05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਵਿਦਿਆਰਥੀਆਂ ਨੇ ਜਗਤਜੀਤ ਗਰੁੱਪ ਆਫ ਇੰਡਸਟਰੀ ਚੀਮਾ ਦਾ ਕੀਤਾ ਦੌਰਾ

ਚੀਮਾ ਮੰਡੀ, 4 ਸਤੰਬਰ (ਗੁਰਜੀਤ ਸਿੰਘ ਚਹਿਲ) - ਖੇਤੀਬਾੜੀ ਔਜ਼ਾਰ ਤਿਆਰ ਕਰਨ ਵਾਲ਼ੇ ਜਗਤਜੀਤ ਗਰੁੱਪ ਆਫ ਇੰਡਸਟਰੀ ਚੀਮਾ ਮੰਡੀ ਦਾ ਸ੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ (ਸੀ. ਬੀ.

ਅਜੀਤ ਡੈਸਕ 05-09-2026
ਚੀਮਾ ਮੰਡੀ, 4 ਸਤੰਬਰ (ਗੁਰਜੀਤ ਸਿੰਘ ਚਹਿਲ) - ਖੇਤੀਬਾੜੀ ਔਜ਼ਾਰ ਤਿਆਰ ਕਰਨ ਵਾਲ਼ੇ ਜਗਤਜੀਤ ਗਰੁੱਪ ਆਫ ਇੰਡਸਟਰੀ ਚੀਮਾ ਮੰਡੀ ਦਾ ਸ੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ (ਸੀ.ਬੀ.ਐੱਸ.ਈ.) ਭੀਖੀ ਦੇ ਵਿਦਿਆਰਥੀਆਂ ਵੱਲੋਂ ਉਦਯੋਗਿਕ ਦੌਰਾ ਕੀਤਾ ਗਿਆ ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਉਦਯੋਗਿਕ ਖੇਤਰ ਦੀ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਸੀ। ਵਿਦਿਆਰਥੀਆਂ ਨੇ ਉਕਤ ਇੰਡਸਟਰੀ ਦੀ ਉਤਪਾਦਨ ਪ੍ਰਕਿਰਿਆ, ਮਸ਼ੀਨਰੀ, ਗੁਣਵੱਤਾ ਨਿਯੰਤਰਣ, ਪੈਕੇਜਿੰਗ ਤੇ ਉਦਯੋਗਿਕ ਪ੍ਰਬੰਧਨ ਬਾਰੇ ਜਾਣਕਾਰੀ ਹਾਸਲ ਕੀਤੀ। ਇੰਡਸਟਰੀ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਅਧਿਆਪਕ ਜਗ ਜੀਤ ਸਿੰਘ, ਕੁਲਦੀਪ ਰਿਸ਼ੀ, ਭਰਪੂਰ ਸਿੰਘ, ਦਿਸ਼ਾ ਜਿੰਦਲ ਤੇ ਹਰਜੋਤ ਕੌਰ ਵਿਦਿਆਰਥੀਆਂ ਦੇ ਨਾਲ ਮੌਜੂਦ ਰਹੇ। ਮੈਨੇਜਿੰਗ ਡਾਇਰੈਕਟਰ ਜਗਤਜੀਤ ਸਿੰਘ ਨੇ ਸਕੂਲ ਪ੍ਰਿੰਸੀਪਲ ਅਤੇ ਸਟਾਫ ਵਲੋਂ ਕੀਤੇ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਦੌਰੇ ਵਿਦ ਿਆਰਥੀਆਂ ਨੂੰ ਕਲਾਸ ਰੂਮ ਦੇ ਗਿਆਨ ਨੂੰ ਅਸਲ ਜੀਵਨ ਅਤੇ ਉਦਯੋਗਿਕ ਗਤੀਵਿਧੀਆਂ ਨਾਲ ਜੋੜਨ ਦਾ ਮੌਕਾ ਦਿੰਦੇ ਹਨ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਡਰੇਨਾਂ ’ਤੇ ਬਣਨ ਵਾਲੇ ਤਿੰਨ ਪੁਲਾਂ ਦੇ ਰੱਖੇ ਨੀਂਹ ਪੱਥਰ ਕਿਹਾ, ਡਰੇਨਜ਼ ਢਾਂਚੇ ਦੀ ਮ... ਅਗਲੀ ਖ਼ਬਰ ਲਹਿਰਾਗਾਗਾ ’ਚ ‘ਆਪ’ ਦਾ ਸਿਆਸੀ ਕੱਦ ਵਧਿਆ ਪਿੰਡ ਮਕਰੋੜ ਸਾਹਿਬ ਦੀ ਪੰਚਾਇਤ, ਧਾਰਮਿਕ ਸੰਸਥਾਵਾਂ ਦੇ ਮੈਂਬਰਾਂ ਸਮੇਤ ਵੱਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।