23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਖਾਲੀ ਪਈ ਦਾਣਾ ਮੰਡੀ ਦੀ ਯਾਰਡ 'ਚ ਰਾਤਾਂ ਨੂੰ ਜਗਦੀਆਂ ਲਾਈਟਾਂ, ਸਰਕਾਰੀ ਬਿਜਲੀ ਦੀ ਬੇਲਗ਼ਾਮ ਬਰਬਾਦੀ <br/>

ਅਜੀਤ ਡੈਸਕ 02-01-2026
ਫਿਰੋਜ਼ਪੁਰ, 1 ਜਨਵਰੀ (ਸੁਖਵਿੰਦਰ ਸਿੰਘ)-ਕਿਸਾਨਾਂ ਦੀ ਸੁਵਿਧਾ ਤੇ ਫ਼ਸਲੀ ਸੀਜ਼ਨ ਦੌਰਾਨ ਕਣਕ ਤੇ ਝੋਨੇ ਦੀ ਸੁਰੱਖਿਆ ਲਈ ਦਾਣਾ ਮੰਡੀ ਯਾਰਡ ਅੰਦਰ ਲਗਾਈਆਂ ਗਈਆਂ ਉੱਚੀ ਸਮਰੱਥਾ ਵਾਲੀਆਂ ਲਾਈਟਾਂ ਹੁਣ ਸੀਜ਼ਨ ਖ਼ਤਮ ਹੋਣ ਦੇ ਬਾਵਜੂਦ ਵੀ ਲਗਾਤਾਰ ਰਾਤ ਨੂੰ ਜਗਦੀਆਂ ਰਹਿੰਦੀਆਂ ਹਨ | ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਮੇਂ ਮੰਡੀ ਪੂਰੀ ਤਰ੍ਹਾਂ ਖਾਲੀ ਪਈ ਹੈ, ਫਿਰ ਵੀ ਹਰ ਇਕ ਪੋਲ 'ਤੇ ਲੱਗੀਆਂ ਚਾਰ-ਚਾਰ ਤਾਕਤਵਰ ਲਾਈਟਾਂ ਨਾਲ ਪੂਰੀ ਮੰਡੀ ਰੌਸ਼ਨੀ ਨਾਲ ਰੁਸ਼ਨਾਈ ਰਹਿੰਦੀ ਹੈ | ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਦੋਂ ਨਾ ਤਾਂ ਕਣਕ ਮੌਜੂਦ ਹੈ ਅਤੇ ਨਾ ਹੀ ਝੋਨਾ, ਫਿਰ ਇਹ ਲਾਈਟਾਂ ਕਿਸ ਦੇ ਹੁਕਮ 'ਤੇ ਅਤੇ ਕਿਸ ਮਕਸਦ ਲਈ ਜਗਾਈਆਂ ਜਾ ਰਹੀਆਂ ਹਨ..? ਕੀ ਇਹ ਸਰਕਾਰੀ ਬਿਜਲੀ ਦੀ ਖੁੱਲ੍ਹੀ ਬਰਬਾਦੀ ਨਹੀਂ..? ਅਤੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਨ੍ਹਾਂ ਲਾਈਟਾਂ ਨਾਲ ਵਰਤੀ ਜਾ ਰਹੀ ਮਹਿੰਗੀ ਬਿਜਲੀ ਦੇ ਬਿੱਲ ਦਾ ਭਾਰ ਆਖ਼ਰ ਕੌਣ ਸਹੇਗਾ | ਇਸ ਦੇ ਨਾਲ ਹੀ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਲਾਈਟਾਂ ਮੰਡੀ ਦੇ ਵਿਚਕਾਰ ਹੀ ਜਗਦੀਆਂ ਹਨ ਜਦਕਿ ਸੜਕੀ ਆਵਾਜਾਈ ਲਈ ਅਲੱਗ ਤੋਂ ਟਿਊਬਾਂ ਜੱਗ ਰਹੀਆਂ ਹੁੰਦੀਆਂ ਹਨ | ਸੂਤਰਾਂ ਮੁਤਾਬਿਕ, ਲਾਈਟਾਂ ਬੰਦ ਕਰਨ ਸੰਬੰਧੀ ਨਾ ਤਾਂ ਕਿਸੇ ਅਧਿਕਾਰੀ ਨੇ ਗੰਭੀਰਤਾ ਦਿਖਾਈ ਹੈ ਅਤੇ ਨਾ ਹੀ ਮੰਡੀ ਪ੍ਰਬੰਧਨ ਵਲੋਂ ਕੋਈ ਨਿਗਰਾਨੀ ਕੀਤੀ ਜਾ ਰਹੀ ਹੈ | ਇਸ ਕਾਰਨ ਸਰਕਾਰੀ ਖ਼ਜ਼ਾਨੇ 'ਤੇ ਬਿਨਾਂ ਲੋੜ ਬੋਝ ਪੈ ਰਿਹਾ ਹੈ, ਜੋ ਸਿੱਧੇ ਤੌਰ 'ਤੇ ਲੋਕਾਂ ਦੇ ਟੈਕਸ ਦੇ ਪੈਸੇ ਦੀ ਬਰਬਾਦੀ ਹੈ | ਕਿਸਾਨ ਯੂਨੀਅਨ ਸਿੱਧੂਪੁਰ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਭੁੱਲਰ ਨੇ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਜਿਹੜੇ ਅਧਿਕਾਰੀ ਜਾਂ ਕਰਮਚਾਰੀ ਇਸ ਲਾਪ੍ਰਵਾਹੀ ਲਈ ਜ਼ਿੰਮੇਵਾਰ ਹਨ | ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਨਾਲ ਹੀ ਇਹ ਯਕੀਨੀ ਬਣਾਇਆ ਜਾਵੇ ਕਿ ਸੀਜ਼ਨ ਖ਼ਤਮ ਹੋਣ 'ਤੇ ਦਾਣਾ ਮੰਡੀ ਅੰਦਰ ਬੇਲੋੜੀਆਂ ਲਾਈਟਾਂ ਬੰਦ ਕੀਤੀਆਂ ਜਾਣ, ਤਾਂ ਜੋ ਸਰਕਾਰੀ ਸਾਧਨਾਂ ਦੀ ਦੁਰਵਰਤੋਂ ਰੋਕੀ ਜਾ ਸਕੇ |

ਪਿਛਲੀ ਖ਼ਬਰ ਨਵੇਂ ਸਾਲ ਦੀ ਆਮਦ 'ਤੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਨੇ ਲੋੜਵੰਦ ਪਰਿਵਾਰਾਂ ਨੂੰ ਆਰ. ਓ. ਫ਼ਿਲਟਰ ਵੰਡੇ <br/> ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਵਲੋਂ ਬਿਜਲੀ ਘਰ ਮੁੱਦਕੀ ਵਿਖੇ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।