26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸੁਖਮਨਜੀਤ ਕੌਰ ਟੱਕਰ ਨੇ ਸਖ਼ਤ ਮੁਕਾਬਲੇ 'ਚ ਸਿੱਧੂ ਨੂੰ ਹਰਾ ਕੇ ਗੱਡਿਆ ਜਿੱਤ ਦਾ ਝੰਡਾ <br/>

ਜੇਤੂ ਉਮੀਦਵਾਰ ਸੁਖਨਜੀਤ ਕੌਰ ਟੱਕਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਸਮਰਥਕ ਜੇਤੂ ਨਿਸ਼ਾਨ ਬਣਾ ਕੇ ਖ਼ੁਸ਼ੀ ਜਾਹਿਰ ਕਰਦੇ ਹੋਏ | ਤਸਵੀਰ : ਗੁਰਮੀਤ ਸਿੰਘ ਖ਼ਾਲਸਾ <br/> 30-05-2026
ਕੋਟ ਈਸੇ ਖਾਂ, 29 ਮਈ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੇ ਚਰਚਿਤ ਵਾਰਡ ਨੰਬਰ 7 ਸੁਖਮਨਜੀਤ ਕੌਰ ਟੱਕਰ ਨੇ ਮਨਜੀਤ ਕੌਰ ਸਿੱਧੂ ਨੂੰ 70 ਵੋਟਾਂ ਦੇ ਫ਼ਰਕ ਨਾਲ ਸਖ਼ਤ ਮੁਕਾਬਲੇ 'ਚ ਹਰਾ ਕੇ ਜਿੱਤ ਦਾ ਝੰਡਾ ਗੱਡਿਆ | ਇੱਥੇ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਤੇ ਪੰਜਾਬ ਪੱਧਰੀ ਆਗੂ ਜਸਵਿੰਦਰ ਸਿੰਘ ਸਿੱਧੂ ਦੇ ਭਰਜਾਈ ਮਨਜੀਤ ਕੌਰ ਸਿੱਧੂ ਧਰਮ ਪਤਨੀ ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਸਿੱਧੂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਸਨ, ਇਹ ਵਾਰਡ ਸ਼ਹਿਰ ਦੇ ਸਾਰੇ ਵਾਰਡਾਂ ਵਿਚੋਂ ਕੁੱਲ 451 ਵੋਟਾਂ ਪੱਖੋਂ ਸਭ ਤੋਂ ਛੋਟਾ ਸੀ | ਇੱਥੇ ਆਮ ਆਦਮੀ ਪਾਰਟੀ ਵਲੋਂ ਦੇਸ ਰਾਜ ਟੱਕਰ ਦੀ ਨੂੰ ਹ ਸੁਖਨਜੀਤ ਕੌਰ ਪਤਨੀ ਅਮਨ ਟੱਕਰ ਚੋਣ ਮੈਦਾਨ ਵਿਚ ਸਨ ਤੇ ਚੋਣ ਮੁਹਿੰਮ ਦੌਰਾਨ ਜਿੱਥੇ ਦੋਨਾਂ ਧਿਰਾਂ ਦਰਮਿਆਨ ਤਲਖ਼ ਕਲਾਮੀ ਦਾ ਮਾਹੌਲ ਰਿਹਾ, ਉੱਥੇ ਹੀ ਸ਼ਬਦੀ ਵਾਰ ਪੱਖੋਂ ਵੀ ਇਹ ਵਾਰਡ ਚਰਚਿਤ ਰਿਹਾ | ਆਪਣੀ ਜਿੱਤ ਨੂੰ ਲੈ ਕੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਸੁਖਮਨਜੀਤ ਕੌਰ ਨੇ ਕਿਹਾ ਕਿ ਟੱਕਰ ਪਰਿਵਾਰ ਹਮੇਸ਼ਾ ਵਾਰਡ ਵਾਸੀਆਂ ਵਿਚ ਵਿਚਰਦਾ ਰਿਹਾ ਤੇ ਵਾਰਡ ਵਾਸੀਆਂ ਨੇ ਵਿਰੋਧੀ ਉਮੀਦਵਾਰ ਦੇ ਮੁਕਾਬਲੇ ਉਨ੍ਹਾਂ ਨੂੰ ਜਿੱਤ ਦੇ ਰੂਪ 'ਚ ਵੱਡਾ ਮਾਣ ਦੇ ਕੇ ਨਿਵਾਜਿਆ ਹੈ ਤੇ ਇਕ ਆਮ ਪਰਿਵਾਰ ਹੋਣ ਦੇ ਬਾਵਜੂਦ ਇਸ ਮਾਣ ਦਾ ਮੁੱਲ ਉਹ ਲੋਕਾਂ ਦੀ ਸੇਵਾ ਵਿਚ ਹਰ ਸਮੇਂ ਹਾਜ਼ਰ ਰਹਿ ਕੇ ਮੋੜਨਗੇ |

ਪਿਛਲੀ ਖ਼ਬਰ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਕੇ ਅਰੁਣ ਸੀਕਰੀ ਨੇ ਪ੍ਰਾਪਤ ਕੀਤੀ ਸ਼ਾਨਦਾਰ ਜਿੱਤ <br/> ਅਗਲੀ ਖ਼ਬਰ ਕਪਿਲ ਮਹਿਤਾ ਨੇ ਡਾਬਰ ਪਰਿਵਾਰ ਨੂੰ ਹਰਾ ਕੇ ਪਲਟੀ ਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।