ਨਵੀਂ ਦਿੱਲੀ, 4 ਸਤੰਬਰ- ਕਾਕਰੋਚ ਜਨਤਾ ਪਾਰਟੀ ਦੇ ਸਹਿ-ਸੰਯੋਜਕ ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਸ਼ੁੱਕਰਵਾਰ ਨੂੰ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਪਹੁੰਚੇ। ਉਹ ਸੀ.ਜੇ.ਪੀ. ਵਰਕਰ ਨੀਸ਼ੂ ਆਜ਼ਾਦ ਅਤੇ ਉਸ ਦੇ ਪਿਤਾ ਸੰਜੇ ਕੁਮਾਰ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਸੌਰਵ ਦਾਸ ਦਾ ਕਹਿਣਾ ਹੈ ਕਿ ਸੰਜੇ ਕੁਮਾਰ 'ਤੇ ਹੋਏ ਕਥਿਤ ਹਮਲੇ ਵਿਚ ਐਫ.ਆਈ.ਆਰ. ਦਰਜ ਕੀਤੀ ਗਈ ਹੈ, ਪਰ ਡੇਢ ਮਹੀਨੇ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਕੀਤੀ ਹੈ।
ਦਰਅਸਲ ਨੀਸ਼ੂ ਆਜ਼ਾਦ ਨੇ ਜੁਲਾਈ ਵਿਚ ਜੰਤਰ-ਮੰਤਰ 'ਤੇ ਸੀ.ਜੇ.ਪੀ. ਦੇ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲਿਆ ਸੀ, ਜਿਸ ਦੌਰਾਨ ਉਸ ਦੇ ਪਿਤਾ ਸੰਜੇ ਕੁਮਾਰ 'ਤੇ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ ਸੀ। ਨੀਸ਼ੂ ਦਾ ਦੋਸ਼ ਹੈ ਕਿ ਹਮਲੇ ਵਿੱਚ ਉਸ ਦੇ ਪਿਤਾ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਸਨ। ਉਹ ਕਹਿੰਦਾ ਹੈ ਕਿ ਘਟਨਾ ਤੋਂ ਬਾਅਦ ਐਫ.ਆਈ.ਆਰ. ਦਰਜ ਕੀਤੀ ਗਈ ਸੀ, ਪਰ ਮੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਮੁਲਜ਼ਮ ਨੇ ਵੀ ਹਮਲੇ ਦੀ ਗੱਲ ਕਬੂਲ ਕਰ ਲਈ ਹੈ।