15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੌਮੀ ਮੀਤ ਪ੍ਰਧਾਨ ਬਣਨ ’ਤੇ ਵਿਜੇ ਧੀਰ ਐਡਵੋਕੇਟ ਨੂੰ ਮਜ਼ਦੂਰ ਜਥੇਬੰਦੀਆਂ ਨੇ ਕੀਤਾ ਸਨਮਾਨਿਤ

ਮੋਗਾ, 14 ਅਗਸਤ (ਜਸਪਾਲ ਸਿੰਘ ਬੱਬੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੌਮੀ ਕਾਰਜਕਾਰਨੀ ਦੀ ਲਿਸਟ ਜਾਰੀ ਕੀਤੀ| ਜਿਸ ਵਿਚ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨੂੰ ਪਾਰਟੀ ਹਾਈ ਕਮਾਂਡ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਮੋਗਾ ਦੇ ਪਾਰਟੀ ਇੰਚਾਰਜ ਸੰਜੀਤ ਸਿੰਘ ਸੰਨ੍ਹੀ ਗਿੱਲ ਦੀ ਸਿਫਾਰਿਸ਼ ’ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ| ਇਸ ਸਬੰਧ ਵਿਚ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨਾਲ ਸਬੰਧਿਤ ਵੱਖ ਵੱਖ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ ਤੇ ਮਜ਼ਦੂਰ ਜਥੇਬੰਦੀਆਂ ਨੇ ਸਨਮਾਨ ਕੀਤਾ| ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਉਨ੍ਹਾਂ 37 ਸਾਲ ਕਾਂਗਰਸ ਪਾਰਟੀ ਨਾਲ ਸੰਬੰਧਿਤ ਕੇਂਦਰੀ ਟਰੇਡ ਯੂਨੀਅਨ ਇੰਟਕ ਦੇ ਪਲੇਟ ਫਾਰਮ ’ਤੇ ਮਜ਼ਦੂਰ ਵਰਗ ਅਤੇ ਕਾਂਗਰਸ ਪਾਰਟੀ ਦੀ ਅਣਥੱਕ ਸੇਵਾ ਕੀਤੀ ਸੀ ਪ੍ਰੰਤੂ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿਚ ਕਦੀ ਕੋਈ ਅਹੁਦਾ ਨਹੀਂ ਦਿੱਤਾ ਸੀ| ਧੀਰ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪਾਰਟੀ ਵਿਚ ਕੌਮੀ ਪੱਧਰ ਦਾ ਉੱਚ ਅਹੁਦਾ ਦੇ ਕੇ ਉਨ੍ਹਾਂ ਦਾ ਇਕ ਵੱਡਾ ਮਾਣ ਸਤਿਕਾਰ ਕੀਤਾ ਹੈ| ਵਿਜੇ ਧੀਰ ਐਡਵੋਕ ੇਟ ਨੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਹਾਈ ਕਮਾਂਡ ਸੁਖਬੀਰ ਸਿੰਘ ਬਾਦਲ ਅਤੇ ਹਲਕਾ ਇੰਚਾਰਜ ਸੰਜੀਤ ਸਿੰਘ ਸੰਨ੍ਹੀ ਗਿੱਲ ਦਾ ਧੰਨਵਾਦ ਕੀਤਾ| ਵਿਜੇ ਧੀਰ ਐਡਵੋਕੇਟ ਨੇ ਸੀਨੀਅਰ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ, ਕੋਰ ਕਮੇਟੀ ਮੈਂਬਰ ਤੀਰਥ ਸਿੰਘ ਮਾਹਲਾ, ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ, ਕੌਮੀ ਮੀਤ ਪ੍ਰਧਾਨ ਮਜ਼ਦੂਰ ਆਗੂ ਰਾਜਵੰਤ ਸਿੰਘ ਮਾਹਲਾ, ਹਲਕਾ ਇੰਚਾਰਜ ਧਰਮਕੋਟ ਰਾਜਵਿੰਦਰ ਸਿੰਘ ਧਰਮਕੋਟ, ਪੀ. ਏ.

ਮੋਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੌਮੀ ਮੀਤ ਪ੍ਰਧਾਨ ਬਣਨ ’ਤੇ ਐਡਵੋਕੇਟ ਵਿਜੇ ਧੀਰ ਦਾ ਸਨਮਾਨ ਕਰਦੇ ਮਜ਼ਦੂਰ ਜਥੇਬੰਦੀਆਂ ਦੇ ਆਗੂ| ਤਸਵੀਰ: ਜਸਪਾਲ ਸਿੰਘ ਬੱਬੀ ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਤੀਆਂ ਦਾ ਤਿਉਹਾਰ ਮਨਾਉਣ ਸਮੇਂ ਸਕੂਲ ਪ੍ਰਿੰਸੀਪਲ ਵੈਦ ਪ੍ਰਕਾਸ਼ ਸ਼ਰਮਾ ਤੇ ਵਿਦਿਆਰਥਣਾਂ। ਤਸਵੀਰਾਂ: ਹਰਜੀਤ ਸਿੰਘ 15-08-2026
ਮੋਗਾ, 14 ਅਗਸਤ (ਜਸਪਾਲ ਸਿੰਘ ਬੱਬੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੌਮੀ ਕਾਰਜਕਾਰਨੀ ਦੀ ਲਿਸਟ ਜਾਰੀ ਕੀਤੀ| ਜਿਸ ਵਿਚ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨੂੰ ਪਾਰਟੀ ਹਾਈ ਕਮਾਂਡ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਮੋਗਾ ਦੇ ਪਾਰਟੀ ਇੰਚਾਰਜ ਸੰਜੀਤ ਸਿੰਘ ਸੰਨ੍ਹੀ ਗਿੱਲ ਦੀ ਸਿਫਾਰਿਸ਼ ’ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ| ਇਸ ਸਬੰਧ ਵਿਚ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨਾਲ ਸਬੰਧਿਤ ਵੱਖ ਵੱਖ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ ਤੇ ਮਜ਼ਦੂਰ ਜਥੇਬੰਦੀਆਂ ਨੇ ਸਨਮਾਨ ਕੀਤਾ| ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਉਨ੍ਹਾਂ 37 ਸਾਲ ਕਾਂਗਰਸ ਪਾਰਟੀ ਨਾਲ ਸੰਬੰਧਿਤ ਕੇਂਦਰੀ ਟਰੇਡ ਯੂਨੀਅਨ ਇੰਟਕ ਦੇ ਪਲੇਟ ਫਾਰਮ ’ਤੇ ਮਜ਼ਦੂਰ ਵਰਗ ਅਤੇ ਕਾਂਗਰਸ ਪਾਰਟੀ ਦੀ ਅਣਥੱਕ ਸੇਵਾ ਕੀਤੀ ਸੀ ਪ੍ਰੰਤੂ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿਚ ਕਦੀ ਕੋਈ ਅਹੁਦਾ ਨਹੀਂ ਦਿੱਤਾ ਸੀ| ਧੀਰ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪਾਰਟੀ ਵਿਚ ਕੌਮੀ ਪੱਧਰ ਦਾ ਉੱਚ ਅਹੁਦਾ ਦੇ ਕੇ ਉਨ੍ਹਾਂ ਦਾ ਇਕ ਵੱਡਾ ਮਾਣ ਸਤਿਕਾਰ ਕੀਤਾ ਹੈ| ਵਿਜੇ ਧੀਰ ਐਡਵੋਕ ੇਟ ਨੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਹਾਈ ਕਮਾਂਡ ਸੁਖਬੀਰ ਸਿੰਘ ਬਾਦਲ ਅਤੇ ਹਲਕਾ ਇੰਚਾਰਜ ਸੰਜੀਤ ਸਿੰਘ ਸੰਨ੍ਹੀ ਗਿੱਲ ਦਾ ਧੰਨਵਾਦ ਕੀਤਾ| ਵਿਜੇ ਧੀਰ ਐਡਵੋਕੇਟ ਨੇ ਸੀਨੀਅਰ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ, ਕੋਰ ਕਮੇਟੀ ਮੈਂਬਰ ਤੀਰਥ ਸਿੰਘ ਮਾਹਲਾ, ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ, ਕੌਮੀ ਮੀਤ ਪ੍ਰਧਾਨ ਮਜ਼ਦੂਰ ਆਗੂ ਰਾਜਵੰਤ ਸਿੰਘ ਮਾਹਲਾ, ਹਲਕਾ ਇੰਚਾਰਜ ਧਰਮਕੋਟ ਰਾਜਵਿੰਦਰ ਸਿੰਘ ਧਰਮਕੋਟ, ਪੀ. ਏ. ਸੀ. ਮੈਂਬਰ ਪੱਪੂ ਰਾਮੂਵਾਲੀਆ, ਮੋਗਾ ਸ਼ਹਿਰੀ ਪ੍ਰਧਾਨ ਗੋਵਰਧਨ ਪੋਪਲੀ, ਐਮ.ਸੀ. ਅਤੇ ਵਪਾਰ ਮੰਡਲ ਪ੍ਰਧਾਨ ਜਗਦੀਸ਼ ਛਾਬੜਾ, ਸਾਬਕਾ ਐਮ.ਸੀ. ਚਰਨਜੀਤ ਸਿੰਘ ਝੰਡੇਆਣਾ, ਹਲਕਾ ਨਿਹਾਲ ਸਿੰਘ ਵਾਲਾ ਤੋਂ ਖਣਮੁਖ ਭਾਰਤੀ ਪੱਤੋ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਦੇਵ ਅਸ਼ੀਸ਼ ਦਾ ਵੀ ਧੰਨਵਾਦ ਕੀਤਾ| ਇਸ ਕਰਮ ਚੰਦ ਚਿੰਡਾਲੀਆ, ਕੇਵਲ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਰਾਮ ਬਚਨ ਰਾਓ, ਮਦਨ ਲਾਲ ਬੋਹਤ, ਹਨੀ ਗਿੱਲ, ਮਨਦੀਪ ਸ਼ਰਮਾ, ਸੋਨੂੰ ਬਹਿਲ, ਸੰਜੀਵ ਕੌੜਾ, ਅਮਰੀਕ ਸਿੰਘ ਜੌੜਾ, ਦਰਸ਼ਨ ਲਾਲ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਮੇਜਰ ਸਿੰਘ ਲੰਡੇ ਕੇ, ਰਜਿੰਦਰ ਕਾਲਾ, ਗੁਰਚਰਨ ਸਿੰਘ, ਨੇ ਵਧਾਈ ਦਿੱਤੀ|
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਨਾਂਦੇੜ ਸਾਹਿਬ ਵਿਖੇ ਹੋਈ ਹਮਲੇ ਦੀ ਕੋਸ਼ਿਸ਼ ਦੀ ਮੱਖਣ ਬਰਾੜ ਵਲੋਂ ਪੁਰਜ਼ੋਰ ਨਿੰਦਾ ਕਿਹਾ, ਅਜਿਹੀ... ਅਗਲੀ ਖ਼ਬਰ ਗਲੋਬਲ ਵਿਜਡਮ ਸਕੂਲ ਧਰਮਕੋਟ ’ਚ ਤੀਆਂ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।