21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸਾਬਕਾ ਸਰਪੰਚ ਸਰਦਾਰ ਅਲੀ ਵਾਰਸੀ ਉਰਫ਼ ਬਾਬਾ ਤਾਰਾ ਦਾ ਦਿਹਾਂਤ <br/>

ਅਜੀਤ ਡੈਸਕ 30-03-2026
ਠੱਠੀ ਭਾਈ, 29 ਮਾਰਚ (ਜਗਰੂਪ ਸਿੰਘ ਮਠਾੜੂ)-ਪਿੰਡ ਸੇਖਾ ਖ਼ੁਰਦ ਦੇ ਸਾਬਕਾ ਸਰਪੰਚ ਸਰਦਾਰ ਅਲੀ ਵਾਰਸੀ ਉਰਫ਼ ਬਾਬਾ ਤਾਰਾ ਦੇ ਦਿਹਾਂਤ ਨਾਲ ਇਲਾਕੇ 'ਚ ਗਹਿਰਾ ਸੋਗ ਪਾਇਆ ਗਿਆ ਹੈ | ਉਹ ਆਪਣੇ ਪਿੱਛੇ ਵੱਡਾ ਪਰਿਵਾਰ ਤੇ ਸੈਂਕੜਿਆਂ ਚਾਹੁਣ ਵਾਲਿਆਂ ਨੂੰ ਛੱਡ ਗਏ ਹਨ | ਬਾਬਾ ਤਾਰਾ ਕਰਮ ਸ਼ਾਹ ਵਾਰਸੀ ਉਰਫ਼ ਬਾਬਾ ਰੈਂਪੀ ਤੇ ਮੋਹਨ ਖਾਨ ਸ਼ੈਂਟੀ ਦੇ ਸਤਿਕਾਰਯੋਗ ਪਿਤਾ ਸਨ | ਬਾਬਾ ਤਾਰਾ ਨੂੰ ਸਪੁਰਦ ਖਾਕ ਕਰਨ ਮੌਕੇ ਸੈਂਕੜੇ ਸੰਗਤਾਂ ਅਤੇ ਇਲਾਕੇ ਦੇ ਪ੍ਰਮੁੱਖ ਵਿਅਕਤੀਆਂ ਨੇ ਹਾਜ਼ਰੀ ਭਰ ਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ | ਇਸ ਮੌਕੇ ਗੁੱਜਰਾਂਵਾਲ਼ਾ ਤੋਂ ਪਹੁੰਚੇ ਇਮਾਮ ਸਾਹਿਬ ਵਲੋਂ ਮਰਹੂਮ ਬਾਬਾ ਤਾਰਾ ਦੀ ਆਤਮਿਕ ਸ਼ਾਂਤੀ ਲਈ ਕਲਾਮਾਂ ਪੜ੍ਹੀਆਂ ਗਈਆਂ ਅਤੇ ਦੁਆ ਕੀਤੀ ਗਈ |
ਅੰਤਿਮ ਰਸਮਾਂ ਦੌਰਾਨ ਸਿਕੰਦਰਦੀਨ ਖ਼ਲੀਫ਼ਾ, ਬਾਬਾ ਨਿਗਰਾਨ ਸ਼ਾਹ ਵਾਰਸੀ, ਬਾਬਾ ਬੰਸਾਂ ਖ਼ਲੀਫ਼ਾ ਜਗਰਾਉਂ, ਬਾਬਾ ਰਵੀ ਸ਼ਾਹ ਚਿਸ਼ਤੀ ਗਿੱਦੜਬਾਹਾ, ਬਾਬਾ ਗੁਰਾ ਚਿਸ਼ਤੀ ਸੇਖਾ ਖ਼ੁਰਦ, ਨੰਬਰਦਾਰ ਜਗਸੀਰ ਸਿੰਘ ਸਿੱਧੂ ਸੇਖਾ ਕਲਾਂ, ਚੰਦ ਸਿੰਘ ਟੱਕਰ ਸੰਮਤੀ ਮੈਂਬਰ ਸੇਖਾ ਕਲਾਂ, ਭੋਲਾ ਭੱਠੇ ਵਾਲਾ, ਪੱਤਰਕਾਰ ਸੁਰਿੰਦਰ ਸਿੰਘ ਰਾਜਾ, ਮਾਸਟਰ ਕੇਵਲ ਸਿੰਘ ਸੇਖਾ ਖ਼ੁਰਦ ਆਦਿ ਮੌਜੂਦ ਸਨ | ਇਲਾਕੇ ਦੇ ਲੋਕਾਂ ਨੇ ਬਾਬਾ ਤਾਰਾ ਨੂੰ ਸਰਪੰਚ ਵਜੋਂ ਯਾਦ ਕਰਦਿਆਂ ਉਨ੍ਹਾਂ ਦੇ ਵਿਛੋੜੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ |

ਪਿਛਲੀ ਖ਼ਬਰ ਬੀਬੀ ਅਮਰਜੀਤ ਕੌਰ ਮਸਤੇ ਵਾਲਾ ਨਮਿਤ ਅੰਤਿਮ ਅਰਦਾਸ ਸਮਾਗਮ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਬੁੱਧ ਸਿੰਘ ਵਾਲਾ ਨੇ ਸਾਲਾਨਾ ਨਤੀਜਾ ਐਲਾਨਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।