04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਉਰੂਗੁਏ, ਪਨਾਮਾ ਤੇ ਬੋਲੀਵੀਆ ਦੇ ਭਾਰਤ 'ਚ ਰਾਜਦੂਤ <br/>

ਅਜੀਤ ਡੈਸਕ 09-05-2026

ਅੰਮਿ੍ਤਸਰ, 8 ਮਈ (ਜਸਵੰਤ ਸਿੰਘ ਜੱਸ)-ਦੱਖਣੀ ਅਮਰੀਕੀ ਦੇਸ਼ਾਂ ਨਾਲ ਸੰਬੰਧਤ ਤਿੰਨ ਮੁਲਕਾਂ ਉਰੂਗੁਏ, ਪਨਾਮਾ ਅਤੇ ਬੋਲੀਵੀਆ ਦੇ ਨਵੀਂ ਦਿੱਲੀ ਵਿਚ ਰਾਜਦੂਤ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ | ਉਰੂਗੁਏ ਦੇ ਰਾਜਦੂਤ ਮਿਸਟਰ ਐਲਬਰਟੋ ਗੁਆਈ, ਪਨਾਮਾ ਦੇ ਰਾਜਦੂਤ ਅਲੋਨਸੋ ਕੋਰੇਆ ਮਿਗੁਏਲ ਅਤੇ ਬੋਲੀਵੀਆ ਦੀ ਰਾਜਦੂਤ ਅਰਲੈਟੇ ਗੈਬਰਿਲਾ ਬੁਸਟਾਮਾਂਟੇ ਦੇ ਅੱਜ ਸ੍ਰੀ ਹਰਿਮੰਦਰ ਸਾਹਿਬ ਪੁੱਜਣ 'ਤੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀ ਰਣਧੀਰ ਸਿੰਘ ਵਰਪਾਲ ਵਲੋਂ ਇਸ ਪਾਵਨ ਅਸਥਾਨ ਦੀ ਸਿੱਖ ਧਰਮ ਵਿਚ ਧਾਰਮਿਕ ਤੇ ਇਤਿਹਾਸਕ ਮਹੱਤਤਾ ਅਤੇ ਸੰਖੇਪ ਸਿੱਖ ਇਤਿਹਾਸ ਸਬੰਧੀ ਜਾਣਕਾਰੀ ਦਿੱਤੀ | ਤਿੰਨੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਦੇ ਹਰ ਧਰਮ ਦੇ ਲੋਕਾਂ ਲਈ ਸਾਂਝੀਵਾਲਤਾ ਤੇ ਸੰਦੇਸ਼ ਅਤੇ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਤੋਂ ਬਹੁਤ ਪ੍ਰਭਾਵਿਤ ਹੋਏ | ਇਸ ਮੌਕੇ ਵਰਪਾਲ ਵਲੋਂ ਉਨ੍ਹਾਂ ਨੂੰ ਸਿੱਖ ਧਰਮ ਅਤੇ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਅੰਗਰੇਜ਼ੀ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਸੰਸਦ 'ਚ ਕਾਂਗਰਸ ਤੋਂ ਵੱਖ ਬੈਠਣ ਲਈ ਡੀ.ਐਮ.ਕੇ. ਮੈਂਬਰਾਂ ਨੇ ਸਪੀਕਰ ਨੂੰ ਲਿਖੀ ਚਿੱਠੀ ਅਗਲੀ ਖ਼ਬਰ ਵਾਲਮੀਕਿ ਸਮਾਜ ਖਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।