04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

‘ਝੋਨੇ ਦੇ ਸਿੱਧੀ ਬਿਜਾਈ’ ਵਾਲੇ ਖੇਤਾਂ ਅੰਦਰ ‘ਹਰੇ ਇਨਕਲਾਬ ਦੀ ਮਹਿਕ’ ਸਿੱਧੀ ਬਿਜਾਈ ਕਰਨ ਵਾਲੇ ਬਹੁਤੇ ਕਿਸਾਨ ਸੰਬੰਧਿਤ ਵਿਭਾਗ ਦੀ ਪਹੁੰਚ ਤੋਂ ਦੂਰ

ਮਲੇਰਕੋਟਲਾ, 3 ਸਤੰਬਰ (ਮਨਜਿੰਦਰ ਸਿੰਘ ਸਰੌਦ)-ਪੰਜਾਬ ਦੇ ਖੇਤੀ ਸੈਕਟਰ ਅੰਦਰ ਕਿਸਾਨ ਵਰਗ ਨੂੰ ਝੋਨੇ ਤੇ ਕਣਕ ਦੇ ਰਵਾਇਤੀ ਫ਼ਸਲੀ ਚੱਕਰ ਚੋਂ ਕੱਢ ਕੇ ਫ਼ਸਲੀ ਵਿਭਿੰਨਤਾ ਦੇ ਰਾਹ ’ਤੇ ਤੋਰਨ ਲਈ ਯਤਨਸ਼ੀਲ ਸੂਬਾ ਸਰਕਾਰ ਵਲੋਂ ਆਪਣੇ ਪੱਧਰ ’ਤੇ ਚਾਰਾਜੋਈ ਕੀਤੀ ਜਾ ਰਹੀ ਹੈ। ਸਰਕਾਰ ਵਲੋਂ ਸੰਬੰਧਿਤ ਵਿਭਾਗਾਂ ਨੂੰ ਕੀਤੀਆਂ ਜਾਂਦੀਆਂ ਹਦਾਇਤਾਂ ਦੇ ਮੁਤਾਬਿਕ ਝੋਨੇ ਦੀ ਪਨੀਰੀ ਦੇ ਬਿਜਾਈ ਵਾਲੇ ਦਿਨਾਂ ਦੌਰਾਨ ਪਿੰਡਾਂ ਅੰਦਰ ਕੈਂਪ ਲਗਾਉਂਦਿਆਂ ਕਿਸਾਨਾਂ ਦੇ ਖੇਤਾਂ ਵਿਚ ਜਾ ਕੇ ਪੂਸਾ 44 ਝੋਨੇ ਤੋਂ ਹਟ ਕੇ ਫ਼ਸਲੀ ਵਿਭਿੰਨਤਾ ਨੂੰ ਅਪਣਾਉਣ ਲਈ ਯਤਨ ਕੀਤੇ ਜਾ ਰਹੇ ਹਨ।

