ਜਾਂਦੇ ਹਨ ਅਤੇ ਹੋਰ ਕਈ ਫ਼ਾਲਤੂ ਖ਼ਰਚੇ ਵੀ ਪਾਏ ਜਾਂਦੇ ਹਨ | ਜਿਨ੍ਹਾਂ ਦਾ ਮਰੀਜ਼ ਵਲੋਂ ਭੁਗਤਾਨ ਨਾ ਹੋਣ ਕਰਕੇ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਸਦਮਾ ਨਾ ਸਹਾਰਦੇ ਹੋਏ ਉਹ ਆਪ ਵੀ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ | ਜਿਨ੍ਹਾਂ ਦਾ ਸਰਕਾਰ ਨੂੰ ਤੁਰੰਤ ਹੱਲ ਕੱਢਣਾ ਚਾਹੀਦਾ ਹੈ | ਇਸ ਸਮੇਂ ਉਕਤ ਆਗੂਆਂ ਦੇ ਨਾਲ ਡਾ. ਗੁਰਮੀਤ ਸਿੰਘ, ਜਸਵੀਰ ਸਿੰਘ, ਤੇਗਾ ਸਿੰਘ ਵਾਲਾ, ਗੁਰਦਰਸ਼ਨ ਸਿੰਘ ਬੱਬੀ, ਹਰਜਿੰਦਰ ਸਿੰਘ ਬੱਗਾ, ਕੁਲਦੀਪ ਸਿੰਘ ਲੋਕੋ, ਅਮਰ ਸਿੰਘ, ਕੁਲਦੀਪ ਸਿੰਘ ਨੰਢਾ, ਜਸਵੀਰ ਸਿੰਘ ਜੱਸ, ਗੁਰਮੇਲ ਸਿੰਘ ਭੇਡੀਆਂ, ਮਹਿਰ ਸਿੰਘ ਕਲਸੀ, ਰਣਜੀਤ ਸਿੰਘ ਬੱਬਲੂ, ਮਿਹਰ ਸਿੰਘ ਜੋਸ਼ਨ ਸਮੇਤ ਹੋਰ ਕਈ ਆਗੂ ਹਾਜ਼ਰ ਸਨ |