19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਪੀ.ਪੀ.ਐਸ.ਸੀ. ਦਫ਼ਤਰ ’ਚ ਕੁਝ ਵਿਅਕਤੀ ਜ਼ਬਰੀ ਹੋਏ ਦਾਖ਼ਲ ਸ਼ਿਕਾਇਤ ’ਤੇ ਕਰਾਂਗੇ ਪਰਚਾ ਦਰਜ-ਐਸ.ਪੀ. ਸਿਟੀ

ਪਟਿਆਲਾ, 19 ਨਵੰਬਰ (ਮਨਦੀਪ ਸਿੰਘ ਖਰੌੜ)-ਪੀ. ਸੀ.

ਐਸ.ਪੀ. ਸਿਟੀ ਮੋਹਿਤ ਅਗਰਵਾਲ 20-11-2026
ਪਟਿਆਲਾ, 19 ਨਵੰਬਰ (ਮਨਦੀਪ ਸਿੰਘ ਖਰੌੜ)-ਪੀ.ਸੀ.ਐਸ. ਦੇ ਇਮਤਿਹਾਨ ’ਚ ਹੋਈ ਧਾਂਦਲੀ ਦੇ ਦੋਸ਼ਾਂ ਤਹਿਤ ਕਾਂਗਰਸ ਪਾਰਟੀ ਵਲੋਂ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ ਸੀ। ਇਸ ਦੌਰਾਨ ਕੁਝ ਵਿਅਕਤੀ ਧੱਕੇ ਨਾਲ ਪੀ.ਪੀ.ਐਸ.ਸੀ. ਦੇ ਮੁੱਖ ਦਫ਼ਤਰ ਅੰਦਰ ਚਲੇ ਗਏ। ਇਸ ਸੰਬੰਧੀ ਐਸ.ਪੀ. (ਸਿਟੀ) ਮੋਹਿਤ ਅਗਰਵਾਲ ਨੇ ਦੱਸਿਆ ਕਿ ਕੁਝ ਵਿਅਕਤੀ ਪੀ.ਪੀ.ਐਸ.ਸੀ. ਦਫ਼ਤਰ ’ਚ ਦਾਖ਼ਲ ਹੋ ਗਏ ਉਹ ਕਾਂਗਰਸ ਪਾਰਟੀ ਨਾਲ ਸੰਬੰਧਿਤ ਸੀ ਜਾਂ ਅਣਪਛਾਤੇ ਵਿਅਕਤੀ ਸੀ ਇਸ ਬਾਰੇ ਕੁਝ ਨਹੀਂ ਪਤਾ ਪਰ ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ ਕਿਹੜਾ ਵਿਦਿਆਰਥੀ ਹੈ ਅਤੇ ਕਿਹੜਾ ਬਾਹਰੀ ਅਨਸਰ ਹੈ, ਉਹ ਸਾਰਾ ਦੇਖਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪੀ.ਪੀ.ਐਸ.ਸੀ. ਤੋਂ ਸੂਚਨਾ ਮਿਲੀ ਸੀ ਕਿ ਕੁੱਝ ਵਿਅਕਤੀ ਉਨ੍ਹਾਂ ਨਾਲ ਦਫ਼ਤਰ ’ਚ ਬਦਸਲੂਕੀ ਕਰ ਰਹੇ ਹਨ ਤੇ ਉਨ੍ਹਾਂ ਨੂੰ ਅੰਦਰ ਬੰਦ ਕੀਤਾ ਗਿਆ ਹੈ। ਮੋਹਿਤ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਵਲੋਂ ਮੁੱਖ ਦਫ਼ਤਰ ’ਤੇ ਤਾਲਾ ਲਗਾਇਆ ਗਿਆ ਤੇ ਅੰਦਰ ਕੁੱਝ ਲਿਖਿਆ ਵੀ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਮਹੱਤਵਪੂਰਨ ਦਫ਼ਤਰ ਹੈ। ਐਸ.ਪੀ. ਸਿਟੀ ਨੇ ਕਿਹਾ ਕਿ ਪਹਿਲਾਂ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਪਰੰਤੂ ਪਹਿਲਾਂ ਉਮੀਦਵਾਰਾਂ ਨੂੰ ਅੰਦਰ ਮਿਲਵਾਇਆ ਵੀ ਗਿਆ ਸੀ ਤੇ ਉਸ ’ਤੇ ਪੜਤਾਲ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਪੀ.ਪੀ.ਐਸ.ਸੀ. ਦੀ ਸ਼ਿਕਾਇਤ ’ਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇਗਾ।
ਪਿਛਲੀ ਖ਼ਬਰ ਪੀ.ਸੀ.ਐਸ. ਨਤੀਜਿਆਂ ’ਤੇ ਰੋਕ ਸਰਕਾਰ ਦੀ ਭਰਤੀ ਨੀਤੀ ’ਤੇ ਵੱਡਾ ਸਵਾਲੀਆ ਨਿਸ਼ਾਨ-ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੇ ਦਸਹਿਰਾ ਸਮਾਗਮ ’ਚ ਵੱਡੀ ਗਿਣਤੀ ’ਚ ਸੰਗਤਾਂ ਪੁੱਜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।