ਝੋਨੇ ਦੇ ਸਿੱਧੀ ਬਿਜਾਈ ਵਾਲੇ ਖੇਤਾਂ ਅੰਦਰ ਖੜ੍ਹੀ ਝੋਨੇ ਦੀ ਫ਼ਸਲ । 04-09-2026
ਮਲੇਰਕੋਟਲਾ, 3 ਸਤੰਬਰ (ਮਨਜਿੰਦਰ ਸਿੰਘ ਸਰੌਦ)-ਪੰਜਾਬ ਦੇ ਖੇਤੀ ਸੈਕਟਰ ਅੰਦਰ ਕਿਸਾਨ ਵਰਗ ਨੂੰ ਝੋਨੇ ਤੇ ਕਣਕ ਦੇ ਰਵਾਇਤੀ ਫ਼ਸਲੀ ਚੱਕਰ ਚੋਂ ਕੱਢ ਕੇ ਫ਼ਸਲੀ ਵਿਭਿੰਨਤਾ ਦੇ ਰਾਹ ’ਤੇ ਤੋਰਨ ਲਈ ਯਤਨਸ਼ੀਲ ਸੂਬਾ ਸਰਕਾਰ ਵਲੋਂ ਆਪਣੇ ਪੱਧਰ ’ਤੇ ਚਾਰਾਜੋਈ ਕੀਤੀ ਜਾ ਰਹੀ ਹੈ। ਸਰਕਾਰ ਵਲੋਂ ਸੰਬੰਧਿਤ ਵਿਭਾਗਾਂ ਨੂੰ ਕੀਤੀਆਂ ਜਾਂਦੀਆਂ ਹਦਾਇਤਾਂ ਦੇ ਮੁਤਾਬਿਕ ਝੋਨੇ ਦੀ ਪਨੀਰੀ ਦੇ ਬਿਜਾਈ ਵਾਲੇ ਦਿਨਾਂ ਦੌਰਾਨ ਪਿੰਡਾਂ ਅੰਦਰ ਕੈਂਪ ਲਗਾਉਂਦਿਆਂ ਕਿਸਾਨਾਂ ਦੇ ਖੇਤਾਂ ਵਿਚ ਜਾ ਕੇ ਪੂਸਾ 44 ਝੋਨੇ ਤੋਂ ਹਟ ਕੇ ਫ਼ਸਲੀ ਵਿਭਿੰਨਤਾ ਨੂੰ ਅਪਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਵਾਰ ਵੱਡੇ ਪੱਧਰ ’ਤੇ ਕਿਸਾਨਾਂ ਵਲੋਂ ਸਿੱਧੀ ਬਿਜਾਈ ਕੀਤੀ ਗਈ ਹੈ, ਜਿੱਥੇ ਝੋਨੇ ਦੇ ਖੇਤਾਂ ਅੰਦਰ ਲੱਪਾ-ਲੱਪ ਹਰਿਆਵਲ ਭਰਪੂਰ ਕੁਦਰਤ ਦਾ ਰੰਗ ਵੇਖਿਆ ਹੀ ਬਣਦਾ ਹੈ । ਪਿਛਲੇ ਸਮੇਂ ਤੋਂ ਹੱਡ-ਭੰਨਵੀਂ ਮਿਹਨਤ ਤੋਂ ਬਾਅਦ ਬਹੁਤੇ ਕਿਸਾਨਾਂ ਵਲੋਂ ਪੀ.ਆਰ. 121 ਤੇ ਪੀ.ਆਰ. 126, 118 ਵਰਗੇ ਘੱਟ ਸਮੇਂ ਵਿਚ ਪੱਕਣ ਵਾਲੇ ਝੋਨੇ ਦੇ ਬੀਜ ਆਪਣੇ ਖੇਤਾਂ ਅੰਦਰ ਬੀਜ ਕੇ ਇੱਕ ਨਵੇਂ ਹਰੇ ਇਨਕਲਾਬ ਦਾ ਮੁੱਢ ਬੰਨ੍ਹਣ ਦੀ ਕੋਸ਼ਿਸ਼ ਕੀਤੀ ਹੈ। ਕਿਸਾਨ ਪਰਨਜੀਤ ਸਿੰਘ ਰੰਗੀ ਤੇ ਕੁਲਦੀਪ ਸਿੰਘ ਨੀਟਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਖੇਤਾਂ ਅੰਦਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ ਜੋ ਫ਼ਸਲ ਹੁਣ ਆਪਣੇ ਭਰ ਜੋਬਨ ’ਤੇ ਪਹੁੰਚ ਚੁੱਕੀ ਹੈ ਪਰ ਹੈਰਾਨੀਜਨਕ ਤੱਥ ਇਹ ਹੈ ਕਿ ਅਜਿਹੇ ਸਿਰੜੀ ਕਿਸਾਨਾਂ ਨੂੰ ਸਰਕਾਰ ਤੇ ਸੰਬੰਧਿਤ ਵਿਭਾਗਾਂ ਵਲੋਂ ਕਦੇ ਵੀ ਬਣਦਾ ਮਾਣ ਨਹੀਂ ਦਿੱਤਾ ਗਿਆ। ਜਿਹੜੇ ਕਿਸਾਨਾਂ ਵਲੋਂ ਆਪਣੇ ਖੇਤਾਂ ਅੰਦਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ ਉਨ੍ਹਾਂ ਨੂੰ ਹਲਾਸ਼ੇਰੀ ਤੇ ਉਤਸ਼ਾਹਿਤ ਕਰਨ ਦੇ ਲਈ ਸੂਬਾ ਸਰਕਾਰ ਵਲੋਂ ਖ਼ਾਸ ਕਦਮ ਚੁੱਕੇ ਜਾਣ। ਇਸ ਸੰਬੰਧੀ ਗੱਲਬਾਤ ਕਰਦਿਆਂ ਚੇਅਰਮੈਨ ਪ੍ਰਦੱਮਨ ਸਿੰਘ ਦਲੇਲਗੜ੍ਹ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਬਘਰੌਲ, ਡਾਇਰੈਕਟਰ ਮਿਲਕ ਪਲਾਂਟ ਜਥੇਦਾਰ ਸੇਰ ਸਿੰਘ ਭੋਗੀਵਾਲ, ਚੇਅਰਮੈਨ ਡਾ. ਪਰਮਜੀਤ ਸਿੰਘ ਗੁਆਰਾ, ਪ੍ਰਧਾਨ ਜਰਨੈਲ ਸਿੰਘ ਭੋਗੀਵਾਲ ਨੇ ਆਖਿਆ ਕਿ ਅਜਿਹੇ ਕਿਸਾਨਾਂ ਦਾ ਵਾਤਾਵਰਨ ਤੇ ਸਾਡੀ ਬਨਸਪਤੀ ਨੂੰ ਬਚਾਉਣ ਵਿਚ ਅਹਿਮ ਯੋਗਦਾਨ ਹੈ ਇਨ੍ਹਾਂ ਦਾ ਸਨਮਾਨ ਕਰਨਾ ਬਣਦਾ ਹੈ।
ਪਿਛਲੀ ਖ਼ਬਰ ਜਲਵਾਯੂ ਪਰਿਵਰਤਨ ਨਾਲ ਬਰਫ਼ੀਲੇ ਗਲੇਸ਼ੀਅਰ ਪਿਘਲਣ ਲੱਗੇ ਅਗਲੀ ਖ਼ਬਰ ਇਸ ਵਾਰ ਬਾਸਮਤੀ ਨੇ ਫੜੀ ਤੇਜ਼ੀ, ਝਾੜ ਵੀ ਵਧਣ ਦੇ ਆਸਾਰ ਨਾਭਾ ਮੰਡੀ ਵਿਚ 4050 ਰੁਪਏ ਪ੍ਰਤੀ ਕੁਇੰਟਲ ਦੇ ਉੱਚੇ ਭਾਅ ’ਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।