22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਪੁਲਿਸ ਪ੍ਰਸ਼ਾਸਨ ਵਲੋਂ ਨਵੇਂ ਸਾਲ ਦੀ ਆਮਦ 'ਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ <br/>

ਅਜੀਤ ਡੈਸਕ 02-01-2026
ਮੱਖੂ, 1 ਜਨਵਰੀ (ਵਰਿੰਦਰ ਮਨਚੰਦਾ/ਕੁਲਵਿੰਦਰ ਸਿੰਘ ਸੰਧੂ)-ਨਵੇਂ ਸਾਲ ਦੀ ਆਮਦ ਨੂੰ ਸ਼ਰਧਾ ਸੇਵਾ ਤੇ ਸਰਬੱਤ ਦੇ ਭਲੇ ਦੀ ਕਾਮਨਾ ਨਾਲ ਮਨਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਵਲੋਂ ਥਾਣਾ ਮੱਖੂ ਅੰਦਰ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ | ਇਹ ਧਾਰਮਿਕ ਸਮਾਗਮ ਥਾਣਾ ਮੱਖੂ ਥਾਣਾ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਦੇ ਉਪਰਾਲੇ ਨਾਲ ਤੇ ਜਰਮਲ ਸਿੰਘ ਇੰਚਾਰਜ ਖ਼ੁਫ਼ੀਆ ਵਿਭਾਗ ਮੱਖੂ ਅਤੇ ਸੁਖਚੈਨ ਸਿੰਘ ਇੰਚਾਰਜ ਸਾਂਝ ਕੇਂਦਰ ਮੱਖੂ ਦੇ ਸਹਿਯੋਗ ਨਾਲ ਆਯੋਜਿਤ ਕੀਤਾ | ਇਸ ਮੌਕੇ ਬਾਬਾ ਬਲਜੀਤ ਸਿੰਘ ਦੇ ਕੀਰਤਨੀ ਜਥੇ ਵਲੋਂ ਇਲਾਹੀ ਬਾਣੀ ਦਾ ਮਨੋਹਰ ਕੀਰਤਨ ਕੀਤਾ | ਪਾਠ ਉਪਰੰਤ ਸਰਬੱਤ ਦੇ ਭਲੇ ਅਤੇ ਦੇਸ਼ 'ਚ ਅਮਨ-ਸ਼ਾਂਤੀ ਦੀ ਕਾਮਨਾ ਕੀਤੀ ਗਈ | ਧਾਰਮਿਕ ਸਮਾਗਮ ਦੇ ਉਪਰੰਤ ਸ੍ਰੀ ਗੁਰੂ ਸਾਹਿਬ ਦੀਆਂ ਰਹਿਮਤਾਂ ਨਾਲ ਸਰਬੱਤ ਦੇ ਭਲੇ ਲਈ ਅਟੁੱਟ ਲੰਗਰ ਵੀ ਵਰਤਾਇਆ | ਜਿਸ 'ਚ ਪੁਲਿਸ ਕਰਮਚਾਰੀਆਂ, ਇਲਾਕਾ ਵਾਸੀਆਂ ਅਤੇ ਸਮਾਗਮ ਵਿਚ ਸ਼ਾਮਿਲ ਸਾਰੀਆਂ ਸ਼ਖ਼ਸੀਅਤਾਂ ਨੇ ਸ਼ਰਧਾ ਨਾਲ ਪ੍ਰਸਾਦ ਛਕਿਆ | ਸਮਾਗਮ ਦੌਰਾਨ ਇਲਾਕਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਮੱਖੂ ਥਾਣਾ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਹਮੇਸ਼ਾ ਲੋਕਾਂ ਦੀ ਸੁਰੱਖਿਆ ਦੇ ਨਾਲ-ਨਾਲ ਸਮਾਜਿਕ ਤੇ ਧਾਰਮਿਕ ਸਾਂਝ ਨੂੰ ਮਜ਼ਬੂਤ ਕਰਨ ਲਈ ਵੀ ਵਚਨਬੱਧ ਹੈ | ਇਸ ਮੌਕੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਪ੍ਰਧਾਨ ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ, ਹਰਪ੍ਰੀਤ ਸਿੰਘ ਹੀਰੋ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਜ਼ੀਰਾ, ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੇ ਸਪੁੱਤਰ ਸ਼ੰਕਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ, ਨਰਿੰਦਰ ਮੋਹਨ ਕਟਾਰੀਆ ਪ੍ਰਧਾਨ ਨਗਰ ਪੰਚਾਇਤ ਮੱਖੂ, ਸਾਬਕਾ ਚੇਅਰਮੈਨ ਜਥੇਦਾਰ ਕਾਰਜ ਸਿੰਘ ਆਹਲਾ, ਮਨਜਿੰਦਰ ਸਿੰਘ ਮਿੰਟੂ, ਅਨਿਲ ਕੁਮਾਰ ਡੀ. ਸੀ. ਧਵਨ ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਮੱਖੂ,ਰਜੇਸ਼ ਕੁਮਾਰ ਢੰਡ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ ਜ਼ੀਰਾ, ਜੋਗਿੰਦਰ ਸਿੰਘ ਕੰਡਿਆਲ, ਤਿਲਕ ਰਾਜ ਸੀਨੀਅਰ ਮੀਤ ਪ੍ਰਧਾਨ, ਜੋਗਿੰਦਰ ਸਿੰਘ ਥਿੰਦ ਐਮ. ਸੀ., ਸੌਰਭ ਅਹੂਜਾ ਐਮ. ਸੀ., ਸੰਦੀਪ ਠੁਕਰਾਲ ਐਮ. ਸੀ., ਦਵਿੰਦਰ ਸਿੰਘ ਐਮ. ਸੀ., ਬੱਬੂ ਐਮ. ਸੀ., ਹੀਰਾ ਗਿੱਲ ਐਮ. ਸੀ., ਯਾਦਵਿੰਦਰ ਸਿੰਘ ਖ਼ੁਫ਼ੀਆ ਵਿਭਾਗ ਮੱਖੂ, ਜਸਬੀਰ ਸਿੰਘ ਖ਼ੁਫ਼ੀਆ ਵਿਭਾਗ ਮੱਖੂ, ਸੁਖਪਾਲ ਸਿੰਘ ਬਸਤੀ ਸਾਧਾ ਸਿੰਘ, ਰਸ਼ਪਾਲ ਸਿੰਘ ਲਾਡਾ, ਸੰਦੀਪ ਸਚਦੇਵਾ, ਵਿਸ਼ਾਲ ਠੁਕਰਾਲ, ਰਿਸ਼ੂ ਖੁਰਾਨਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਮੱਖੂ, ਪ੍ਰਦੀਪ ਕੱਕੜ ਆੜ੍ਹਤੀ, ਜਗਮਿੰਦਰ ਸਿੰਘ,ਪਵਨ ਕਟਾਰੀਆ, ਸਾਬਕਾ ਚੇਅਰਮੈਨ ਰਸ਼ਪਾਲ ਸਿੰਘ ਦੀਨੇ ਕੇ, ਡਾ. ਸੁੱਚਾ ਸਿੰਘ, ਨਰਿੰਦਰਪਾਲ ਸਿੰਘ ਬਰਾੜ ਜੀਕੇ ਵਾਲੇ, ਵੀਰ ਸਿੰਘ ਨਿਜਾਮਦੀਨ ਵਾਲਾ ਕਿਸਾਨ ਆਗੂ, ਪਲਵਿੰਦਰ ਸਿੰਘ ਗਿੱਲ ਸਮੇਤ ਸਮੁੱਚਾ ਪੱਤਰਕਾਰ ਭਾਈਚਾਰਾ ਅਤੇ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਵਲੋਂ ਬਿਜਲੀ ਘਰ ਮੁੱਦਕੀ ਵਿਖੇ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਸ਼ਹੀਦ ਬਾਬਾ ਜੀਵਨ ਸਿੰਘ ਤੇ ਚਮਕੌਰ ਦੀ ਗੜ੍ਹੀ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।