ਕੋਟ ਈਸੇ ਖਾਂ, 29 ਮਾਰਚ (ਗੁਰਮੀਤ ਸਿੰਘ ਖ਼ਾਲਸਾ)-ਇਲਾਕੇ ਦੇ ਨਾਮਵਰ ਜੋਧੂ ਪਰਿਵਾਰ ਪਿੰਡ ਮਸਤੇ ਵਾਲਾ ਦੇ ਸਰਪੰਚ ਮਲੂਕ ਸਿੰਘ ਜੋਧੂ, ਬੂਟਾ ਸਿੰਘ ਜੋਧੂ, ਅਨੂਪ ਸਿੰਘ ਜੋਧੂ, ਸਵ: ਅਮਰ ਸਿੰਘ ਜੋਧੂ, ਸਵ: ਇਕਬਾਲ ਸਿੰਘ ਦੀ ਭੈਣ ਅਮਰਜੀਤ ਕੌਰ ਰਾਣੀ ਜੋ ਬੀਤੀ 21 ਮਾਰਚ ਨੂੰ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਗ੍ਰਹਿ ਮਸਤੇ ਵਾਲਾ ਵਿਖੇ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਬਾਬਾ ਤੁਲਸੀ ਦਾਸ ਝੁੱਗੀ ਵਾਲਾ ਪਿੰਡ ਦੌਲੇਵਾਲਾ ਮਾਇਰ ਵਿਖੇ ਹੋਇਆ ਜਿਸ 'ਚ ਨਾਮਵਰ ਰਾਜਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਭਾਈ ਜਗੀਰ ਸਿੰਘ ਆਜ਼ਾਦ ਨੇ ਗੁਰਬਾਣੀ ਕਥਾ ਦੁਆਰਾ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਤੇ ਭਾਈ ਸਤਨਾਮ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਅਰਦਾਸ ਤੇ ਸ੍ਰੀ ਮੁਖਵਾਕ ਉਪਰੰਤ ਜੋਧੂ ਪਰਿਵਾਰ ਦੇ ਅਤਿ ਕਰੀਬੀ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਵੱਡੀ ਗਿਣਤੀ 'ਚ ਪੁੱਜੀਆਂ ਸੰਗਤਾਂ ਦਾ ਜਿੱਥੇ ਧੰਨਵਾਦ ਕੀਤਾ, ਉੱਥੇ ਕਿਹਾ ਕਿ ਸਵ: ਭੈਣ ਅਮਰਜੀਤ ਕੌਰ ਰਾਣੀ ਸਰੀਰਕ ਤੌਰ 'ਤੇ ਠੀਕ ਨਹੀਂ ਸਨ ਪਰ ਪਰਿਵਾਰ ਨੇ ਕਈ ਸਾਲ ਉਨ੍ਹਾਂ ਦੀ ਹੱਥੀਂ ਸੇਵਾ ਕਰਕੇ ਸਮਾਜ ਵਿਚ ਪਰਿਵਾਰਕ ਜ਼ਿੰਮੇਵਾਰੀਆਂ ਤੇ ਆਪਸੀ ਪਿਆਰ ਇਤਫ਼ਾਕ ਦੀ ਮਿਸਾਲ ਪੈਦਾ ਕੀਤੀ | ਇਸ ਮੌਕੇ ਸਟੇਜ ਸਕੱਤਰ ਅਮਨਿੰਦਰ ਸਿੰਘ ਅਮਨ ਸਰਪੰਚ ਕਾਦਰ ਵਾਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜੀਤ ਕੌਰ ਮਸਤੇ ਵਾਲਾ, ਡਾ. ਸੁਰਜੀਤ ਸਿੰਘ ਰਾਮਗੜ੍ਹ ਆਦਿ ਬੁਲਾਰਿਆਂ ਨੇ ਵੀ ਸੰਬੋਧਨ ਦੌਰਾਨ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਸਮਾਗਮ ਦੌਰਾਨ ਸੁਬੇਗ ਸਿੰਘ ਧਾਲੀਵਾਲ, ਵਰਿੰਦਰ ਸਿੰਘ, ਮਨਦੀਪ ਸਿੰਘ, ਇਕਬਾਲ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਆਕਾਸ਼ਦੀਪ ਸਿੰਘ, ਬਾਬਾ ਸ਼ਮਸ਼ੇਰ ਸਿੰਘ, ਸਿਮਰਨਜੀਤ ਸਿੰਘ ਸੋਨਾ ਪ੍ਰਧਾਨ ਆਪ ਯੂਥ ਵਿੰਗ ਧਰਮਕੋਟ, ਬਾਬਾ ਜਗਤਾਰ ਸਿੰਘ, ਚੇਅਰਮੈਨ ਅਮਨ ਪੰਡੋਰੀ, ਗੁਰਲਾਭ ਸਿੰਘ ਮਸਤੇ ਵਾਲਾ, ਬਲਵੰਤ ਸਿੰਘ ਬਹਿਰਾਮਕੇ ਬੀ.ਕੇ.ਯੂ. ਪ੍ਰਧਾਨ, ਗੁਰਤੇਜ ਸਿੰਘ ਕਾਦਰ ਵਾਲਾ ਸਾਬਕਾ ਸੰਮਤੀ ਮੈਂਬਰ, ਗੁਰਦੇਵ ਸਿੰਘ ਨਿਹਾਲਗੜ੍ਹ ਪ੍ਰਧਾਨ ਆੜ੍ਹਤੀ ਯੂਨੀਅਨ, ਪਰਮਜੀਤ ਸਿੰਘ ਭੁੱਲਰ, ਡਾ. ਰਾਜਦਵਿੰਦਰ ਸਿੰਘ ਗਿੱਲ, ਰਣਜੀਤ ਸਿੰਘ ਰਾਣਾ ਮਸੀਤਾਂ ਸਾਬਕਾ ਡਾਇਰੈਕਟਰ ਮੰਡੀ ਬੋਰਡ ਪੰਜਾਬ, ਸ਼ਿਵਾਜ ਸਿੰਘ ਭੋਲਾ ਮਸਤੇ ਵਾਲਾ ਅਕਾਲੀ ਆਗੂ, ਸਤਨਾਮ ਸਿੰਘ ਉਪ ਚੇਅਰਮੈਨ, ਸਰਪੰਚ ਸੁਖਵਿੰਦਰ ਸਿੰਘ ਫੰਗੂ, ਸਰਪੰਚ ਇਕਬਾਲ ਸਿੰਘ, ਸਰਪੰਚ ਸਤਵੰਤ ਸਿੰਘ ਭੋਲਾ, ਦਰਸ਼ਨ ਸਿੰਘ ਨਾਗੀ, ਪ੍ਰੀਤਮ ਸਿੰਘ ਕਾਦਰ ਵਾਲਾ, ਅਮੀਰ ਸਿੰਘ ਗਹਿਲੀ ਵਾਲਾ ਸਾਬਕਾ ਸਰਪੰਚ, ਗੁਰਜੀਤ ਸਿੰਘ, ਹਰਵਿੰਦਰ ਸਿੰਘ ਗਹਿਲੀ ਵਾਲਾ, ਬਾਬਾ ਸਾਧਾ ਸਿੰਘ, ਅਮਰਜੀਤ ਸਿੰਘ ਸਿੱਧੂ, ਹਰਜੀਤ ਸਿੰਘ ਛਾਬੜਾ, ਰਜਿੰਦਰ ਸਿੰਘ ਖਹਿਰਾ, ਸ਼ਮਸ਼ੇਰ ਸਿੰਘ ਪਟਿਆਲੇ ਵਾਲੇ, ਮਲੂਕ ਸਿੰਘ ਨਾਗੀ, ਡਾ. ਰਬਿੰਦਰ ਸਿੰਘ, ਨਛੱਤਰ ਸਿੰਘ ਲਾਲੀ, ਕੁਲਦੀਪ ਸਿੰਘ ਖਾਰਾ, ਹੈਪੀ ਮਸੀਤਾਂ ਆਦਿ ਸੰਗਤਾਂ ਹਾਜ਼ਰ ਸਨ |