20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸੜਕ ਸੁਰੱਖਿਆ ਫੋਰਸ ਨੇ ਜਾਗਰੂਕਤਾ ਸੈਮੀਨਾਰ ਕਰਵਾਏ <br/>

ਸੜਕ ਸੁਰੱਖਿਆ ਫੋਰਸ ਮੋਗਾ ਵਲੋਂ ਡਾਲਾ ਵਿਖੇ ਕਰਵਾਏ ਸੈਮੀਨਾਰ ਸਮੇਂ ਟੀਮ ਨਾਲ ਸਕੂਲ ਸਟਾਫ਼ ਅਤੇ ਵਿਦਿਆਰਥੀ | ਅਜੀਤ ਤਸਵੀਰ <br/> 22-01-2026
ਅਜੀਤਵਾਲ, 21 ਜਨਵਰੀ (ਹਰਦੇਵ ਸਿੰਘ ਮਾਨ)-ਸੀਨੀ. ਕਪਤਾਨ ਪੁਲਿਸ ਸੜਕ ਸੁਰੱਖਿਆ ਫੋਰਸ ਪੰਜਾਬ, ਚੰਡੀਗੜ੍ਹ ਅਤੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਪੰਜਾਬ ਵਿਚ 'ਸੜਕ ਸੁਰੱਖਿਆ ਅਭਿਆਨਾਂ' ਤਹਿਤ ਸੜਕੀ ਹਾਦਸਿਆਂ ਨੂੰ ਜ਼ੀਰੋ 'ਤੇ ਲਿਆਉਣਾ ਹੈ | ਸੜਕ ਸੁਰੱਖਿਆ ਫੋਰਸ ਮੋਗਾ ਦੇ ਰੇਂਜ ਫ਼ਰੀਦਕੋਟ ਇੰਚਾਰਜ ਇੰਸਪੈਕਟਰ ਨਵਪ੍ਰੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਸੜਕ ਸੁਰੱਖਿਆ ਟੀਮ ਏ.ਐਸ.ਆਈ. ਜਸਵੀਰ ਸਿੰਘ ਮੋਗਾ, ਕਾਂਸਟੇਬਲ ਅਮਨਦੀਪ, ਨਵਜੋਤ ਸਿੰਘ, ਨਿਖਿਲ ਸਰਮਾ, ਰਾਜਵੀਰ ਕੌਰ, ਪਰਮਿੰਦਰ ਕੌਰ ਵਲੋਂ ਸਰਕਾਰੀ ਸੈਕੰਡਰੀ ਸਕੂਲ ਲੜਕੇ ਪਿੰਡ ਡਾਲਾ, ਸੈਕਰਡ ਹਾਰਟ ਸਕੂਲ ਧੂੜਕੋਟ ਤੇ ਗਿੱਲ ਭਰਾਵਾਂ ਦਾ ਢਾਬੇ ਕੋਲ ਖੜੇ ਟਰੱਕ ਡਰਾਈਵਰ, ਭਾਰਤ ਮਾਲਾ ਪ੍ਰੋਜੈਕਟ ਦੇ ਸਾਰੇ ਡਰਾਈਵਰਾਂ ਦਾ ਸੈਮੀਨਾਰ ਕਰਵਾਇਆ ਤਾਂ ਜੋ ਹਾਈਵੇਅ 'ਤੇ ਹੋਣ ਵਾਲੀਆ ਮੁਸ਼ਕਿਲਾਂ, ਹਾਦਸਿਆਂ ਅਤੇ ਨਾਲ ਹੀ ਸਮੱਸਿਆ ਦੇ ਹੱਲ ਬਾਰੇ ਦੱਸਿਆ | ਇਨ੍ਹਾਂ ਸੈਮੀਨਾਰਾਂ ਦੌਰਾਨ ਜਿੱਥੇ ਵੱਖ-ਵੱਖ ਵਾਹਨਾਂ ਦੇ ਡਰਾਈਵਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਉੱਥੇ ਸਕੂਲਾਂ ਦੇ ਸਟਾਫ਼ ਤੇ ਬੱਚਿਆਂ ਨੇ ਵੀ ਦਿਲਚਸਪੀ ਦਿਖਾਈ |

ਪਿਛਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋੜਵੰਦਾਂ ਨੂੰ ਵੰਡੀਆਂ ਪੈਨਸ਼ਨਾਂ <br/> ਅਗਲੀ ਖ਼ਬਰ ਕਿੰਡਰਗਾਰਟਨ ਵਿੰਗ ਦੇ ਬੱਚਿਆਂ ਲਈ ਸ਼ੋਅ ਐਂਡ ਟੇਲ ਗਤੀਵਿਧੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।