16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਭਾਰਤ ਨੇ ਸ਼੍ਰੇਅਸ ਅਈਅਰ ਦੀ ਕਪਤਾਨੀ ’ਚ ਲਗਾਤਾਰ ਦੂਜੀ ਲੜੀ ਜਿੱਤੀ ਅਫ਼ਗਾਨਿਤਸਾਨ ਨੂੰ 7 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ, 15 ਸਤੰਬਰ (ਪੀ. ਟੀ. ਆਈ.)-ਭਾਰਤੀ ਕ੍ਰਿਕਟ ਟੀਮ ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਬੱਲੇਬਾਜ਼ੀ ’ਚ ਵੀ ਕਮਾਲ ਕਰਦਿਆਂ ਅਫ਼ਗਾਨਿਸਤਾਨ ਨੂੰ ਤਿੰਨ ਮੈਚਾਂ ਦੀ ਲੜੀ ਦੇ ਦੂਜੇ ਮੁਕਾਬਲੇ ’ਚ 7 ਵਿਕਟਾਂ ਨਾਲ ਹਰਾ ਕੇ 2-0 ਨਾਲ ਅਜੇਤੂ ਬੜਤ ....

ਅਜੀਤ ਡੈਸਕ 16-09-2026

ਨਵੀਂ ਦਿੱਲੀ, 15 ਸਤੰਬਰ (ਪੀ. ਟੀ. ਆਈ.)-ਭਾਰਤੀ ਕ੍ਰਿਕਟ ਟੀਮ ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਬੱਲੇਬਾਜ਼ੀ ’ਚ ਵੀ ਕਮਾਲ ਕਰਦਿਆਂ ਅਫ਼ਗਾਨਿਸਤਾਨ ਨੂੰ ਤਿੰਨ ਮੈਚਾਂ ਦੀ ਲੜੀ ਦੇ ਦੂਜੇ ਮੁਕਾਬਲੇ ’ਚ 7 ਵਿਕਟਾਂ ਨਾਲ ਹਰਾ ਕੇ 2-0 ਨਾਲ ਅਜੇਤੂ ਬੜਤ ਬਣਾ ਲਈ ਹੈ। ਪਹਿਲੇ ਮੈਚ ’ਚ 7 ਵਿਕਟਾਂ ਨਾਲ ਜਿੱਤ ਹਾਸਲ ਕਰਨ ਵਾਲੀ ਭਾਰਤੀ ਟੀਮ ਨੇ ਇਸ ਮੈਚ ’ਚ ਵੀ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਅਫ਼ਗਾਨਿਸਤਾਨ ਨੂੰ ਨਿਰਧਾਰਿਤ ਓਵਰਾਂ ’ਚ 8 ਵਿਕਟਾਂ ’ਤੇ 159 ਦੌੜਾਂ ਹੀ ਬਣਾਉਣ ਦਿੱਤੀਆਂ। ਨਿਸ਼ਾਂਤ ਕੁਮਾਰ ਰੈੱਡੀ ਨੇ 3 ਓਵਰਾਂ ’ਚ 24 ਦੌੜਾਂ ਦੇ ਕੇ 3 ਵਿਕਟਾਂ, ਜਦੋਂਕਿ ਅਰਸ਼ਦੀਪ ਸਿੰਘ ਨੇ 4 ਓਵਰਾਂ ’ਚ 35 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਕਪਤਾਨ ਸ਼੍ਰੇਅਸ ਅਈਅਰ ਦੀ ਕਪਤਾਨੀ ’ਚ ਭਾਰਤ ਨੇ ਲਗਾਤਾਰ ਦੂਜੀ ਲੜੀ ਜਿੱਤੀ ਹੈ। ਪਿਛਲੇ ਮੈਚ ਦੇ ਹੀਰੋ ਰਹੇ ਅਭਿਸ਼ੇਕ ਸ਼ਰਮਾ ਨੇ ਇਸ ਮੈਚ ’ਚ ਵੀ ਕਮਾਲ ਦੀ ਬੱਲੇਬਾਜ਼ੀ ਕਰਦਿਆਂ 19 ਗੇਂਦਾਂ ’ਤੇ 39 ਦੌੜਾਂ (ਚੌਕੇ: 2, ਛੱਕੇ: 4) ਬਣਾਈਆਂ, ਜਦੋਂਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਫਾਰਮ ਨਾਲ ਜੂਝ ਰਹੇ ਸੰਜੂ ਸੈਮਸਨ ਨੇ ਸਿਰਫ਼ 22 ਗੇਂਦਾਂ ’ਤੇ ਅਰਧ ਸੈਂਕੜਾ (ਦੌੜਾਂ: 57, ਚੌਕੇ: 7, ਛੱਕੇ: 4) ਜੜਿਆ। ਈਸ਼ਾਨ ਕਿਸ਼ਨ ਨੇ ਵੀ ਅਜੇਤੂ 34 ਦੌੜਾਂ ਦਾ ਯੋਗਦਾਨ ਪਾਇਆ। ਭਾਰਤ 14.5 ਓਵਰਾਂ ’ਚ 3 ਵਿਕਟਾਂ ਦੇ ਨੁਕਸਾਨ ਨਾਲ ਟੀਚਾ ਹਾਸਿਲ ਕਰ ਲਿਆ।  ਅਫ਼ਗਾਨਿਸਤਾਨ ਲਈ ਤਿੰਨੇ ਵਿਕਟਾਂ ਰਾਸ਼ਿਦ ਖ਼ਾਨ ਨੇ ਲਈਆਂ। 

ਅਗਲੀ ਖ਼ਬਰ ਅਮਰੀਕੀ ਜੱਜ ਨੇ ਵਿਦਿਆਰਥੀ ਤੇ ਸਕਾਲਰ ਵੀਜ਼ਿਆਂ ਦੀ ਮਿਆਦ ਸੀਮਤ ਕਰਨ ਦਾ ਟਰੰਪ ਪ੍ਰਸ਼ਾਸਨ ਦਾ ਫ਼ੈਸਲਾ ਰੋਕਿਆ