01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ਦੀਆਂ ਵਿਦਿਆਰਥਣਾਂ ਨੂੰ ਨਵੀਂ ਸਿੱਖਿਆ ਨੀਤੀ ਤਹਿਤ ਸਰਟੀਫਿਕੇਟ ਵੰਡੇ

ਮੋਗਾ, 31 ਅਗਸਤ (ਜਸਪਾਲ ਸਿੰਘ ਬੱਬੀ)- ਐਸ. ਡੀ.

ਅਜੀਤ ਡੈਸਕ 01-09-2026
ਮੋਗਾ, 31 ਅਗਸਤ (ਜਸਪਾਲ ਸਿੰਘ ਬੱਬੀ)- ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ਵਿਖੇ ਨਵੀਂ ਸਿੱਖਿਆ ਨੀਤੀ (ਐਨ.ਈ.ਪੀ.-2020) ਦੇ ਤਹਿਤ ਤੀਜੇ ਸਮੈਸਟਰ ਦੇ ਵਿਦਿਆਰਥੀਆਂ ਲਈ ਇੰਟਰਨਸ਼ਿਪ ਪ੍ਰੋਗਰਾਮ ਹੋਇਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੀ.ਏ., ਬੀ.ਕਾਮ., ਬੀ.ਸੀ.ਏ. ਤੇ ਬੀ.ਵਾਕ. (ਫੂਡ ਪ੍ਰੋਸੈਸਿੰਗ ਐਂਡ ਕੁਆਲਿਟੀ ਮੈਨੇਜਮੈਂਟ) ਦੇ ਵਿਦਿਆਰਥੀਆਂ ਨੇ ਵੱਖ-ਵੱਖ ਸੰਸਥਾਵਾਂ ਅਤੇ ਉਦਯੋਗਿਕ ਇਕਾਈਆਂ ਵਿਚ ਇੰਟਰਨਸ਼ਿਪ ਕਰਕੇ ਪ੍ਰਯੋਗਾਤਮਿਕ ਗਿਆਨ ਤੇ ਹੁਨਰ ਹਾਸਲ ਕੀਤੇ। ਪ੍ਰਿੰਸੀਪਲ ਡਾ. ਨੀਨਾ ਅਨੇਜਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਾ ਰੱਖ ਕੇ ਉਨ੍ਹਾਂ ਨੂੰ ਵਿਹਾਰਕ ਤੇ ਰੁਜ਼ਗਾਰ ਮੁਖੀ ਸਿੱਖਿਆ ਨਾਲ ਜੋੜਨਾ ਹੈ। ਬੀ.ਏ. ਤੀਜੇ ਸਮੈਸਟਰ ਦੇ ਵਿਦਿਆਰਥੀਆਂ ਨੇ ਸਟਾਰ ਅਕਾਦਮੀ ਤੋਂ ਕੰਪਿਊਟਰ ਸਬੰਧੀ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ। ਬੀ.ਏ. ਦੇ ਕੁਝ ਵਿਦਿਆਰਥੀਆਂ ਨੇ ਨਗਰ ਨਿਗਮ ਮੋਗਾ ਨਾਲ ਮਿਲ ਕੇ ਸਵੱਛਤਾ ਸਰਵੇਖਣ ਸਬੰਧੀ ਇੰਟਰਨਸ਼ਿਪ ਕੀਤੀ। ਵਿਦਿਆਰਥੀਆਂ ਨੇ ਮੋਗਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਲਗਭਗ 2000 ਘਰਾਂ ਦਾ ਸਰਵੇਖਣ ਕੀਤਾ ਅਤੇ ਸਵੱਛਤਾ ਪ੍ਰਤੀ ਲੋਕਾਂ ਦੀ ਜਾਗਰੂਕਤਾ ਅਤੇ ਸੁਝਾਵਾਂ ਨੂੰ ਇਕੱਤਰ ਕੀਤਾ। ਇਸ ਇੰਟਰਨਸ਼ਿਪ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿਚ ਬੀ.ਏ. ਦੀ ਨੋਡਲ ਅਫ਼ਸਰ ਮੈਡਮ ਰਜਨੀ, ਬੀ.ਕਾਮ. ਦੀ ਨੋਡਲ ਅਫ਼ਸਰ ਮੈਡਮ ਸੁਸ਼ਮਾ ਗੁਪਤਾ, ਬੀ.ਸੀ.ਏ. ਦੀ ਨੋਡਲ ਅਫ਼ਸਰ ਮੈਡਮ ਭਾਗਿਆ ਸ੍ਰੀ ਤੇ ਬੀ.ਵਾਕ. ਫੂਡ ਪ੍ਰੋਸੈਸਿੰਗ ਐਂਡ ਕੁਆਲਿਟੀ ਮੈਨੇਜਮੈਂਟ ਦੀ ਨੋਡਲ ਅਫ਼ਸਰ ਗਗਨਦੀਪ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।
ਪਿਛਲੀ ਖ਼ਬਰ ਸੇਵਾ ਕੇਂਦਰਾਂ ਰਾਹੀਂ ਦਸਵੀਂ ਤੇ ਬਾਰ੍ਹਵੀਂ ਦੇ ਸਰਟੀਫਿਕੇਟ ਦੀ ਦੂਜੀ ਕਾਪੀ ਪ੍ਰਾਪਤ ਕਰਨ ਦੀ ਸਹੂਲਤ ਸ਼ੁਰੂ ਜ਼ਿਲ੍ਹਾ ਰੂਰਲ... ਅਗਲੀ ਖ਼ਬਰ ਅਜੀਤਵਾਲ ਕਾਲਜ ਵਿਖੇ ਸੋਲਰ ਵਰਤੋਂ ਅਤੇ ਬਿਜਲੀ ਵਾਹਨਾਂ ਬਾਰੇ ਸੈਮੀਨਾਰ ਕਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।