ਲੋਹੀਆਂ ਖਾਸ, (ਜਲੰਧਰ), 4 ਸਤੰਬਰ , (ਕੁਲਦੀਪ ਸਿੰਘ ਖਾਲਸਾ, ਗੁਰਪਾਲ ਸਿੰਘ ਸਤਾਬਗੜ੍ਹ)- ਲੋਹੀਆਂ ਨੇੜੇ ਪੈਂਦੇ ਪਿੰਡ ਜਮਸ਼ੇਰ ਵਿਖੇ ਅੱਜ ਪਿੰਡ ਦੇ ਹੀ ਦੋ ਧੜਿਆਂ ਵਿਚਕਾਰ ਹੋਈ ਲੜਾਈ ਵਿਚ ਇਕ ਕਰੀਬ 45 ਸਾਲਾਂ ਵਿਅਕਤੀ ਦੇ ਸਿਰ ਵਿਚ ਸੱਟ ਲੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਮੌਕੇ ’ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਮ੍ਰਿਤਕ ਸ਼ਿੰਗਾਰਾ ਸਿੰਘ 45 ਸਾਲ, ਜੋ ਕਿ ਆਪਣੇ ਬੇਟੇ ਜਸ਼ਨਪ੍ਰੀਤ ਸਿੰਘ 18 ਸਾਲ ਤੇ ਹੋਏ ਅਚਾਨਕ ਹਮਲੇ ਨੂੰ ਘਰ ਦੇ ਬਾਹਰ ਛਡਵਾਉਣ ਲਈ ਆਇਆ ਸੀ, ਜਿਸ ਵਿਚ ਹਮਲਾਵਰਾਂ ਵਲੋਂ ਉਸ ਦੇ ਸਿਰ ਵਿਚ ਸੱਟ ਮਾਰਨ ਕਾਰਨ ਮੌਕੇ ’ਤੇ ਮੌਤ ਹੋ ਗਈ। ਇਸ ਮੌਕੇ ਥਾਣਾ ਐਸ. ਐਚ. ਓ. ਲੋਹੀਆਂ ਰਜਿੰਦਰ ਖਹਿਰਾ ਨੇ ਦੱਸਿਆ ਕਿ ਲਾਸ਼ ਕਬਜ਼ੇ ਵਿਚ ਲੈ ਕੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਦੋ ਧੜਿਆਂ ਵਿਚਕਾਰ ਹੋਈ ਲੜਾਈ, ਵਿਅਕਤੀ ਦੀ ਮੌਤ
ਲੋਹੀਆਂ ਖਾਸ, (ਜਲੰਧਰ), 4 ਸਤੰਬਰ , (ਕੁਲਦੀਪ ਸਿੰਘ ਖਾਲਸਾ, ਗੁਰਪਾਲ ਸਿੰਘ ਸਤਾਬਗੜ੍ਹ)- ਲੋਹੀਆਂ ਨੇੜੇ ਪੈਂਦੇ ਪਿੰਡ ਜਮਸ਼ੇਰ ਵਿਖੇ ਅੱਜ ਪਿੰਡ ਦੇ ਹੀ ਦੋ ਧੜਿਆਂ ਵਿਚਕਾਰ ਹੋਈ ਲੜਾਈ ਵਿਚ ਇਕ ਕਰੀਬ 45 ਸਾਲਾਂ ਵਿਅਕਤੀ ਦੇ ਸਿਰ ਵਿਚ ਸੱਟ ਲੱਗਣ ਕਾਰਨ ਮੌਤ ਹੋ ਗਈ ਹੈ।
ਅਜੀਤ ਡੈਸਕ
04-09-2026