26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਉਲੰਪੀਅਨ ਸ਼ੂਟਰ ਵਲੋਂ ਦੋਸਤ ਦੀ ਗੋਲੀ ਮਾਰ ਕੇ ਹੱਤਿਆ

ਅਜੀਤ ਡੈਸਕ 25-01-2026
ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਚ ਐਮ. ਬੀ. ਏ. ਦੇ ਵਿਦਿਆਰਥੀ ਦੀ ਉਸ ਦੇ ਦੋਸਤ ਵਲੋਂ ਹੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਮਿ੍ਤਕ ਰਾਜਵੀਰ ਸਿੰਘ (24) ਦੇ ਪਿਤਾ ਜਸਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਜਗਜੀਤ ਨਗਰ ਦੀ ਸ਼ਿਕਾਇਤ 'ਤੇ ਰਾਜਵੀਰ ਦੇ ਦੋਸਤ ਜੁਗਾਦ ਸਿੰਘ ਸੇਖੋਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਜਸਵੀਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਜੁਗਾਦ ਸਿੰਘ ਸੇਖੋਂ ਉਸ ਦੇ ਲੜਕੇ ਰਾਜਵੀਰ ਸਿੰਘ ਦਾ ਦੋਸਤ ਹੈ ਅਤੇ ਬੀਤੇ ਦਿਨ ਉਸ ਦਾ ਲੜਕਾ ਜੁਗਾਦ ਸਿੰਘ ਸੇਖੋਂ ਨਾਲ ਗਿਆ ਸੀ | ਬਾਅਦ ਵਿਚ ਉਨ੍ਹਾਂ ਨੂੰ ਹਸਪਤਾਲ ਤੋਂ ਫ਼ੋਨ ਆਇਆ ਕਿ ਰਾਜਵੀਰ ਦੀ ਗੋਲੀ ਲੱਗਣ ਕਾਰਨ ਮÏਤ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਜੁਗਾਦ ਸਿੰਘ ਸੇਖੋਂ ਸ਼ੂਟਰ ਹੈ ਅਤੇ ਉਲੰਪੀਅਨ ਖਿਡਾਰੀ ਹੈ | ਉਹ ਅਕਸਰ ਬਾਰਨਹਾੜਾ ਦੇ ਇਲਾਕੇ ਵਿਚ ਸ਼ੂਟਿੰਗ ਕਰਦਾ ਰਹਿੰਦਾ ਹੈ | ਏ.ਸੀ.ਪੀ. ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਅਜੇ ਫ਼ਰਾਰ ਹੈ | ਉਨ੍ਹਾਂ ਦੱਸਿਆ ਕਿ ਕਾਰਾਂ ਦੀ ਖ਼ਰੀਦੋ-ਫ਼ਰੋਖ਼ਤ ਦਾ ਕਾਰੋਬਾਰ ਕਰਨ ਵਾਲੇ ਜਸਵੀਰ ਸਿੰਘ ਦਾ ਅਤੇ ਰਾਜਵੀਰ ਸਿੰਘ ਇਕਲੌਤਾ ਪੁੱਤਰ ਸੀ ਅਤੇ ਪੰਜਾਬ ਯੂਨੀਵਰਸਿਟੀ ਤੋਂ ਐਮ.ਬੀ.ਏ. ਦੀ ਪੜ੍ਹਾਈ ਕਰ ਰਿਹਾ ਸੀ | ਕਥਿਤ ਦੋਸ਼ੀ ਜੁਗਾਦ ਸਿੰਘ ਸੇਖੋਂ ਵੀ ਰਾਜਵੀਰ ਦੇ ਨਾਲ ਹੀ ਪੜ੍ਹਦਾ ਸੀ |

ਪਿਛਲੀ ਖ਼ਬਰ 10ਵੀਂ ਦੇ ਵਿਦਿਆਰਥੀ ਦੀ ਚਾਈਨਾ ਡੋਰ ਨਾਲ ਧੌਣ ਵੱਡਣ ਕਾਰਨ ਮੌਤ ਪਿੰਡ ਰੋਹਲੇ ਦੇ ਸਰਪੰਚ ਦਾ ਇਕਲੌਤੇ ਪੁੱਤਰ ਸੀ ਤਰਨਜ... ਅਗਲੀ ਖ਼ਬਰ ਕੈਨੇਡਾ ਜਾਂਦੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ ਭਾਰੀ ਗਿਰਾਵਟ ਕੈਨੇਡਾ ਤੋਂ ਵਾਪਸੀ ਕਰਨ ਵਾਲਿਆਂ ਦੀ ਗਿਣਤੀ ਵੀ ਵਧ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।