26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਕੇ ਅਰੁਣ ਸੀਕਰੀ ਨੇ ਪ੍ਰਾਪਤ ਕੀਤੀ ਸ਼ਾਨਦਾਰ ਜਿੱਤ <br/>

ਵੱਡੀ ਜਿੱਤ ਤੋਂ ਬਾਅਦ ਆਜ਼ਾਦ ਉਮੀਦਵਾਰ ਅਰੁਣ ਸੀਕਰੀ ਆਪਣੇ ਸਮਰਥਕਾਂ ਸਮੇਤ ਧੰਨਵਾਦ ਕਰਨ ਸਮੇਂ | ਤਸਵੀਰ : ਗੁਰਮੀਤ ਸਿੰਘ ਖ਼ਾਲਸਾ <br/> 30-05-2026
ਕੋਟ ਈਸੇ ਖਾਂ, 29 ਮਈ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੀਆਂ ਨਗਰ ਪੰਚਾਇਤ ਚੋਣਾਂ ਵਿਚ ਜਿੱਥੇ ਸਾਰੇ ਵਾਰਡਾਂ ਵਿਚ ਕਾਫੀ ਫਸਵੇਂ ਮੁਕਾਬਲੇ ਦਿਖਾਈ ਦਿੱਤੇ, ਉੱਥੇ ਹੀ ਸ਼ਹਿਰ ਦਾ ਧੁਰਾ ਵਾਰਡ ਨੰਬਰ 6 'ਚ ਆਮ ਆਦਮੀ ਪਾਰਟੀ ਦੇ ਮਜ਼ਬੂਤ ਆਗੂ ਸੁਮਿਤ ਕੁਮਾਰ ਬਿੱਟੂ ਮਲਹੋਤਰਾ ਤੋਂ ਆਜ਼ਾਦ ਉਮੀਦਵਾਰ ਅਰੁਣ ਸੀਕਰੀ ਨੇ ਵੱਡੇ ਫ਼ਰਕ ਨਾਲ ਚੋਣ ਜਿੱਤ ਕੇ ਬਾਜ਼ੀ ਪਲਟ ਦਿੱਤੀ | ਵਾਰਡ ਨੰਬਰ 6 ਦੇ ਆਏ ਚੋਣ ਨਤੀਜਿਆਂ ਵਿਚ ਅਰੁਣ ਸੀਕਰੀ ਨੂੰ 355, ਆਪ ਉਮੀਦਵਾਰ ਸੁਮੀਤ ਕੁਮਾਰ ਬਿੱਟੂ ਮਲਹੋਤਰਾ ਨੂੰ 239, ਅਕਾਲੀ ਉਮੀਦਵਾਰ ਰਾਕੇਸ਼ ਕੁਮਾਰ ਟੈਣੀ ਨੂੰ 29, ਕਾਂਗਰਸੀ ਉਮੀਦਵਾਰ ਦੇ ਦੇਸ ਰਾਜ ਸਚਦੇਵਾ ਨੂੰ 2, ਭਾਜਪਾ ਉਮੀਦਵਾਰ ਸੋਨੂੰ ਨੂੰ ਮਹਿਜ਼ 3 ਵੋਟਾਂ ਪਈਆਂ | ਆਪਣੀ ਸ਼ਾਨਦਾਰ ਜਿੱਤ ਨੂੰ ਲੈ ਕੇ ਅਰੁਣ ਸੀਕਰੀ ਤੇ ਸਮਰਥਕਾਂ ਨੇ ਡੋਰ ਟੂ ਡੋਰ ਜਾ ਕੇ ਆਪਣੇ ਵੋਟਰਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਭਾਊ ਵਿਜੇ ਕਾਲੜਾ ਦੀ ਧਰਮ ਪਤਨੀ ਕਿਰਨ ਸਭ ਤੋਂ ਵੱਡੀ ਲੀਡ ਨਾਲ ਜੇਤੂ ਰਹੀ <br/> ਅਗਲੀ ਖ਼ਬਰ ਸੁਖਮਨਜੀਤ ਕੌਰ ਟੱਕਰ ਨੇ ਸਖ਼ਤ ਮੁਕਾਬਲੇ 'ਚ ਸਿੱਧੂ ਨੂੰ ਹਰਾ ਕੇ ਗੱਡਿਆ ਜਿੱਤ ਦਾ ਝੰਡਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।