28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਦੀ ਸਰਬਸੰਮਤੀ ਨਾਲ ਚੋਣ •ਸਵਰਨ ਸਿੰਘ ਬਣੇ ਪੰਜਾਬ ਪ੍ਰਧਾਨ

ਅਜੀਤ ਡੈਸਕ 11-04-2026
ਮੋਗਾ, 10 ਅਪ੍ਰੈਲ (ਗੁਰਤੇਜ ਸਿੰਘ ਬੱਬੀ)-ਪੈੱ੍ਰਸ ਸਕੱਤਰ ਹਰਜਿੰਦਰ ਸਿੰਘ ਬੱਬੂ ਵਾਲੀਆਂ ਨੇ ਦੱਸਿਆ ਕਿ ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਪੰਜਾਬ ਜ਼ਿਲ੍ਹਾ ਮੋਗਾ ਦੀ ਚੋਣ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਦੱਤ ਰੋਡ ਮੋਗਾ ਵਿਖੇ ਹੋਈ ਜਿਸ ਵਿਚ ਸਰਬਸੰਮਤੀ ਨਾਲ ਪੰਜਾਬ ਪ੍ਰਧਾਨ ਭਾਈ ਸਵਰਨ ਸਿੰਘ, ਜ਼ਿਲ੍ਹਾ ਪ੍ਰਧਾਨ ਗਿਆਨੀ ਸੁਖਵੰਤ ਸਿੰਘ ਕਥਾਵਾਚਕ, ਸ਼ਹਿਰੀ ਪ੍ਰਧਾਨ ਭਾਈ ਇਕਬਾਲ ਸਿੰਘ ਬੁੱਟਰ, ਦਫ਼ਤਰ ਸਕੱਤਰ, ਪੈੱ੍ਰਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ, ਜਨਰਲ ਸਕੱਤਰ ਭਾਈ ਮੰਗਲ ਸਿੰਘ, ਸੀਨੀਅਰ ਮੀਤ ਪ੍ਰਧਾਨ ਭਾਈ ਹਰਜੀਤ ਸਿੰਘ, ਚੇਅਰਮੈਨ ਭਾਈ ਜਗਦੀਪ ਸਿੰਘ ਲੰਗੇਆਣਾ, ਸਟੇਜ ਸੈਕਟਰੀ ਭਾਈ ਸ਼ਿੰਦਰ ਸਿੰਘ, ਮੁੱਖ ਸਲਾਹਕਾਰ ਭਾਈ ਵਜ਼ੀਰ ਸਿੰਘ, ਮੁੱਖ ਬੁਲਾਰਾ ਭਾਈ ਪਰਮਵੀਰ ਸਿੰਘ ਗੋਰਾ, ਖ਼ਜ਼ਾਨਚੀ ਭਾਈ ਸੰਤੋਖ ਸਿੰਘ ਰਤਨ ਵਾਈਸ ਪੰਜਾਬ ਪ੍ਰਧਾਨ ਭਾਈ ਜਗਸੀਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਭਾਈ ਗੁਰਸੇਵਕ ਸਿੰਘ ਨੱਥੂਵਾਲਾ, ਵਾਈਸ ਚੇਅਰਮੈਨ ਭਾਈ ਜਸਵਿੰਦਰ ਸਿੰਘ ਬਾਘਾ ਪੁਰਾਣਾ, ਵਾਈਸ ਸ਼ਹਿਰੀ ਪ੍ਰਧਾਨ ਭਾਈ ਰਣਵੀਰ ਸਿੰਘ ਖੋਸਾ, ਵਾਈਸ ਜਨਰਲ ਸਕੱਤਰ ਭਾਈ ਪਤਵਿੰਦਰ ਸਿੰਘ ਬੁੱਕਣ ਵਾਲਾ, ਸਲਾਹਕਾਰ ਭਾਈ ਹਰਚਰਨ ਸਿੰਘ, ਸਹਾਇਕ ਸਲਾਹਕਾਰ ਭਾਈ ਬਲਵੀਰ ਸਿੰਘ, ਵਾਈਸ ਸਕੱਤਰ ਭਾਈ ਜਸਵੀਰ ਸਿੰਘ, ਬਾਬਾ ਬਚਨ ਸਿੰਘ ਸਹਾਇਕ ਸਕੱਤਰ, ਚੁਣੇ ਗਏ | ਇਹ ਚੋਣ ਅਗਲੇ 2 ਸਾਲ ਵਾਸਤੇ ਕੀਤੀ ਗਈ ਤੇ ਚੁਣੇ ਗਏ ਅਹੁਦੇਦਾਰਾਂ ਨੇ ਆਪੋ ਆਪਣੇ ਅਹੁਦਿਆਂ 'ਤੇ ਜ਼ਿੰਮੇਵਾਰੀ ਨਾਲ ਸੇਵਾਵਾਂ ਨਿਭਾਉਣ ਦਾ ਪ੍ਰਣ ਕੀਤਾ | ਉਨ੍ਹਾਂ ਦੱਸਿਆ ਕਿ ਚੁਣੇ ਗਏ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਦੇ ਆਈ ਕਾਰਡ ਬਣਾ ਕੇ ਦਿੱਤੇ ਜਾਣਗੇ ਤੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਆਪਣੀ ਫੋਟੋ ਅਤੇ ਅਧਾਰ ਕਾਰਡ ਅਤੇ ਆਪਣਾ ਸਾਲਾਨਾ ਫ਼ੰਡ ਸਭਾ ਕੋਲ ਜਮਾਂ ਕਰਵਾਉਣ |
ਪਿਛਲੀ ਖ਼ਬਰ ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਦਾ ਵਫ਼ਦ ਸਿਹਤ ਅਧਿਕਾਰੀਆਂ ਨੂੰ ਮਿਲਿਆ ਅਗਲੀ ਖ਼ਬਰ ਡਾ. ਮਾਣਿਕ ਮੈਮੋਰੀਅਲ ਕਾਲਜ ਦਾ ਬੀ.ਐਸ.ਸੀ. (ਆਈ.ਟੀ.) ਦਾ ਨਤੀਜਾ 100 ਫ਼ੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।