18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਨਗਰ ਕੌਂਸਲ ਪਾਰਕ ਧੂਰੀ ਵਿਖੇ ਬਣੀ ਪਾਣੀ ਦੀ ਟੈਂਕੀ 10 ਮਿੰਟਾਂ ਵਿਚ ਕੀਤੀ ਢਹਿ-ਢੇਰੀ <br/>

ਅਜੀਤ ਡੈਸਕ 22-01-2026
ਧੂਰੀ, 21 ਜਨਵਰੀ (ਸੰਜੇ ਲਹਿਰੀ) - ਸਥਾਨਕ ਨਗਰ ਕੌਂਸਲ ਪਾਰਕ ਵਿਖੇ ਲਗਭਗ 50 ਸਾਲ ਪਹਿਲਾਂ ਬਣੀ ਪਾਣੀ ਦੀ ਇੱਕ ਵੱਡੀ ਟੈਂਕੀ ਨੂੰ ਕੁਝ ਹੀ ਮਿੰਟਾਂ ਵਿਚ ਢਹਿ- ਢੇਰੀ ਕਰ ਦਿੱਤਾ ਗਿਆ ਅਤੇ ਲੰਮੇ ਸਮੇਂ ਤੋਂ ਪਾਰਕ ਦਾ ਇਤਿਹਾਸ ਬਣੀ ਇਸ ਪਾਣੀ ਦੀ ਟੈਂਕੀ ਨੂੰ ਢਾਹੁਣ ਦਾ ਨਜ਼ਾਰਾ ਲੋਕਾਂ ਨੇ ਕੋਠਿਆਂ ਤੇ ਚੜ੍ਹ ਕੇ ਆਪਣੇ ਮੋਬਾਈਲ ਫੋਨਾਂ ਦੇ ਕੈਮਰਿਆਂ ਵਿਚ ਕੈਦ ਕਰ ਲਿਆ ਜੋ ਕਿ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਿਹਾ ਹੈ | ਇਸ ਪਾਰਕ ਵਿਚ ਆਉਣ ਵਾਲੇ ਸੈਰ ਪ੍ਰੇਮੀਆਂ ਵਿਚ ਅੱਜ ਸਵੇਰ ਤੋਂ ਹੀ ਇਸ ਗੱਲ ਦੀ ਚਰਚਾ ਛਿੜੀ ਹੋਈ ਸੀ ਕਿ ਜੇਕਰ ਇਸ ਟੈਂਕੀ ਨੂੰ ਸੰਭਾਲ ਲਿਆ ਜਾਂਦਾ ਤਾਂ ਇਸ ਬੰਦ ਪਈ ਟੈਂਕੀ ਤੋਂ ਪਾਣੀ ਦੀ ਸਟੋਰੇਜ ਦਾ ਵੱਡਾ ਕੰਮ ਲਿਆ ਜਾ ਸਕਦਾ ਸੀ ਕਿਉਂਕਿ ਜੇਕਰ ਅੱਜ ਕੱਲ੍ਹ ਅਜਿਹੀ ਟੈਂਕੀ ਬਣਵਾਉਣੀ ਹੋਵੇ ਤਾਂ ਕਰੋੜਾਂ ਰੁਪਏ ਖ਼ਰਚ ਕਰਕੇ ਹੀ ਬਣਾਈ ਜਾ ਸਕਦੀ ਹੈ | ਦੂਜੇ ਪਾਸੇ ਨਗਰ ਕੌਂਸਲ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਟੈਂਕੀ ਲੀਕ ਕਰਦੀ ਸੀ | ਜਿਸ ਕਰਕੇ ਇਸ ਨੂੰ ਵਰਤੋਂ ਵਿਚ ਨਹੀਂ ਲਿਆਂਦਾ ਜਾ ਸਕਦਾ ਸੀ ਜਦੋਂ ਕਿ ਲੋਕਾਂ ਦਾ ਕਹਿਣਾ ਹੈ ਕਿ ਅੱਜ ਕੱਲ੍ਹ ਇਸ ਤਰ੍ਹਾਂ ਦੀ ਤਕਨੀਕ ਆ ਗਈ ਹੈ ਕਿ ਲੀਕੇਜ ਆਦਿ ਦੀ ਸਮੱਸਿਆ ਨੂੰ ਕੈਮੀਕਲਾਂ ਦੀ ਮਦਦ ਨਾਲ ਰੋਕਿਆ ਜਾ ਸਕਦਾ ਸੀ ਅਤੇ ਇਸ ਸਰਕਾਰੀ ਸੰਪਤੀ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਸੀ | ਇਹ ਵੀ ਜ਼ਿਕਰਯੋਗ ਹੈ ਕਿ ਲਗਭਗ 1977 ਦੇ ਕਰੀਬ ਬਣੀ ਇਸ ਪਾਣੀ ਵਾਲੀ ਟੈਂਕੀ ਦੀ ਵਰਤੋਂ ਥੋੜ੍ਹਾ ਸਮਾਂ ਹੀ ਕੀਤੀ ਗਈ ਉਸ ਉਪਰੰਤ ਪਿਛਲੇ ਲਗਭਗ 48 ਸਾਲਾਂ ਤੋਂ ਇਹ ਪਾਣੀ ਵਾਲੀ ਟੈਂਕੀ ਵਰਤੋਂ ਵਿਚ ਨਹੀਂ ਸੀ | ਅੱਜ ਇਸ ਟੈਂਕੀ ਨੂੰ ਗਿਰਾਉਣ ਲਈ ਨਗਰ ਕੌਂਸਲ ਪਾਰਕ ਵਿਚ ਲੱਗੇ ਝੂਲਿਆਂ ਅਤੇ ਹੋਰ ਸਾਜੋ ਸਮਾਨ ਨੂੰ ਵੀ ਪੂਰੀ ਤਰ੍ਹਾਂ ਪੁੱਟ ਦਿੱਤਾ ਗਿਆ ਸੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਆਪ ਆਗੂ ਸ੍ਰੀ ਸੰਦੀਪ ਤਾਇਲ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਧੂਰੀ ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਵਿਚ ਇਸ ਪਾਰਕ ਨੂੰ ਵੀ ਹੋਰ ਖ਼ੂਬਸੂਰਤ ਬਣਾਉਣ ਦੀ ਤਜਵੀਜ਼ ਸ਼ਾਮਿਲ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਪਾਰਕ ਦੀ ਦਿੱਖ ਹੋਰ ਵੀ ਸੁੰਦਰ ਅਤੇ ਵੇਖਣ ਯੋਗ ਹੋਵੇਗੀ |

ਪਿਛਲੀ ਖ਼ਬਰ ਛੇ ਮਹੀਨੇ ਪੁਰਾਣੇ ਨਸ਼ਾ ਕੇਸ 'ਚ ਇਕ ਗਿ੍ਫ਼ਤਾਰ, ਭਾਰੀ ਪੁਲਿਸ ਬਲ ਨਾਲ ਅਦਾਲਤ ਪੇਸ਼ <br/> ਅਗਲੀ ਖ਼ਬਰ ਆਪਣੇ ਚੋਣ ਵਾਅਦੇ ਅਨੁਸਾਰ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਣੇ ਬੰਦ ਕਰੇ ਸਰਕਾਰ - ਅਧਿਆਪਕ ਜਥੇਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।