04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਨਿਪਾਲ: 9 ਦਿਨਾਂ ਬਾਅਦ ਸੁਰੰਗ ਵਿਚੋਂ ਜ਼ਿੰਦਾ ਮਿਲੇ 2 ਮਜ਼ਦੂਰ

ਕਾਠਮੰਡੂ, 4 ਸਤੰਬਰ- ਨਿਪਾਲ ਹੜ੍ਹਾਂ ਦੇ ਦਸ ਦਿਨਾਂ ਬਾਅਦ ਤ੍ਰਿਸ਼ੂਲੀ-3 'ਏ' ਹਾਈਡ੍ਰੋਪਾਵਰ ਪ੍ਰੋਜੈਕਟ ਦੀ ਸੁਰੰਗ ਵਿਚੋਂ ਦੋ ਮਜ਼ਦੂਰਾਂ ਨੂੰ ਜ਼ਿੰਦਾ ਬਚਾਇਆ ਗਿਆ। ਬਚਾਅ ਟੀਮਾਂ ਨੇ ਸ਼ੁੱਕਰਵਾਰ ਸਵੇਰੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ।

ਅਜੀਤ ਡੈਸਕ 04-09-2026

ਕਾਠਮੰਡੂ, 4 ਸਤੰਬਰ- ਨਿਪਾਲ ਹੜ੍ਹਾਂ ਦੇ ਦਸ ਦਿਨਾਂ ਬਾਅਦ ਤ੍ਰਿਸ਼ੂਲੀ-3 'ਏ' ਹਾਈਡ੍ਰੋਪਾਵਰ ਪ੍ਰੋਜੈਕਟ ਦੀ ਸੁਰੰਗ ਵਿਚੋਂ ਦੋ ਮਜ਼ਦੂਰਾਂ ਨੂੰ ਜ਼ਿੰਦਾ ਬਚਾਇਆ ਗਿਆ। ਬਚਾਅ ਟੀਮਾਂ ਨੇ ਸ਼ੁੱਕਰਵਾਰ ਸਵੇਰੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਉਨ੍ਹਾਂ ਦੀ ਪਛਾਣ ਸੰਜੇ ਸਾਹ ਅਤੇ ਕਬੀਰ ਮਹਾਰਜਨ ਵਜੋਂ ਹੋਈ। ਹੜ੍ਹਾਂ ਤੋਂ ਬਾਅਦ ਸੁਰੰਗ ਵਿਚ 42 ਮਜ਼ਦੂਰਾਂ ਦੇ ਫਸਣ ਦੀ ਰਿਪੋਰਟ ਹੈ। ਦੋ ਵਿਅਕਤੀਆਂ ਦੇ ਜ਼ਿੰਦਾ ਮਿਲਣ ਨਾਲ ਬਚਾਅ ਕਾਰਜ ਲਈ ਉਮੀਦਾਂ ਜਗੀਆਂ ਹਨ।

ਬਚਾਅ ਕਾਰਜ ਦੌਰਾਨ ਸੁਰੰਗ ਦੇ ਅੰਦਰੋਂ ਮਨੁੱਖੀ ਆਵਾਜ਼ਾਂ ਸੁਣੀਆਂ ਗਈਆਂ। ਇਸ ਤੋਂ ਬਾਅਦ ਨਿਪਾਲ ਫੌਜ ਅਤੇ ਹਥਿਆਰਬੰਦ ਪੁਲਿਸ ਬਲ ਦੀਆਂ ਟੀਮਾਂ ਸੁਰੰਗ ਵਿਚ ਦਾਖਲ ਹੋਈਆਂ ਅਤੇ ਖੋਜ ਤੇਜ਼ ਕਰ ਦਿੱਤੀ। ਹੜ੍ਹਾਂ ਕਾਰਨ 5,300 ਤੋਂ ਵੱਧ ਲੋਕ ਲਾਪਤਾ ਹਨ। ਹੁਣ ਤੱਕ 1,259 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਰਾਹਤ ਅਤੇ ਬਚਾਅ ਟੀਮਾਂ ਨੇ 12,038 ਲੋਕਾਂ ਨੂੰ ਬਚਾਇਆ ਹੈ।

ਪਿਛਲੀ ਖ਼ਬਰ ਸ਼ਹੀਦ ਭਾਈ ਜਟਾਣਾ ਤੇ ਸ਼ਹੀਦ ਭਾਈ ਚੰਨੀ ਦੀ ਬਰਸੀ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਮਨਾਈ ਅਗਲੀ ਖ਼ਬਰ ਮੁਹਾਲੀ ਦੇ 13ਵੇਂ ਐੱਸ.ਐੱਸ.ਪੀ. ਵਜੋਂ ਆਈ.ਪੀ.ਐੱਸ. ਵਰੁਣ ਸ਼ਰਮਾ ਨੇ ਸੰਭਾਲਿਆ ਅਹੁਦਾ