ਮੋਗਾ, 21 ਜਨਵਰੀ (ਸੁਰਿੰਦਰਪਾਲ ਸਿੰਘ)-'ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ' ਦੇ ਜਨਰਲ ਸਕੱਤਰ ਜਗਸੀਰ ਖੋਸਾ ਦੇ ਪਿਤਾ ਮੁਖ਼ਤਿਆਰ ਸਿੰਘ ਦੀ ਅੱਜ ਅੰਤਿਮ ਅਰਦਾਸ ਮੌਕੇ ਵੱਖ-ਵੱਖ ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਮੁਖ਼ਤਿਆਰ ਸਿੰਘ ਪਿਛਲੇ ਦਿਨੀਂ 72 ਸਾਲ ਦੀ ਉਮਰ ਵਿਚ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਆਗੂ ਕਾਮਰੇਡ ਜਗਰੂਪ, ਹਲਕਾ ਵਿਧਾਇਕਾ ਅਮਨਦੀਪ ਕੌਰ ਅਰੋੜਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਗਦਾਈਆਂ ਅਤੇ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਨੇ ਕਿਹਾ ਕਿ ਉਨ੍ਹਾਂ ਆਪਣੇ ਜੀਵਨ ਵਿਚ ਸੱਚੀ ਸੁੱਚੀ ਅਤੇ ਸਖ਼ਤ ਕਿਰਤ ਕੀਤੀ | ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ, ਸਮਾਜਿਕ ਭਲਾਈ ਲਈ ਜਥੇਬੰਦੀਆਂ ਵਿਚ ਥਾਪੜਾ ਦੇ ਕੇ ਤੋਰਿਆ | ਬਿਮਾਰੀ ਦੀ ਹਾਲਤ ਵਿਚ ਉਨ੍ਹਾਂ ਦੇ ਸਮੁੱਚੇ ਪਰਿਵਾਰ ਨੇ ਉਨ੍ਹਾਂ ਦੀ ਸਾਂਭ-ਸੰਭਾਲ ਪੂਰੀ ਸੇਵਾ ਕੀਤੀ | ਮੁਖ਼ਤਿਆਰ ਸਿੰਘ ਦੇ ਵੱਡੇ ਪੁੱਤਰ ਜਗਸੀਰ ਖੋਸਾ ਤੋਂ ਇਲਾਵਾ ਛੋਟਾ ਪੁੱਤਰ ਹਰਦਮ ਖੋਸਾ ਤੇ ਉਸ ਦੀ ਪਤਨੀ ਸਿਮਰਜੀਤ ਕੌਰ ਵੀ ਸਮਾਜਿਕ ਕੰਮਾਂ ਵਿਚ ਸਹਿਯੋਗੀ ਹਨ | ਉਨ੍ਹਾਂ ਦੀ ਵੱਡੀ ਨੂੰਹ ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ, ਉਨ੍ਹਾਂ ਦਾ ਵੱਡਾ ਪੋਤਾ ਸਵਰਾਜ ਖੋਸਾ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦਾ ਜ਼ਿਲ੍ਹਾ ਪ੍ਰਧਾਨ ਹੈ | ਮੁਖ਼ਤਿਆਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿਚ ਸਾਬਕਾ ਐਸ.ਐਮ.ਓ. ਡਾ. ਇੰਦਰਵੀਰ ਗਿੱਲ, ਸਰਵ ਭਾਰਤ ਨੌਜਵਾਨ ਸਭਾ ਦੀ ਸੂਬਾਈ ਪ੍ਰਧਾਨ ਕਰਮਵੀਰ ਕੌਰ ਬੱਧਨੀ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾਈ ਪ੍ਰਧਾਨ ਰਮਨ ਧਰਮੂਵਾਲਾ, ਕਮਿਊਨਿਸਟ ਪਾਰਟੀ ਦੇ ਸ਼ੇਰ ਸਿੰਘ ਦੌਲਤਪੁਰਾ, ਪੱਤਰਕਾਰ ਭਾਈਚਾਰੇ ਵਲੋਂ ਇਕਬਾਲ ਸਿੰਘ ਖਹਿਰਾ ਅਤੇ ਹਰਜੀਤ ਸਿੰਘ 'ਅਜੀਤ', ਬਲਵਿੰਦਰ ਸਿੰਘ ਬਹੋਨਾ, ਨਰੇਗਾ ਯੂਨੀਅਨ ਦੇ ਗੋਰਾ ਸਿੰਘ ਪਿਪਲੀ, ਬਿੰਦਰ ਕੌਰ ਗਲੋਟੀ, ਕਮਲੇਸ਼ ਪਿਰੋਜਵਾਲ, ਵੀਰ ਸਿੰਘ ਕੰਮੇਆਣਾ, ਬਲਕਾਰ ਸਿੰਘ ਸਹੋਤਾ, ਸ਼ਿਵਨਾਥ ਦਰਦੀ ਪੱਤਰਕਾਰ, ਸਾਬਕਾ ਬਲਾਕ ਸੰਮਤੀ ਮੈਂਬਰ ਜਸਪਾਲ ਸਿੰਘ, ਸਾਬਕਾ ਸਰਪੰਚ ਤਰਸੇਮ ਸਿੰਘ ਖੋਸਾ ਪਾਂਡੋ, ਨੌਜਵਾਨ ਸਭਾ ਦੇ ਜਗਵਿੰਦਰ ਸਿੰਘ ਕਾਕਾ, ਬੋਹੜ ਸਿੰਘ ਬੁੱਟਰ, ਜਸਪ੍ਰੀਤ ਕੌਰ ਬੱਧਨੀ, ਸੁਰਿੰਦਰ ਸਿੰਘ ਦਾਤੇਵਾਲ, ਪੈਨਸ਼ਨਰ ਯੂਨੀਅਨ ਵਲੋਂ ਸਤਪਾਲ ਸਿੰਘ ਸਹਿਗਲ, ਜਸਵਿੰਦਰ ਸਿੰਘ ਡਾਲਾ, ਮਾਸਟਰ ਬੂਟਾ ਸਿੰਘ ਭੱਟੀ, ਆਪ ਆਗੂ ਵਿੱਕੀ ਤੂਰ, ਤਰਸੇਮ ਸਿੰਘ ਨੰਬਰਦਾਰ, ਨੈਬ ਸਿੰਘ ਨੰਬਰਦਾਰ, ਬਲਾਕ ਸੰਮਤੀ ਮੈਂਬਰ ਸੁਖਵਿੰਦਰ ਕੌਰ, ਵਿਦਿਆਰਥੀ ਆਗੂ ਹਰਪ੍ਰੀਤ ਨਿਹਾਲ ਸਿੰਘ ਵਾਲਾ, ਨਰੇਗਾ ਆਗੂ ਲਖਵੀਰ ਰਾਜੂ, ਜਬਰਜੰਗ ਮਹੇਸ਼ਰੀ, ਸਾਬਕਾ ਵਿਧਾਇਕ ਹਰਜੋਤ ਕਮਲ, ਸਤਨਾਮ ਸਿੰਘ ਮਹੇਸ਼ਰੀ ਅਤੇ ਸੂਰਜਭਾਨ ਧਾਲੀਵਾਲ ਆਦਿ ਹਾਜ਼ਰ ਸਨ | ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਖਜਿੰਦਰ ਮਹੇਸ਼ਰੀ ਨੇ ਨਿਭਾਈ |