03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਅਯੁੱਧਿਆ ਮੈਡੀਕਲ ਕਾਲਜ ’ਚ ਬੰਬ ਬਣਾਉਣ ਬਾਰੇ ਨੋਟ ਮਿਲਿਆ ਵਿਦਿਆਰਥੀ ਹਿਰਾਸਤ ’ਚ

ਅਯੁੱਧਿਆ ਮੈਡੀਕਲ ਕਾਲਜ ’ਚ ਬੰਬ ਬਣਾਉਣ ਬਾਰੇ ਨੋਟ ਮਿਲਿਆ ਵਿਦਿਆਰਥੀ ਹਿਰਾਸਤ ’ਚ

ਅਜੀਤ ਡੈਸਕ 03-08-2026

ਅਯੁੱਧਿਆ (ਉੱਤਰ ਪ੍ਰਦੇਸ਼), 2 ਅਗਸਤ (ਪੀ.ਟੀ.ਆਈ.)-ਇੱਥੇ ਇੱਕ ਮੈਡੀਕਲ ਕਾਲਜ ਦੇ ਐਕਸ-ਰੇ ਵਿਭਾਗ ’ਚ ਇਕ ਹੱਥ ਲਿਖਤ ਨੋਟ ਮਿਲਣ ਤੋਂ ਬਾਅਦ ਪਹਿਲੇ ਸਾਲ ਦੇ ਪੈਰਾਮੈਡੀਕਲ ਵਿਦਿਆਰਥੀ ਨੂੰ ਹਿਰਾਸਤ ’ਚ ਲੈ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਨੋਟ ’ਚ ਬੰਬ ਬਣਾਉਣ ਬਾਰੇ ਜਾਣਕਾਰੀ ਸੀ। ਸਨਿਚਰਵਾਰ ਨੂੰ ਰਾਤ ਦੀ ਸ਼ਿਫਟ ਖਤਮ ਹੋਣ ਬਾਅਦ ਰਾਜਰਿਸ਼ੀ ਦਸ਼ਰਥ ਆਟੋਨੋਮਸ ਸਟੇਟ ਮੈਡੀਕਲ ਕਾਲਜ ਦੀ ਐਕਸ-ਰੇ ਲੈਬ ’ਚ ਇਹ ਨੋਟ ਮਿਲਿਆ। ਸਟਾਫ ਮੈਂਬਰਾਂ ਨੇ ਇਸਨੂੰ ਮੈਡੀਕਲ ਕਾਲਜ ਪ੍ਰਸ਼ਾਸਨ ਨੂੰ ਸੌਂਪ ਦਿੱਤਾ, ਜਿਸਨੇ ਫਿਰ ਪੁਲਿਸ ਨੂੰ ਸੂਚਿਤ ਕੀਤਾ।ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਨੇ ਬਲਰਾਮਪੁਰ ਜ਼ਿਲ੍ਹੇ ਦੇ ਨਿਵਾਸੀ ਸਰਫਰਾਜ਼ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ। ਉਹ ਮੈਡੀਕਲ ਕਾਲਜ ਵਿੱਚ ਲੈਬਾਰਟਰੀ ਟੈਕਨੀਸ਼ੀਅਨ ਕੋਰਸ ਕਰ ਰਿਹਾ ਹੈ।ਸ਼ੁਰੂਆਤੀ ਪੁੱਛਗਿੱਛ ਦੌਰਾਨ, ਵਿਦਿਆਰਥੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਰਾਤ ਦੀ ਡਿਊਟੀ ਦੌਰਾਨ ਆਪਣੇ ਲੈਪਟਾਪ ‘ਤੇ ਇੱਕ ਫਿਲਮ ਦੇਖ ਰਿਹਾ ਸੀ ਅਤੇ ਫਿਲਮ ਵਿੱਚ ਦਿਖਾਈ ਗਈ ਬੰਬ ਬਣਾਉਣ ਬਾਰੇ ਜਾਣਕਾਰੀ ਲਿਖ ਲਈ ਸੀ।ਪੁਲਿਸ ਨੇ ਕਿਹਾ ਕਿ ਉਹ ਉਸਦੇ ਦਾਅਵੇ ਦੀ ਪੁਸ਼ਟੀ ਕਰ ਰਹੇ ਹਨ।ਵਿਦਿਆਰਥੀ ਨੂੰ ਪੁਲਿਸ ਲਾਈਨ ਲਿਜਾਇਆ ਗਿਆ, ਜਿੱਥੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐੱਸ ਓ ਜੀ), ਸਪੈਸ਼ਲ ਟਾਸਕ ਫੋਰਸ (ਐੱਸ ਟੀ ਐੱਫ), ਸਪੈਸ਼ਲ ਬ੍ਰਾਂਚ ਅਤੇ ਇੰਟੈਲੀਜੈਂਸ ਬਿਊਰੋ (ਆਈ ਬੀ) ਦੇ ਅਧਿਕਾਰੀਆਂ ਨੇ ਉਸ ਤੋਂ ਪੁੱਛਗਿੱਛ ਕੀਤੀ।

ਪਿਛਲੀ ਖ਼ਬਰ ਪਾਕਿ ’ਚ ਰੈਲੀ ਦੌਰਾਨ ਧਮਾਕਾ-14 ਮੌਤਾਂ ਅਗਲੀ ਖ਼ਬਰ ਪਾਕਿਸਤਾਨ ਨੇ ਸਿੰਧੂ ਜਲ ਸੰਧੀ ਤਹਿਤ ਬਣੀ ਸਦਭਾਵਨਾ ਨੂੰ ਤਬਾਹ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ-ਕਵਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।