15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਭਾਰਤ ਤੇ ਚੀਨ ਵਲੋਂ ਵਪਾਰਕ ਚਿੰਤਾਵਾਂ ’ਤੇ ਗੱਲਬਾਤ ਸ਼ੁਰੂ ਭਵਿੱਖ ’ਚ ਹੋਰ ਮੀਟਿੰਗਾਂ ਹੋਣ ਦੀ ਉਮੀਦ

ਨਵੀਂ ਦਿੱਲੀ, 15 ਸਤੰਬਰ (ਪੀ.ਟੀ.ਆਈ.)-ਵਣਜ ਸਕੱਤਰ ਰਾਜੇਸ਼ ਅਗਰਵਾਲ ਅਨੁਸਾਰ ਭਾਰਤ ਤੇ ਚੀਨ ਨੇ ਦੁਵੱਲੇ ਵਪਾਰਕ ਮੁੱਦਿਆਂ, ਜਿਨ੍ਹਾਂ ’ਚ ਢਾਂਚਾਗਤ ਵਪਾਰਕ ਅਸੰਤੁਲਨ ਤੇ ਸਪਲਾਈ ਚੇਨ (ਸਪਲਾਈ ਲੜੀ) ਦੀਆਂ ਸਮੱਸਿਆਵਾਂ ਸ਼ਾਮਿਲ ਹਨ, ਨੂੰ ਹੱਲ ਕਰਨ ਲਈ ...

ਅਜੀਤ ਡੈਸਕ 16-09-2026

ਨਵੀਂ ਦਿੱਲੀ, 15 ਸਤੰਬਰ (ਪੀ.ਟੀ.ਆਈ.)-ਵਣਜ ਸਕੱਤਰ ਰਾਜੇਸ਼ ਅਗਰਵਾਲ ਅਨੁਸਾਰ ਭਾਰਤ ਤੇ ਚੀਨ ਨੇ ਦੁਵੱਲੇ ਵਪਾਰਕ ਮੁੱਦਿਆਂ, ਜਿਨ੍ਹਾਂ ’ਚ ਢਾਂਚਾਗਤ ਵਪਾਰਕ ਅਸੰਤੁਲਨ ਤੇ ਸਪਲਾਈ ਚੇਨ (ਸਪਲਾਈ ਲੜੀ) ਦੀਆਂ ਸਮੱਸਿਆਵਾਂ ਸ਼ਾਮਿਲ ਹਨ, ਨੂੰ ਹੱਲ ਕਰਨ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਦੋਵਾਂ ਧਿਰਾਂ ਵਲੋਂ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਹੋਰ ਮੀਟਿੰਗਾਂ ਕਰਨ ਦੀ ਉਮੀਦ ਹੈ। ਅਗਰਵਾਲ ਨੇ ਕਿਹਾ ਕਿ ਵਣਜ ਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵੈਂਗ ਵੇਂਤਾਓ ਵਿਚਕਾਰ ਹਾਲ ਹੀ ਵਿਚ ਹੋਈ ਮੀਟਿੰਗ ਇਕ ਸ਼ੁਰੂਆਤੀ ਗੱਲਬਾਤ ਸੀ, ਜਿਸ ਦਾ ਉਦੇਸ਼ ਵਪਾਰ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਇਕ-ਦੂਜੇ ਦੇ ਪੱਖ ਨੂੰ ਸਮਝਣਾ ਸੀ।

