09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸਾਬਕਾ ਸੈਨਿਕ ਦਾ ਕਤਲ-ਪਤਨੀ ਗ੍ਰਿਫ਼ਤਾਰ

ਮਾਨਸਾ, 8 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੇ ਪਿੰਡ ਖਿਆਲੀ ਚਹਿਲਾਂਵਾਲੀ ਦੇ ਸਾਬਕਾ ਸੈਨਿਕ ਬਲਜਿੰਦਰ ਸਿੰਘ (40) ਦਾ ਕਤਲ ਕੀਤੇ ਜਾਣ ਦੀ ਖ਼ਬਰ ਹੈ। ਉਹ ਨਿੱਜੀ ਫ਼ੈਕਟਰੀ ‘ਚ ਕੰਮ ਕਰਦਾ ਸੀ।

ਅਜੀਤ ਡੈਸਕ 09-08-2026
ਮਾਨਸਾ, 8 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੇ ਪਿੰਡ ਖਿਆਲੀ ਚਹਿਲਾਂਵਾਲੀ ਦੇ ਸਾਬਕਾ ਸੈਨਿਕ ਬਲਜਿੰਦਰ ਸਿੰਘ (40) ਦਾ ਕਤਲ ਕੀਤੇ ਜਾਣ ਦੀ ਖ਼ਬਰ ਹੈ। ਉਹ ਨਿੱਜੀ ਫ਼ੈਕਟਰੀ ‘ਚ ਕੰਮ ਕਰਦਾ ਸੀ। ਉਸ ਦੀ ਮ੍ਰਿਤਕ ਦੇਹ ਘਰੋਂ ਹੀ ਮਿਲੀ ਹੈ। ਥਾਣਾ ਝੁਨੀਰ ਪੁਲਿਸ ਨੇ ਮ੍ਰਿਤਕ ਦੀ ਪਤਨੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਬਲਜਿੰਦਰ ਦੇ ਸਿਰ ਵਿਚ ਗੰਭੀਰ ਸੱਟ ਲੱਗੀ ਹੋਈ ਹੈ। ਪਿੰਡ ਵਾਸੀਆਂ ਅਨੁਸਾਰ ਉਸ ਦਾ ਪਤਨੀ ਨਾਲ ਲੰਬੇ ਸਮੇਂ ਤੋਂ ਝਗੜਾ ਚੱਲਦਾ ਸੀ, ਕਈ ਵਾਰ ਤਾਂ ਪੁਲਿਸ ਨੂੰ 112 ਨੰਬਰ ‘ਤੇ ਸੂਚਿਤ ਕਰਨਾ ਪਿਆ। ਸਰਪੰਚ ਅਮਰਜੀਤ ਸਿੰਘ ਤੇ ਕਿਸਾਨ ਆਗੂ ਬਲਕਾਰ ਸਿੰਘ ਨੇ ਦੱਸਿਆ ਕਿ ਪੰਚਾਇਤ ਨੇ ਵਾਰ-ਵਾਰ ਜੋੜੇ ਵਿਚਕਾਰ ਸੁਲ੍ਹਾ ਸਫ਼ਾਈ ਕਰਵਾਈ ਸੀ। ਮ੍ਰਿਤਕ ਪਿੱਛੇ ਪੁੱਤਰ ਤੇ ਪੁੱਤਰੀ ਹਨ। ਹਰਪ੍ਰੀਤ ਸਿੰਘ ਚਹਿਲ ਡੀ. ਐਸ. ਪੀ. ਸਰਦੂਲਗੜ੍ਹ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਬੇਅੰਤ ਕੌਰ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਪਿਛਲੀ ਖ਼ਬਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਨੌਜਵਾਨ ਦਾ ਕਤਲ ਅਗਲੀ ਖ਼ਬਰ 2027 ਲਈ ਭਾਰਤੀ ਜਨਤਾ ਪਾਰਟੀ ਨੇ ਕੱਸਿਆ ਕਮਰਕੱਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।