15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਆਦਿ ਸ਼ਿਵ ਯੋਗਾ ਕੇਂਦਰ ਵਲੋਂ ਦੋਸਤਾਨਾ ਕਿ੍ਕਟ ਮੈਚ ਕਰਵਾਇਆ <br/>

ਅਜੀਤ ਡੈਸਕ 31-03-2026
ਮੋਗਾ, 30 ਮਾਰਚ (ਅਸ਼ੋਕ ਬਾਂਸਲ)-ਆਦਿ ਸ਼ਿਵ ਯੋਗਾ ਸੈਂਟਰ ਦੇ ਸੰਸਥਾਪਕ ਡਾ. ਸੰਜੀਵ ਮਿੱਤਲ ਦੀ ਪਤਨੀ ਡਾ. ਕੁਸਮ ਮਿੱਤਲ ਦੇ ਜਨਮਦਿਨ ਦੀ ਯਾਦ ਵਿਚ ਇਕ ਦੋਸਤਾਨਾ ਕਿ੍ਕਟ ਮੈਚ ਕਰਵਾਇਆ ਗਿਆ | ਮੈਚ ਵਿਚ ਦੀਪਕਪਾਲ ਅਰੋੜਾ ਅਤੇ ਮੁਕੇਸ਼ ਸ਼ਰਮਾ ਨੇ ਆਪਣੀਆਂ-ਆਪਣੀਆਂ ਟੀਮਾਂ ਦੀ ਅਗਵਾਈ ਕੀਤੀ | ਦੀਪਕ ਦੀ ਟੀਮ, ਫਾਈਟਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 16 ਓਵਰਾਂ ਵਿਚ 146 ਦੌੜਾਂ ਬਣਾਈਆਂ | ਜਵਾਬ ਵਿਚ, ਵਾਰੀਅਰਜ਼ ਦੀ ਟੀਮ 84 ਦੌੜਾਂ 'ਤੇ ਹੀ ਆਲ ਆਊਟ ਹੋ ਗਈ, ਜਿਸ ਨਾਲ ਫਾਈਟਰ ਦੀ ਟੀਮ 62 ਦੌੜਾਂ ਨਾਲ ਮੈਚ ਜਿੱਤ ਗਈ | ਕਿਸ਼ਨ ਮਹਿਰਾ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਰਵੋਤਮ ਬੱਲੇਬਾਜ਼, ਸੋਨੂੰ ਚੌਧਰੀ ਸਰਵੋਤਮ ਗੇਂਦਬਾਜ਼ ਅਤੇ ਰਾਹੁਲ ਗਰਗ ਨੂੰ ਮੈਨ ਆਫ਼ ਦੇ ਮੈਚ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ, ਆਦਿ ਸ਼ਿਵਾ ਯੋਗਾ ਸੈਂਟਰ ਦੇ ਸੰਸਥਾਪਕ ਡਾ. ਸੰਜੀਵ ਮਿੱਤਲ ਨੇ ਦੱਸਿਆ ਕਿ ਸੰਸਥਾ ਪਿਛਲੇ 11 ਸਾਲਾਂ ਤੋਂ ਸਮੇਂ-ਸਮੇਂ 'ਤੇ ਮੁਫ਼ਤ ਯੋਗਾ ਕਲਾਸਾਂ ਅਤੇ ਖੇਡ ਗਤੀਵਿਧੀਆਂ ਦਾ ਆਯੋਜਨ ਕਰ ਰਹੀ ਹੈ |

ਪਿਛਲੀ ਖ਼ਬਰ ਦਸਮੇਸ਼ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਸਾਹਿਤ ਸਭਾ ਵਲੋਂ ਕਾਮਰੇਡ ਜੋਗਿੰਦਰ ਸਿੰਘ ਨੱਥੂਵਾਲਾ ਦੇ ਪਰਿਵਾਰ ਨੂੰ ਸਹਾਇਤਾ ਰਾਸ਼ੀ ਦਿੱਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।