08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਗੁਰੂਹਰਸਹਾਏ ਸੇਵਾ ਕੇਂਦਰ 'ਚ ਲੋਕਾਂ ਦੀ ਪ੍ਰੇਸ਼ਾਨੀ ਵਧੀ, ਸਰਕਾਰੀ ਫ਼ੀਸ ਤੋਂ ਇਲਾਵਾ ਵਸੂਲੇ ਜਾ ਰਹੇ ਹਨ ਮੋਟੇ ਰੁਪਏ

ਅਜੀਤ ਡੈਸਕ 31-01-2026
ਗੁਰੂਹਰਸਹਾਏ, 30 ਜਨਵਰੀ (ਕਪਿਲ ਕੰਧਾਰੀ)-ਸਰਕਾਰੀ ਦਫ਼ਤਰਾਂ ਨੂੰ ਭਿ੍ਸ਼ਟਾਚਾਰ ਤੋਂ ਮੁਕਤ ਕਰਨ ਦੇ ਦਾਅਵੇ ਕਰਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ 'ਚ ਭਿ੍ਸ਼ਟਾਚਾਰ ਸਿਖ਼ਰਾਂ 'ਤੇ ਹੈ | ਜੇਕਰ ਗੱਲ ਕੀਤੀ ਜਾਵੇ ਗੁਰੂਹਰਸਹਾਏ ਦੇ ਸੇਵਾ ਕੇਂਦਰ ਦੀ ਤਾਂ ਸੇਵਾ ਕੇਂਦਰ 'ਚ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਰਮਚਾਰੀਆਂ ਨੇ ਸਰਕਾਰ ਵਲੋਂ ਨਿਰਧਾਰਿਤ ਕੀਤੀ ਸਰਕਾਰੀ ਫ਼ੀਸ ਤੋਂ ਇਲਾਵਾ ਵੀ ਲੋਕਾਂ ਤੋਂ ਵਾਧੂ ਤੌਰ 'ਤੇ ਮੋਟੇ ਰੁਪਏ ਵਸੂਲ ਜਾਣ ਦੇ ਦੋਸ਼ ਲਗਾਤਾਰ ਸਾਹਮਣੇ ਆ ਰਹੇ ਹਨ | ਸੂਤਰਾਂ ਨੇ ਦੱਸਿਆ ਕਿ ਜੇਕਰ ਵਾਧੂ ਰਕਮ ਨਾ ਦਿੱਤੀ ਜਾਵੇ ਤਾਂ ਉਨ੍ਹਾਂ ਦੇ ਕੰਮ ਜਾਣ ਬੁੱਝ ਕੇ ਲਟਕਾ ਦਿੱਤੇ ਜਾਂਦੇ ਹਨ | ਸੂਤਰਾਂ ਮੁਤਾਬਿਕ ਡਰਾਈਵਿੰਗ ਲਾਇਸੰਸ, ਜਨਮ ਸਰਟੀਫਿਕੇਟ ਅਤੇ ਮੌਤ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਜਾਤੀ ਸਰਟੀਫਿਕੇਟ ਤੇ ਹੋਰ ਅਹਿਮ ਦਸਤਾਵੇਜ਼ ਬਣਾਉਣ ਲਈ ਸਰਕਾਰੀ ਫ਼ੀਸ ਤੋਂ ਇਲਾਵਾ ਗੈਰ-ਕਾਨੂੰਨੀ ਢੰਗ ਨਾਲ ਵਾਧੂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ | ਕਈ ਆਮ ਲੋਕਾਂ ਨੂੰ ਇਹ ਰਕਮ ਸੈਂਕੜਿਆਂ ਤੋਂ ਲੈ ਕੇ ਹਜ਼ਾਰਾਂ ਰੁਪਏ ਤੱਕ ਵਸੂਲੀ ਜਾ ਰਹੀ ਹੈ | ਇਸ ਤੋਂ ਇਲਾਵਾ ਸੇਵਾ ਕੇਂਦਰ ਵਿਚ ਏਜੰਟ ਪ੍ਰਣਾਲੀ ਵੀ ਪੂਰੀ ਤਰ੍ਹਾਂ ਸਰਗਰਮ ਦਿਖਾਈ ਦੇ ਰਹੀ ਹੈ | ਏਜੰਟਾਂ ਰਾਹੀਂ ਕੰਮ ਕਰਵਾਉਣ ਵਾਲਿਆਂ ਨੂੰ ਤੁਰੰਤ ਸੇਵਾ ਮਿਲਦੀ ਹੈ, ਜਦ ਕਿ ਆਮ ਲੋਕਾਂ ਨੂੰ ਘੰਟਿਆਂ ਬੱਧੀ ਲਾਈਨਾਂ ਵਿਚ ਖੜ੍ਹਾ ਰਹਿਣਾ ਪੈਂਦਾ ਹੈ ਅਤੇ ਆਪਣੇ ਕੰਮ ਲਈ ਕਈ ਵਾਰ ਮੌਕੇ 'ਤੇ ਚੱਕਰ 'ਤੇ ਚੱਕਰ ਲਗਵਾਏ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੁੰਦੇ ਹਨ | ਲੋਕਾਂ ਨੇ ਦੱਸਿਆ ਕਿ ਸਰਕਾਰ ਵਲੋਂ ਸੇਵਾ ਕੇਂਦਰ ਲੋਕਾਂ ਨੂੰ ਸੁਵਿਧਾਜਨਕ, ਪਾਰਦਰਸ਼ੀ ਤੇ ਭਿ੍ਸ਼ਟਾਚਾਰ ਮੁਕਤ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ | ਸੇਵਾ ਕੇਂਦਰ 'ਚ ਹੋ ਰਹੀ ਲੁੱਟ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜ੍ਹੇ ਕਰ ਰਹੀ ਹੈ | ਲੋਕਾਂ ਨੇ ਉੱਚ ਅਧਿਕਾਰੀਆਂ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੇਵਾ ਕੇਂਦਰ ਵਿਚ ਹੋ ਰਹੀਆਂ ਗੈਰ-ਕਾਨੂੰਨੀ ਵਸੂਲੀਆਂ ਦੀ ਜਾਂਚ ਕਰਵਾਈ ਜਾਵੇੇ |
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਜ਼ੀਰਾ 'ਚ ਕੱਲ੍ਹ ਮਨਾਇਆ ਜਾਵੇਗਾ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਸੋਢੇ ਵਾਲਾ ਪਹੁੰਚੀ ਦਾਖਲਾ ਮੁਹਿੰਮ ਵੈਨ ਦਾ ਸਿੱਖਿਆ ਅਧਿਕਾਰੀਆਂ ਵਲੋਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।