15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸੈਕਟਰ ਹੈੱਡਕੁਆਟਰ ਬੀ.ਐਸ.ਐਫ ਫਿਰੋਜ਼ਪੁਰ ਵਿਖੇ ਸੇਵਾ ਮੁਕਤ ਬੀ.ਐਸ.ਐਫ ਦੇ ਜਵਾਨਾਂ ਅਤੇ ਵਿਧਵਾਵਾਂ ਦੀ ਮੀਟਿੰਗ

ਅਜੀਤ ਡੈਸਕ 31-03-2026
ਜਲੰਧਰ, 30 ਮਾਰਚ (ਅ.ਬ)-ਸੈਕਟਰ ਹੈੱਡਕੁਆਰਟਰ ਬੀ.ਐਸ.ਐਫ ਫਿਰੋਜ਼ਪੁਰ ਵਿਖੇ ਸੇਵਾਮੁਕਤ ਬੀ.ਐਸ.ਐਫ ਦੇ ਜਵਾਨਾਂ ਅਤੇ ਵਿਧਵਾਵਾਂ ਦੀ ਮੀਟਿੰਗ ਹੋਈ | ਸ੍ਰੀ ਪੀ. ਐਸ. ਸੰਧੂ ਪ੍ਰਧਾਨ ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸਨਲ ਵੈਲਫੇਅਰ ਐਸੋਸੀਏਸ਼ਨ ਵੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੋਂ ਆਪਣੇ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਸ਼ਾਮਿਲ ਹੋਏ | ਬਿ੍ਗੇਡੀਅਰ ਵਿਜੇ ਸਿੰਘ ਰਾਣਾ ਡੀ.ਆਈ.ਜੀ. ਬੀ.ਐਸ.ਐਫ ਫਿਰੋਜ਼ਪੁਰ ਨੇ ਬੀ.ਐਸ.ਐਫ ਦੇ ਸੇਵਾ ਮੁਕਤ ਜਵਾਨਾਂ ਅਤੇ ਵਿਧਵਾਵਾਂ ਦਾ ਸਵਾਗਤ ਕੀਤਾ | ਸ੍ਰੀ ਮਹਿੰਦਰ ਲਾਲ ਡੀ.ਆਈ.ਜੀ. ਬੀ.ਐਸ.ਐਫ ਨੇ ਸੇਵਾ ਮੁਕਤ ਜਵਾਨਾਂ ਅਤੇ ਵਿਧਵਾਵਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਆਪਣੇ ਪੱਧਰ 'ਤੇ ਸਬੰਧਤ ਬੀ.ਐਸ.ਐਫ ਦੀਆਂ ਯੂਨਿਟਾਂ ਤੱਕ ਪਹੁੰਚ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ | ਮੀਟਿੰਗ ਦੌਰਾਨ ਸ੍ਰੀ ਪੀ. ਐਸ. ਸੰਧੂ ਨੇ ਬੀ. ਐਸ. ਐਫ ਦੇ ਸੇਵਾ ਮੁਕਤ ਜਵਾਨਾਂ ਅਤੇ ਵਿਧਵਾਵਾਂ ਨੂੰ ਕੇਂਦਰ/ਰਾਜ ਸਰਕਾਰ ਅਤੇ ਬੀ.ਐਸ.ਐਫ ਦੁਆਰਾ ਦਿੱਤੀਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਜਾਗਰੂਕ ਕੀਤਾ | ਸ੍ਰੀ ਸੰਧੂ ਨੇ ਇਹ ਵੀ ਦੱਸਿਆ ਕਿ ਗੁਰਦਾਸਪੁਰ, ਫਰੀਦਕੋਟ ਅਤੇ ਫਾਜ਼ਿਲਕਾ ਵਿਖੇ ਸੀ.ਜੀ.ਐਚ.ਐਸ ਡਿਸਪੈਂਸਰੀਆਂ ਦੀ ਸਥਾਪਨਾ ਲਈ ਉਨ੍ਹਾਂ ਨੇ ਸਿਹਤ ਮੰਤਰੀ ਨਵੀਂ ਦਿੱਲੀ ਤੱਕ ਪਹੁੰਚ ਕੀਤੀ ਹੈ | ਮੀਟਿੰਗ ਦੌਰਾਨ ਸ੍ਰੀ ਪੀ.ਐੱਸ. ਸੰਧੂ ਪ੍ਰਧਾਨ ਤੇ ਉਨ੍ਹਾਂ ਦੇ ਮੈਂਬਰਾਂ ਵਲੋਂ ਬਿ੍ਗੇਡੀਅਰ ਵਿਜੇ ਸਿੰਘ ਰਾਣਾ ਡੀ.ਆਈ.ਜੀ. ਬੀ.ਐਸ.ਐਫ ਫਿਰੋਜਪੁਰ ਅਤੇ ਸ੍ਰੀ ਮਹਿੰਦਰ ਲਾਲ ਡੀ.ਆਈ.ਜੀ. ਬੀ.ਐਸ.ਐਫ ਨੂੰ ਸ਼ੀਲਡ ਨਾਲ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸ੍ਰੀ ਕੇ ਜੀ ਸ਼ਰਮਾ, ਬਲਵਿੰਦਰ ਸਿੰਘ ਮਾਂਗਟ ਅਤੇ ਜਸਪਾਲ ਸਿੰਘ ਵੀ ਮੌਜੂਦ ਸਨ |
ਪਿਛਲੀ ਖ਼ਬਰ ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਗੁਰੂਸਰ ਮੱਦੋਕੇ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਪਿੰਡ ਸੇਖਾ ਕਲਾਂ 'ਚ ਕੇਬਲ ਚੋਰਾਂ ਨੇ ਮਚਾਇਆ ਤਹਿਲਕਾ, ਲਗਾਤਾਰ ਤੀਜੀ ਵਾਰ ਦਰਜਨਾਂ ਕਿਸਾਨਾਂ ਦੀਆਂ ਮੁੜ ਵੱਡੀਆਂ ਕੇਬਲਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।