ਸਕੱਤਰ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਨ੍ਹਾਂ ਚਰਚਾਵਾਂ ਨੂੰ ਅੱਗੇ ਵਧਾਉਣ ਲਈ ਬਾਅਦ ’ਚ ਵੀ ਮੀਟਿੰਗਾਂ ਹੋਣਗੀਆਂ। ਇਹ ਗੱਲਬਾਤ ਲੰਬੇ ਸਮੇਂ ਦੇ ਵਕਫੇ ਤੋਂ ਬਾਅਦ ਹੋ ਰਹੀ ਹੈ। ਇਸ ਲਈ ਹੌਲੀ-ਹੌਲੀ ਹਰੇਕ ਧਿਰ ਨੂੰ ਆਪਣੇ ਮੁੱਦਿਆਂ ਤੇ ਦੂਜੀ ਧਿਰ ਦੇ ਮੁੱਦਿਆਂ ’ਤੇ ਆਪਣੇ ਪੱਖ ਨੂੰ ਸਾਹਮਣੇ ਲਿਆਉਣ ਦੀ ਲੋੜ ਹੋਵੇਗੀ ਤਾਂ ਜੋ ਅਸੀਂ ਇਸ ਨੂੰ ਅੱਗੇ ਵਧਾ ਸਕੀ ਏ। ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਲੋਕਾਂ ਦੀ ਆਵਾਜਾਈ ਤੇ ਸਿੱਧੀਆਂ ਉਡਾਣਾਂ (ਜਿਵੇਂ ਕਿ ਬੀਜਿੰਗ ਤੋਂ ਦਿੱਲੀ ਜਾਂ ਗੁਆਂਗਜ਼ੂ ਤੋਂ ਦਿੱਲੀ) ਦੇ ਮਾਮਲੇ ’ਚ ਸਬੰਧਾਂ ’ਚ ਸੁਧਾਰ ਹੋਇਆ ਹੈ।

ਅਗਰਵਾਲ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਵਪਾਰਕ ਖੇਤਰ ’ਚ ਇਕ-ਦੂਜੇ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ... ਨਾਲ ਹੀ ਢਾਂਚਾਗਤ ਵਪਾਰਕ ਅਸੰਤੁਲਨ, ਸਪਲਾਈ ਚੇਨ ਦੇ ਮੁੱਦਿਆਂ ਤੇ ਦੋਵਾਂ ਧਿਰਾਂ ਵਿਚਕਾਰ ਵਪਾਰ ’ਚ ਭਰੋਸਾ ਕਿਵੇਂ ਕਾਇਮ ਕੀਤਾ ਜਾਵੇ, ਇਸ ‘ਤੇ ਵੀ ਵਿਚਾਰ ਕਰਨਾ ਚਾਹੀਦਾ ਹੈ। ਮੈਨੂੰ ਲਗਦਾ ਹੈ ਕਿ ਦੋਵੇਂ ਧਿਰਾਂ ਇਨ੍ਹਾਂ ’ਚੋਂ ਬਹੁਤ ਸਾਰੇ ਮੁੱਦਿਆਂ ’ਤੇ ਇਕ-ਦੂਜੇ ਦੇ ਪੱਖ ਨੂੰ ਸਮਝਣ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਇਸ ਲਈ ਇਹ ਇਕ ਚੱਲ ਰਹੀ ਪ੍ਰਕਿਰਿਆ ਹੈ। ਵਪਾਰ ਦੇ ਮਾਮਲੇ ’ਚ ਅਸੀਂ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਦੋਵੇਂ ਧਿਰਾਂ ਬਹੁਤ ਸਕਾਰਾਤਮਕ ਢੰਗ ਨਾਲ ਗੱਲਬਾਤ ਕਰ ਰਹੀਆਂ ਹਨ।

ਪਿਛਲੀ ਖ਼ਬਰ ਸਾਊਦੀ ਅਰਬ ’ਚ ਪੰਜਾਬੀ ਟਰੱਕ ਡਰਾਈਵਰ ਨੂੰ ਸੁਣਾਈ ਮੌਤ ਦੀ ਸਜ਼ਾ ਅਗਲੀ ਖ਼ਬਰ ਰਾਜਪਾਲ ਯਾਦਵ ਦੇ ਚੈੱਕ ਬਾਊਂਸ ਮਾਮਲੇ ’ਤੇ ਸੁਪਰੀਮ ਕੋਰਟ ਸਖ਼ਤ