05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਮੰਡੀ ਗੋਬਿੰਦਗੜ੍ਹ ਲੋਹੇ ਦੇ ਭਾਅ ’ ਚ 300 ਰੁਪਏ ਟਨ ਤੇਜ਼ੀ - ਵਪਾਰੀਆਂ ਦੇ ਚਿਹਰੇ ਖਿੜੇ

ਮੰਡੀ ਗੋਬਿੰਦਗੜ੍ਹ (ਫ਼ਤਹਿਗੜ੍ਹ ਸਾਹਿਬ), 3 ਅਗਸਤ (ਇਕਬਾਲਦੀਪ ਸੰਧੂ)-ਉੱਤਰੀ ਭਾਰਤ ਦੀ ਪ੍ਰਮੁੱਖ ਲੋਹਾ ਮੰਡੀ ਗੋਬਿੰਦਗੜ੍ਹ ਵਿਚ ਜੁਲਾਈ ਦੇ ਆਖ਼ਰੀ ਦੋ ਹਫ਼ਤਿਆਂ ਦੌਰਾਨ ਐਮ. ਐਸ.

ਅਜੀਤ ਡੈਸਕ 04-08-2026
ਮੰਡੀ ਗੋਬਿੰਦਗੜ੍ਹ (ਫ਼ਤਹਿਗੜ੍ਹ ਸਾਹਿਬ), 3 ਅਗਸਤ (ਇਕਬਾਲਦੀਪ ਸੰਧੂ)-ਉੱਤਰੀ ਭਾਰਤ ਦੀ ਪ੍ਰਮੁੱਖ ਲੋਹਾ ਮੰਡੀ ਗੋਬਿੰਦਗੜ੍ਹ ਵਿਚ ਜੁਲਾਈ ਦੇ ਆਖ਼ਰੀ ਦੋ ਹਫ਼ਤਿਆਂ ਦੌਰਾਨ ਐਮ. ਐਸ. ਬਿਲਟ ਬਾਜ਼ਾਰ ’ਚ ਵਾਧਾ ਦਰਜ ਕਰਨ ਤੋਂ ਬਾਅਦ ਹੁਣ ਮਾਰਕੀਟ ਸਥਿਰ ਹੈ ਜਦਕਿ ਜੇਕਰ ਨਜ਼ਰ ਮਾਰੀਏ ਬਾਜ਼ਾਰ ਅੰਕੜਿਆਂ ਅਨੁਸਾਰ 22 ਜੁਲਾਈ ਨੂੰ ਐਮ. ਐਸ. ਬਿਲਟ ਦਾ ਭਾਅ ਕਰੀਬ 42 ਹਜ਼ਾਰ ਪ੍ਰਤੀ ਟਨ ਸੀ। ਇਸ ਤੋਂ ਬਾਅਦ ਖ਼ਰੀਦਦਾਰੀ ਵਿਚ ਹੌਲੀ-ਹੌਲੀ ਸੁਧਾਰ ਆਉਣ ਨਾਲ 23 ਜੁਲਾਈ ਨੂੰ ਭਾਅ 42 ਹਜ਼ਾਰ 100, ਜਦਕਿ 24 ਨੂੰ 42 ਹਜ਼ਾਰ 200 ਤੇ 25 ਜੁਲਾਈ ਤੱਕ 42 ਹਜ਼ਾਰ 300-42 ਹਜ਼ਾਰ 400 ਪ੍ਰਤੀ ਟਨ ਤੱਕ ਪਹੁੰਚ ਗਏ। ਏਥੇ ਹੀ ਬੱਸ ਨਹੀਂ ਬਲਕਿ ਬਾਜ਼ਾਰ ਵਿਚ ਸਭ ਤੋਂ ਮਜ਼ਬੂਤ ਰੁਝਾਨ 27 ਤੇ 28 ਜੁਲਾਈ ਨੂੰ ਦੇਖਣ ਨੂੰ ਮਿਲਿਆ, ਜਦੋਂ ਐਮ. ਐਸ. ਬਿਲਟ ਦੀ ਕੀਮਤ ਵਧ ਕੇ 42 ਹਜ਼ਾਰ 500 ਤੋਂ 42 ਹਜ਼ਾਰ 600 ਪ੍ਰਤੀ ਟਨ ਤੱਕ ਪਹੁੰਚ ਗਈ। ਸਿਰਫ਼ ਕੁਝ ਦਿਨਾਂ ਵਿਚ ਕਰੀਬ 600 ਪ੍ਰਤੀ ਟਨ ਦਾ ਇਹ ਵਾਧਾ ਦਰਸਾਉਂਦਾ ਹੈ ਕਿ ਰੋਲਿੰਗ ਮਿੱਲਾਂ ਵਲੋਂ ਲੋੜ ਅਨੁਸਾਰ ਖਰੀਦ ਜਾਰੀ ਰਹੀ ਅਤੇ ਫਿਨਿਸ਼ ਗੁਡਸ ਉਤਪਾਦਾਂ ਦੀ ਮੰਗ ਵਿਚ ਸੁਧਾਰ ਨੇ ਬਾਜ਼ਾਰ ਨੂੰ ਮਜ਼ਬੂਤੀ ਦਿੱਤੀ। ਵਪਾਰ ਮਾਹਿਰਾਂ ਦਾ ਮੰਨਣਾ ਹੈ ਕਿ ਮੌਜੂਦਾ ਹਾਲਾਤ ਵਿਚ ਪੜਾਅ ਵਾਰ ਖ਼ਰੀਦਦਾਰੀ ਦੀ ਰਣਨੀਤੀ ਵਧੇਰੇ ਉਚਿਤ ਰਹੇਗੀ। ਉਨ੍ਹਾਂ ਅਨੁਸਾਰ 42 ਹਜ਼ਾਰ 300 ਪ੍ਰਤੀ ਟਨ ਰਹਿ ਸਕਦੀ ਹੈ, ਜਦਕਿ 42 ਹਜ਼ਾਰ 500 ਤੋਂ 42 ਹਜ਼ਾਰ 600 ਪ੍ਰਤੀ ਟਨ ਦਾ ਖੇਤਰ ਫ਼ਿਲਹਾਲ ਮੁੱਖ ਰੁਕਾਵਟ ਹੈ। ਜੇਕਰ ਬਾਜ਼ਾਰ ਇਸ ਪੱਧਰ ਨੂੰ ਮਜ਼ਬੂਤ ਖ਼ਰੀਦਦਾਰੀ ਨਾਲ ਪਾਰ ਕਰਦਾ ਹੈ ਤਾਂ ਆਉਣ ਵਾਲੇ ਦਿਨਾਂ ਵਿਚ ਹੋਰ ਸੁਧਾਰ ਦੀ ਸੰਭਾਵਨਾ ਬਣ ਸਕਦੀ ਹੈ।
ਪਿਛਲੀ ਖ਼ਬਰ ਮਾਨ ਸਰਕਾਰ ਪੰਜਾਬ ਪੁਨਰਗਠਨ ਐਕਟ 1966 ਦੀਆਂ ਵਿਵਾਦਿਤ ਧਾਰਾਵਾਂ ਵਿਧਾਨ ਸਭਾ ’ ਚ ਰੱਦ ਕਰੇ - ਬਲਬੀਰ ਸਿੰਘ ਰਾਜੇਵਾਲ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ ਕਰਮਚਾਰੀਆਂ ਵਲੋਂ ਏ . ਡੀ . ਸੀ . ਦੇ ਫ਼ਰਜ਼ੀ ਦਸਤਖ਼ਤ ਕਰਕੇ ਲੱਖਾਂ ਦਾ ਗ਼ਬਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।