03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪਾਕਿਸਤਾਨ ਨੇ ਸਿੰਧੂ ਜਲ ਸੰਧੀ ਤਹਿਤ ਬਣੀ ਸਦਭਾਵਨਾ ਨੂੰ ਤਬਾਹ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ-ਕਵਾਤਰਾ

ਪਾਕਿਸਤਾਨ ਨੇ ਸਿੰਧੂ ਜਲ ਸੰਧੀ ਤਹਿਤ ਬਣੀ ਸਦਭਾਵਨਾ ਨੂੰ ਤਬਾਹ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ-ਕਵਾਤਰਾ

ਅਜੀਤ ਡੈਸਕ 03-08-2026

ਵਾਸ਼ਿੰਗਟਨ, 2 ਅਗਸਤ (ਪੀ.ਟੀ.ਆਈ.)-ਅਮਰੀਕਾ ’ਚ ਭਾਰਤ ਦੇ ਰਾਜਦੂਤ ਵਿਨੇ ਮੋਹਨ ਕਵਾਤਰਾ ਨੇ ਕਿਹਾ ਕਿ ਸਿੰਧੂ ਜਲ ਸੰਧੀ ਸਦਭਾਵਨਾ ਅਤੇ ਦੋਸਤੀ ਦੀ ਭਾਵਨਾ ਨਾਲ ਹਸਤਾਖਰ ਕੀਤੀ ਗਈ ਸੀ ਅਤੇ ਪਾਕਿਸਤਾਨ ਨੇ ਇਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ’ਚ ਅੱਧੀ ਸਦੀ ਬਿਤਾ ਦਿੱਤੀ। ਨਿਊਜ਼ਵੀਕ ਮੈਗਜ਼ੀਨ ’ਚ ਪ੍ਰਕਾਸ਼ਿਤ ਇਕ ਲੇਖ ’ਚ ਕਵਾਤਰਾ ਨੇ ਕਿਹਾ ਕਿ ਭਾਰਤ ਦਾ ਸਿੰਧੂ ਜਲ ਸੰਧੀ (ਆਈ. ਡਬਲਯੂ. ਟੀ.) ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰਨ ਦਾ ਫ਼ੈਸਲਾ ਅਸਲ ’ਚ ਉਸ ਚੀਜ਼ ਨੂੰ ਪ੍ਰਮਾਣਿਤ ਕਰਦਾ ਹੈ ਜੋ ਪਾਕਿਸਤਾਨ ਦੇ ਵਿਵਹਾਰ ਨੇ ਪਹਿਲਾਂ ਹੀ ਤਬਾਹ ਕਰ ਦਿੱਤਾ ਸੀ। ਕਵਾਤਰਾ ਦਾ ਲੇਖ ਭਾਰਤ ਦੇ ਸਿੰਧੂ ਜਲ ਸੰਧੀ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰਨ ਦੇ ਫ਼ੈਸਲੇ ਦੇ ਵਿਰੋਧ ’ਚ ਪਾਕਿਸਤਾਨ ਦੁਆਰਾ ਕਰਵਾਈ ਗਈ ਇਕ ਹਾਲੀਆ ਕਾਨਫ਼ਰੰਸ ਤੋਂ ਕੁਝ ਦਿਨ ਬਾਅਦ ਆਇਆ ਹੈ।

ਪਿਛਲੀ ਖ਼ਬਰ ਅਯੁੱਧਿਆ ਮੈਡੀਕਲ ਕਾਲਜ ’ਚ ਬੰਬ ਬਣਾਉਣ ਬਾਰੇ ਨੋਟ ਮਿਲਿਆ ਵਿਦਿਆਰਥੀ ਹਿਰਾਸਤ ’ਚ ਅਗਲੀ ਖ਼ਬਰ ਪਾਕਿ ’ਚ ਮੀਂਹ ਨੇ ਮਚਾਈ ਤਬਾਹੀ ਸ਼ਹਿਰਾਂ ’ਚ ਹੜ੍ਹ ਵਰਗੇ ਹਾਲਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।