23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਪਤੀ ਦੀ ਕੱੁਟਮਾਰ ਉਪਰੰਤ ਪਤਨੀ ਦੇ ਗਰਭ ਵਿਚ ਪਲ ਰਹੇ ਬੱਚੇ ਦੀ ਮੌਤ, ਪਰਚਾ ਦਰਜ

ਅਜੀਤ ਡੈਸਕ 30-05-2026
ਟੱਲੇਵਾਲ, 29 ਮਈ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਵਿਧਾਤੇ ਵਿਖੇ ਵਿਆਹੀ ਇਕ ਔਰਤ ਵਲੋਂ ਆਪਣੇ ਪਤੀ 'ਤੇ ਲਾਏ ਕੱੁਟਮਾਰ ਅਤੇ ਕੱੁਟਮਾਰ ਉਪਰੰਤ ਗਰਭ ਵਿਚ ਪਲ ਰਹੇ ਬੱਚੇ ਦੀ ਮੌਤ ਦੇ ਦੋਸ਼ ਉਪਰੰਤ ਉਸ ਦੇ ਪਤੀ 'ਤੇ ਪਰਚਾ ਦਰਜ ਕੀਤਾ ਗਿਆ ਹੈ | ਥਾਣਾ ਟੱਲੇਵਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ ਪਤਨੀ ਬਲਕਰਨ ਸਿੰਘ ਵਾਸੀ ਵਿਧਾਤੇ ਨੇ ਬਿਆਨ ਦਰਜ ਕਰਵਾਏ ਸਨ ਕਿ ਉਸ ਦਾ ਵਿਆਹ 6 ਮਹੀਨੇ ਪਹਿਲਾਂ ਪਿੰਡ ਵਿਧਾਤੇ ਦੇ ਬਲਕਰਨ ਸਿੰਘ ਪੱੁਤਰ ਧਰਮਿੰਦਰ ਸਿੰਘ ਨਾਲ ਹੋਇਆ ਸੀ ਅਤੇ ਮੇਰੇ ਮਾਪਿਆਂ ਨੇ ਮੇਰੇ ਵਿਆਹ ਤੇ 35 ਲੱਖ ਰੁਪਏ ਖ਼ਰਚ ਕੀਤੇ ਸਨ, ਪ੍ਰੰਤੂ ਹੁਣ ਉਸ ਦਾ ਪਤੀ ਉਸ ਨੂੰ 20 ਲੱਖ ਰੁਪਏ ਹੋਰ ਲਿਆਉਣ ਲਈ ਉਸ ਦੀ ਕੱੁਟਮਾਰ ਕਰਦਾ ਸੀ ਅਤੇ 22 ਮਈ ਨੂੰ ਉਸ ਦੇ ਪਤੀ ਨੇ ਉਸ ਦੀ ਕੱੁਟਮਾਰ ਕੀਤੀ ਅਤੇ ਪੇਟ ਵਿਚ ਲੱਤਾਂ ਮਾਰੀਆਂ | ਜਿਸ ਉਪਰੰਤ ਮੇਰੇ ਪਿਤਾ ਨੇ ਮੈਨੂੰ ਬਰਨਾਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ, ਜਿੱਥੇ ਕਿ ਮੇਰੇ ਪੇਟ ਵਿਚ ਪਲ ਰਹੇ 5 ਮਹੀਨੇ ਦੇ ਬੱਚੇ ਦੀ ਡਿਲਿਵਰੀ ਦੇ ਇਕ ਘੰਟੇ ਬਾਅਦ ਮੌਤ ਹੋ ਗਈ | ਉਕਤ ਬਿਆਨਾਂ ਉਪਰੰਤ ਥਾਣਾ ਟੱਲੇਵਾਲ ਦੀ ਪੁਲਿਸ ਵਲੋਂ ਮਨਪ੍ਰੀਤ ਕੌਰ ਦੇ ਬਿਆਨਾਂ ਤੇ ਬਲਕਰਨਪ੍ਰੀਤ ਸਿੰਘ ਵਾਸੀ ਵਿਧਾਤਾ 'ਤੇ ਮੁਕੱਦਮੀ ਨੰ: 48 ਧਾਰਾ 89, 115(2) ਬੀ.ਐਨ.ਐਸ ਤਹਿਤ ਪਰਚਾ ਦਰਜ ਕਰ ਲਿਆ ਹੈ |

ਪਿਛਲੀ ਖ਼ਬਰ ਮਲੋਟ 'ਚ ਭਾਜਪਾ ਅਤੇ ਆਜ਼ਾਦ ਉਮੀਦਵਾਰਾਂ ਦਾ ਨਹੀਂ ਖੁੱਲਿ੍ਹਆ ਖ਼ਾਤਾ ਅਗਲੀ ਖ਼ਬਰ ਕੁਦਰਤੀ ਆਫ਼ਤ ਨੂੰ ਸਾਂਝੇ ਤੌਰ 'ਤੇ ਨਜਿੱਠਿਆ ਜਾਣਾ ਚਾਹੀਦਾ ਹੈ-ਭਾਜਪਾ ਨੇਤਾ ਸੱਤ ਪਾਲ ਸਿੰਗਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।