24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

28,840 ਕਰੋੜ ਦੀ ਲਾਗਤ ਨਾਲ ਦੇਸ਼ ਭਰ 'ਚ ਬਣਨਗੇ 100 ਨਵੇਂ ਹਵਾਈ ਅੱਡੇ ਕੇਂਦਰੀ ਮੰਤਰੀ ਮੰਡਲ ਨੇ ਉਡਾਣ 2.0 ਯੋਜਨਾ ਨੂੰ ਦਿੱਤੀ ਮਨਜ਼ੂਰੀ <br/>

ਅਜੀਤ ਡੈਸਕ 26-03-2026
ਨਵੀਂ ਦਿੱਲੀ, 25 ਮਾਰਚ (ਉਪਮਾ ਡਾਗਾ ਪਾਰਥ)-ਕੇਂਦਰੀ ਮੰਤਰੀ ਮੰਡਲ ਨੇ ਖੇਤਰੀ ਹਵਾਈ ਸੰਪਰਕ ਨੂੰ ਮਜ਼ਬੂਤ ਕਰਨ ਅਤੇ ਮੌਜੂਦਾ ਹਵਾਬਾਜ਼ੀ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨ ਦੇ ਉਦੇਸ਼ ਨਾਲ ਉਡਾਣ-2 ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ ਦੇਸ਼ ਭਰ 'ਚ 100 ਨਵੇਂ ਹਵਾਈ ਅੱਡੇ ਬਣਾਏ ਜਾਣਗੇ | ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਦੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਡਾਣ 2.0 ਨਾਲ ਜਿਥੇ ਛੋਟੇ ਸ਼ਹਿਰਾਂ 'ਚ ਹਵਾਈ ਸੰਪਰਕ ਵਧੇਗਾ ਅਤੇ ਉਥੇ ਆਰਥਿਕ ਗਤੀਵਿਧੀਆਂ, ਵਪਾਰ ਅਤੇ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ | ਉਡਾਣ 2.0 'ਤੇ 28,840 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਯੋਜਨਾ ਸਾਲ 2026-27 ਤੋਂ 2035-36 ਤੱਕ ਲਈ ਰਹੇਗੀ | ਵੈਸ਼ਨਵ ਨੇ ਕਿਹਾ ਕਿ ਯੋਜਨਾ ਤਹਿਤ 100 ਨਵੇਂ ਹਵਾਈ ਅੱਡਿਆਂ ਨੂੰ ਚੈਲੇਂਜ ਮੋਡ 'ਤੇ ਵਿਕਸਿਤ ਕੀਤਾ ਜਾਵੇਗਾ | ਇਸ 'ਚ ਹਰ ਹਵਾਈ ਅੱਡੇ ਨੂੰ ਔਸਤਨ 100 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ ਅਤੇ ਕੁੱਲ 12,159 ਕਰੋੜ ਰੁਪਏ ਦਾ ਬਜਟ ਸਪੋਰਟ ਦਿੱਤਾ ਜਾਵੇਗਾ | ਯੋਜਨਾ ਤਹਿਤ 200 ਆਧੁਨਿਕ ਹੈਲੀਪੈਡ ਵੀ ਵਿਕਸਿਤ ਕੀਤੇ ਜਾਣਗੇ, ਜਿਸ ਲਈ 3,661 ਕਰੋੜ ਰੁਪਏ ਰੱਖੇ ਗਏ ਹਨ | ਇਸ ਦਾ ਮਕਸਦ ਪਹਾੜੀ, ਉੱਤਰ ਪੂਰਬੀ, ਟਾਪੂਹਾਰ ਤੇ ਉੱਭਰਦੇ ਖੇਤਰਾਂ 'ਚ ਹਵਾਈ ਸੰਪਰਕ 'ਚ ਸੁਧਾਰ ਲਿਆਉਣਾ ਹੈ | ਹਵਾਈ ਕੰਪਨੀਆਂ ਨੂੰ ਸਪੋਰਟ ਕਰਨ ਲਈ ਕੇਂਦਰ ਅਗਲੇ 5 ਸਾਲਾਂ ਤੱਕ 80 ਤੋਂ 90 ਫ਼ੀਸਦੀ ਵਿਆਬਿਲਿਟੀ ਗੈਪ ਫੰਡਿੰਗ (ਵਿਵਹਾਰਕਤਾ ਪਾੜੇ ਦੀ ਫੰਡਿੰਗ) ਦੇਵੇਗਾ | ਜਿਸ ਲਈ 10,043 ਕਰੋੜ ਰੁਪਏ ਰੱਖੇ ਗਏ ਹਨ |

ਪਿਛਲੀ ਖ਼ਬਰ ਮੁਆਵਜ਼ਾ, ਜ਼ਮੀਨ ਪ੍ਰਾਪਤੀ ਭੁਗਤਾਨ 'ਤੇ ਵਿਆਜ ਵਿੱਤੀ ਬੋਝ 'ਤੇ ਨਿਰਭਰ ਨਹੀਂ ਹੋ ਸਕਦਾ-ਸੁਪਰੀਮ ਕੋਰਟ... ਅਗਲੀ ਖ਼ਬਰ ਚਿੱਟੀ ਵੇਂਈਾ ਦੇ ਦੋਹਾਂ ਬੰਨ੍ਹਾਂ 'ਤੇ 'ਪੱਕੀ ਮਿੱਟੀ ਦੀ ਥਾਂ ਚਿੱਟੀ ਰੇਤਾ' ਪਾਉਣ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।