16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸੰਤ ਬਾਬਾ ਖੇਮ ਦਾਸ ਦਾ ਬਰਸੀ ਸਮਾਗਮ ਭਲਕੇ ਵਿਵੇਕ ਆਸ਼ਰਮ ਜਲਾਲ ਵਿਖੇ ਹੋਵੇਗਾ ਵਿਸ਼ਾਲ ਸਤਿਸੰਗ

ਬਾਘਾ ਪੁਰਾਣਾ, 15 ਸਤੰਬਰ (ਟਿੰਕੂ ਕਾਠਪਾਲ)-ਬ੍ਰਹਮ ਗਿਆਨੀ ਸੰਤ ਬਾਬਾ ਖੇਮ ਦਾਸ ਦੀ ਸਾਲਾਨਾ ਬਰਸੀ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਜਲਾਲ ਅਤੇ ਸਮੂਹ ਸਾਧ ਸੰਗਤ ਵਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ 17 ਸਤੰਬਰ ਦਿਨ ਵੀਰਵਾਰ ਨੂੰ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਗਰੀਨ ਵਾਲੇ , ਸਰਪ੍ਰਸਤ ਵਿਸ਼ਵਕਰਮਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਘਾ ਪੁਰਾਣਾ ਨੇ ਦੱਸਿਆ ਕਿ ਸਮਾਗਮ ਵਿਵੇਕ ਆਸ਼ਰਮ ਜਲਾਲ, ਬੱਸ ਅੱਡਾ ਗੁਰੂਸਰ ਨੇੜੇ ਹਮੀਰਗੜ੍ਹ, ਬਰਨਾਲਾ-ਬਾਜਾਖਾਨਾ ਰੋਡ, ਜ਼ਿਲ੍ਹਾ ਬਠਿੰਡਾ ਵਿਖੇ ਕਰਵਾਇਆ ਜਾਵੇਗਾ।

ਅਜੀਤ ਡੈਸਕ 16-09-2026
ਬਾਘਾ ਪੁਰਾਣਾ, 15 ਸਤੰਬਰ (ਟਿੰਕੂ ਕਾਠਪਾਲ)-ਬ੍ਰਹਮ ਗਿਆਨੀ ਸੰਤ ਬਾਬਾ ਖੇਮ ਦਾਸ ਦੀ ਸਾਲਾਨਾ ਬਰਸੀ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਜਲਾਲ ਅਤੇ ਸਮੂਹ ਸਾਧ ਸੰਗਤ ਵਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ 17 ਸਤੰਬਰ ਦਿਨ ਵੀਰਵਾਰ ਨੂੰ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਗਰੀਨ ਵਾਲੇ , ਸਰਪ੍ਰਸਤ ਵਿਸ਼ਵਕਰਮਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਘਾ ਪੁਰਾਣਾ ਨੇ ਦੱਸਿਆ ਕਿ ਸਮਾਗਮ ਵਿਵੇਕ ਆਸ਼ਰਮ ਜਲਾਲ, ਬੱਸ ਅੱਡਾ ਗੁਰੂਸਰ ਨੇੜੇ ਹਮੀਰਗੜ੍ਹ, ਬਰਨਾਲਾ-ਬਾਜਾਖਾਨਾ ਰੋਡ, ਜ਼ਿਲ੍ਹਾ ਬਠਿੰਡਾ ਵਿਖੇ ਕਰਵਾਇਆ ਜਾਵੇਗਾ। ਇਹ ਧਾਰਮਿਕ ਸਮਾਗਮ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜਲਾਲ ਵਾਲਿਆਂ ਦੇ ਅਸ਼ੀਰਵਾਦ ਨਾਲ ਅਤੇ 108 ਸੁਆਮੀ ਬ੍ਰਹਮ ਮੁਨੀ ਜਲਾਲ ਵਾਲਿਆਂ ਦੀ ਰਹਿਨੁਮਾਈ ਹੇਠ ਕਰਵਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਵਿਸ਼ਾਲ ਸਤਿਸੰਗ ਹੋਵੇਗਾ। ਪ੍ਰਬੰਧਕਾਂ ਵਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਪਵਿੱਤਰ ਸਮਾਗਮ ਵਿਚ ਪਹੁੰਚ ਕੇ ਸਤਿਸੰਗ ਦਾ ਲਾਹਾ ਲੈਣ। ਸਮਾਗਮ ਦੌਰਾਨ ਸੰਗਤ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਪ੍ਰਬੰਧਕਾਂ ਨੇ ਸਮੂਹ ਸਾਧ ਸੰਗਤ ਨੂੰ ਇਸ ਧਾਰਮਿਕ ਸਮਾਗਮ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ... ਅਗਲੀ ਖ਼ਬਰ ਮਰਹੂਮ ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦੇ ਰੋਸ ਮਾਰਚ ’ਚ ਸ਼ਾਮਲ ਹੋਣ ਲਈ ਚੰਡੀਗੜ੍ਹ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।