23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਵਲੋਂ ਬਿਜਲੀ ਘਰ ਮੁੱਦਕੀ ਵਿਖੇ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 02-01-2026
ਮੁੱਦਕੀ, 1 ਜਨਵਰੀ (ਭਾਰਤ ਭੂਸ਼ਨ ਅਗਰਵਾਲ)-ਬਿਜਲੀ ਸੋਧ ਬਿੱਲ 2025 ਨੂੰ ਰੱਦ, ਮਨਰੇਗਾ ਸਕੀਮ, ਕਿਸਾਨ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਆਦਿ ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਇਕੱਠੇ ਹੋ ਕੇ ਬਿਜਲੀ ਘਰ ਮੁੱਦਕੀ ਵਿਖੇ ਰੋਸ ਪ੍ਰਦਰਸ਼ਨ ਕੀਤਾ | ਸ਼ਹਿਰ ਅੰਦਰ ਇਕ ਵਿਸ਼ਾਲ ਪੈਦਲ ਮਾਰਚ ਕੱਢਿਆ | ਧਰਨੇ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੋ ਬਿਜਲੀ ਸੋਧ ਬਿੱਲ 2025 ਨੂੰ ਲਾਗੂ ਕੀਤਾ ਗਿਆ ਹੈ, ਉਹ ਕਿਸਾਨ ਤੇ ਲੋਕ ਵਿਰੋਧੀ ਬਿੱਲ ਹੈ, ਜਿਸ ਨਾਲ ਸੂਬੇ ਦੇ ਹਰੇਕ ਵਰਗ ਨੂੰ ਘਾਟਾ ਪਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਿਛਲੇ ਪੰਜ ਸਾਲਾਂ ਤੋਂ ਐਮ. ਐੱਸ. ਪੀ. ਕਾਨੂੰਨੀ ਗਾਰੰਟੀ ਦੇਣ ਦਾ ਵਾਅਦਾ ਮਾਫ਼ੀ ਤੋਂ ਕੇਂਦਰ ਸਰਕਾਰ ਭੱਜੀ ਹੋਈ ਹੈ, ਜਿਸ ਨੂੰ ਵੀ ਲਾਗੂ ਕਰਵਾਉਣਾ ਹੈ ਅਤੇ ਸਰਕਾਰ ਵਲੋਂ ਕਾਰਪੋਰੇਟਾਂ ਘਰਾਣੇ ਨੂੰ ਵੱਡੀਆਂ ਸਬਸਿਡੀ ਕਰਜ਼ੇ ਰੱਦ ਕੀਤੇ ਗਏ, ਜਦਕਿ ਕਰਜ਼ੇ ਦੇ ਰਾਹੀਂ ਕਿਸਾਨ-ਮਜ਼ਦੂਰਾਂ ਦੀਆਂ ਕੁਰਕੀਆਂ ਹੋ ਰਹੀਆਂ ਹਨ, ਜੋ ਅਸਹਿਣਯੋਗ ਹੈ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਇਕਾਈ ਮੁੱਦਕੀ ਤੋਂ ਜੋਗਿੰਦਰ ਸਿੰਘ ਸੰਧੂ ਛਿੰਦਾ, ਜੋਗਿੰਦਰ ਸਿੰਘ ਭੰਬਾ, ਜੋਗਿੰਦਰ ਸਿੰਘ ਸੰਧੂ ਸਰਹਿੰਦ, ਬਜਪਿੰਦਰ ਸਿੰਘ, ਮਹਿੰਦਰ ਸਿੰਘ ਐਮ. ਸੀ., ਸੇਵਕ ਸਿੰਘ ਬਰਾੜ, ਕਾਕਾ ਟੇਲਰ, ਸ਼ੀਤਲ ਕੁਮਾਰ, ਜੱਗਾ ਭੰਬਾ, ਇਕਬਾਲ ਸਿੰਘ, ਕਰਮਜੀਤ ਸਿੰਘ ਭੰਬਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮੁੱਦਕੀ ਤੋਂ ਮਾਸਟਰ ਛਿੰਦਰ ਸਿੰਘ, ਗੁਰਮੀਤ ਸਿੰਘ ਖੋਸਾ, ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਤੋਂ ਸਤਨਾਮ ਸਿੰਘ ਬਾਸੀ, ਕਰਮ ਸਿੰਘ ਬਰਾੜ ਤੋਂ ਇਲਾਵਾ ਪ੍ਰੀਤਮ ਸਿੰਘ ਚੰਦੜ, ਜਗੀਰ ਸਿੰਘ ਚੰਦੜ, ਸੁਖਜਿੰਦਰ ਸਿੰਘ ਚੰਦੜ, ਸੁਬੇਗ ਸਿੰਘ ਚੰਦੜ, ਹਰਭਜਨ ਸਿੰਘ ਚੰਦੜ, ਗੁਰਤੇਜ ਸਿੰਘ ਚੰਦੜ, ਗੁਲਜ਼ਾਰ ਸਿੰਘ ਕਬਰ ਵੱਛਾ, ਨਿਰਮਲ ਸਿੰਘ ਕੱਬਰਵੱਛਾ, ਬਲਵੰਤ ਸਿੰਘ ਸ਼ਹਿਜ਼ਾਦੀ, ਬਲਵਿੰਦਰ ਸਿੰਘ ਸਰਪੰਚ ਕੈਲਾਸ਼, ਅੰਮਿ੍ਤਪਾਲ ਸਿੰਘ ਕੈਲਾਸ਼, ਜਸਪਾਲ ਸਿੰਘ, ਸੂਰਤ ਸਿੰਘ, ਸੀਨੀਅਰ ਆਗੂ ਦਲਵਿੰਦਰ ਸਿੰਘ ਸ਼ੇਰ ਖਾਂ, ਨਛੱਤਰ ਸਿੰਘ, ਕੁਲਵੰਤ ਸਿੰਘ, ਮੇਜਰ ਸਿੰਘ, ਸੁਖਵਿੰਦਰ ਸਿੰਘ ਸਰਪੰਚ, ਰਘਵੀਰ ਸਿੰਘ ਕਾਕਾ, ਚਮਕੌਰ ਸਿੰਘ ਆਦਿ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਪੂਰਾ ਕਰੇ | ਜੇਕਰ ਮੰਗਾਂ ਜਲਦ ਪ੍ਰਵਾਨ ਨਹੀਂ ਹੁੰਦੀ ਤਾਂ ਸੰਘਰਸ਼ ਨੂੰ ਹੋਰ ਵੱਡਾ ਕੀਤਾ ਜਾਵੇਗਾ ਅਤੇ ਮੰਗਾਂ ਸੰਬੰਧੀ 16 ਜਨਵਰੀ ਨੂੰ ਫ਼ਿਰੋਜ਼ਪੁਰ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਮੰਗ-ਪੱਤਰ ਸੌਂਪਿਆ ਜਾਵੇਗਾ |

ਪਿਛਲੀ ਖ਼ਬਰ ਖਾਲੀ ਪਈ ਦਾਣਾ ਮੰਡੀ ਦੀ ਯਾਰਡ 'ਚ ਰਾਤਾਂ ਨੂੰ ਜਗਦੀਆਂ ਲਾਈਟਾਂ, ਸਰਕਾਰੀ ਬਿਜਲੀ ਦੀ ਬੇਲਗ਼ਾਮ ਬਰਬਾਦੀ <br/> ਅਗਲੀ ਖ਼ਬਰ ਪੁਲਿਸ ਪ੍ਰਸ਼ਾਸਨ ਵਲੋਂ ਨਵੇਂ ਸਾਲ ਦੀ ਆਮਦ 'ਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।