26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਕਪਿਲ ਮਹਿਤਾ ਨੇ ਡਾਬਰ ਪਰਿਵਾਰ ਨੂੰ ਹਰਾ ਕੇ ਪਲਟੀ ਬਾਜ਼ੀ <br/>

ਜੇਤੂ ਉਮੀਦਵਾਰ ਕਪਿਲ ਮਹਿਤਾ ਤੇ ਵਿਜੇ ਜੁਨੇਜਾ ਨੂੰ ਵਧਾਈ ਦਿੰਦੇ ਚੇਅਰਮੈਨ ਅਮਨ ਪੰਡੋਰੀ ਤੇ ਹੋਰ | ਤਸਵੀਰ : ਗੁਰਮੀਤ ਸਿੰਘ ਖ਼ਾਲਸਾ <br/> 30-05-2026
ਕੋਟ ਈਸੇ ਖਾਂ, 29 ਮਈ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦਾ ਵਾਰਡ ਨੰਬਰ ਚਾਰ ਜਿੱਥੇ ਚੋਣਾਂ ਦੇ ਸ਼ੁਰੂ ਤੋਂ ਹੀ ਪਹਿਲੇ ਕੌਂਸਲਰ ਡਾਬਰ ਪਰਿਵਾਰ ਨੂੰ ਕਾਫੀ ਮਜ਼ਬੂਤ ਮੰਨਿਆਂ ਜਾ ਰਿਹਾ ਸੀ, ਇੱਥੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਨੌਜਵਾਨ ਆਗੂ ਅੰਮਿ੍ਤਪਾਲ ਕਪਿਲ ਮਹਿਤਾ 'ਤੇ ਭਰੋਸਾ ਜਿਤਾਉਂਦਿਆਂ ਉਨ੍ਹਾਂ ਨੂੰ ਪਾਰਟੀ ਟਿਕਟ ਦਿੱਤੀ ਗਈ ਤੇ ਇਸ ਨੌਜਵਾਨ ਆਗੂ ਨੇ ਆਪਣੀ ਤੇ ਸਾਥੀਆਂ ਵਲੋਂ ਕੀਤੀ ਗਈ ਸਖ਼ਤ ਮਿਹਨਤ ਸਦਕਾ ਆਪਣੇ ਤੋਂ ਵਿਰੋਧੀ ਆਜ਼ਾਦ ਉਮੀਦਵਾਰ ਰਜਨੀ ਬਾਲਾ ਪਤਨੀ ਹੀਰਾ ਲਾਲ ਡਾਬਰ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਇਥੋਂ ਕਾਂਗਰਸ ਪਾਰਟੀ ਦੇ ਐਡਵੋਕੇਟ ਇਸ਼ੂ ਛਾਬੜਾ ਤੇ ਹੋਰ ਉਮੀਦਵਾਰ ਵੀ ਚੋਣ ਮੈਦਾਨ ਵਿਚ ਸਨ | ਕਪਿਲ ਮਹਿਤਾ ਨੂੰ 282 ਤੇ ਰਜਨੀ ਬਾਲਾ ਡਾਬਰ ਨੂੰ 191 ਵੋਟਾਂ ਮਿਲੀਆਂ | ਆਪਣੀ ਸ਼ਾਨਦਾਰ ਜਿੱਤ ਤੋਂ ਬਾਅਦ ਕਪਿਲ ਮਹਿਤਾ ਨੇ ਸਮਰਥਕਾਂ ਸਮੇਤ ਜਿੱਥੇ ਵੋਟਰਾਂ ਦੀਆਂ ਬਰੂਹਾਂ 'ਤੇ ਜਾ ਕੇ ਧੰਨਵਾਦ ਕੀਤਾ, ਉੱਥੇ ਹੀ ਕਿਹਾ ਕਿ ਉਹ ਪਹਿਲਾਂ ਚਾਹੇ ਇਕ ਆਮ ਆਗੂ ਵਜੋਂ ਲੋਕਾਂ ਵਿਚ ਵਿਚਰਦੇ ਰਹੇ ਪਰ ਵਾਰਡ ਵਾਸੀਆਂ ਨੇ ਕੌਂਸਲਰ ਬਣਾ ਕੇ ਉਨ੍ਹਾਂ ਨੂੰ ਜਿਹੜਾ ਇਹ ਮਾਣ ਦਿੱਤਾ, ਉਸ 'ਤੇ ਖਰੇ ਉੱਤਰਦੇ ਹੋਏ ਉਹ ਵਾਰਡ ਵਾਸੀਆਂ ਦੀ ਸੇਵਾ 'ਚ ਦਿਨ ਰਾਤ ਇਕ ਕਰ ਦੇਣਗੇ |

ਪਿਛਲੀ ਖ਼ਬਰ ਸੁਖਮਨਜੀਤ ਕੌਰ ਟੱਕਰ ਨੇ ਸਖ਼ਤ ਮੁਕਾਬਲੇ 'ਚ ਸਿੱਧੂ ਨੂੰ ਹਰਾ ਕੇ ਗੱਡਿਆ ਜਿੱਤ ਦਾ ਝੰਡਾ <br/> ਅਗਲੀ ਖ਼ਬਰ ਨਗਰ ਨਿਗਮ ਮੋਗਾ ਦੀਆਂ ਚੋਣਾਂ ਵਿਚ 'ਆਪ' ਦੀ 30 ਸੀਟਾਂ ਨਾਲ ਵੱਡੀ ਜਿੱਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।