26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

10ਵੀਂ ਦੇ ਵਿਦਿਆਰਥੀ ਦੀ ਚਾਈਨਾ ਡੋਰ ਨਾਲ ਧੌਣ ਵੱਡਣ ਕਾਰਨ ਮੌਤ ਪਿੰਡ ਰੋਹਲੇ ਦੇ ਸਰਪੰਚ ਦਾ ਇਕਲੌਤੇ ਪੁੱਤਰ ਸੀ ਤਰਨਜੋਤ ਸਿੰਘ <br/>

ਅਜੀਤ ਡੈਸਕ 25-01-2026
ਸਮਰਾਲਾ, 24 ਜਨਵਰੀ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਅੱਜ ਸਕੂਲ ਤੋਂ ਘਰ ਵਾਪਸ ਪਰਤ ਰਹੇ ਦਸਵੀਂ ਕਲਾਸ ਦੇ ਇਕ 15 ਸਾਲ ਦੇ ਵਿਦਿਆਰਥੀ ਦੀ ਚਾਈਨਾ ਡੋਰ ਨਾਲ ਧੌਣ ਕੱਟ ਜਾਣ ਨਾਲ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ | ਮਿ੍ਤਕ ਤਰਨਜੋਤ ਸਿੰਘ ਇਥੋਂ ਨਜ਼ਦੀਕੀ ਪਿੰਡ ਰੋਹਲੇ ਦੇ ਸਰਪੰਚ ਦਾ ਇਕਲੌਤਾ ਪੁੱਤਰ ਸੀ, ਜੋ ਆਪਣੇ ਚਚੇਰੇ ਭਰਾ ਦੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਸਕੂਲ ਤੋਂ ਘਰ ਪਰਤ ਰਿਹਾ ਸੀ ਅਤੇ ਉਸ ਦਾ ਚਚੇਰਾ ਭਰਾ ਵੀ ਚਾਈਨਾ ਡੋਰ ਕਾਰਨ ਜ਼ਖ਼ਮੀ ਹੋ ਗਿਆ ਹੈ | ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਹਸਪਤਾਲ ਪਹੁੰਚੇ ਮਿ੍ਤਕ ਦੇ ਪਰਿਵਾਰ ਦੀ ਕੁਰਲਾਹਟ ਕਾਰਨ ਹਸਪਤਾਲ ਵਿਚ ਮਾਤਮ ਛਾ ਗਿਆ | ਜਾਣਕਾਰੀ ਅਨੁਸਾਰ ਜਿਵੇਂ ਹੀ ਇਹ ਦੋਵੇਂ ਨੌਜਵਾਨ ਲੁਧਿਆਣਾ-ਚੰਡੀਗੜ੍ਹ ਮੁੱਖ ਹਾਈਵੇਅ 'ਤੇ ਪਿੰਡ ਚਹਿਲਾਂ ਕੋਲ ਪੁੱਜੇ ਤਾਂ ਉਥੇ ਫਸੀ ਹੋਈ ਪਤੰਗ ਦੀ ਡੋਰ ਨਾਲ ਤਰਨਜੋਤ ਸਿੰਘ ਦਾ ਗਲ ਬੁਰੀ ਤਰ੍ਹਾਂ ਨਾਲ ਵੱਡ ਹੋ ਗਿਆ, ਜਿਸ ਕਾਰਨ ਉਸ ਦੀ ਕੁਝ ਦੇਰ ਵਿਚ ਹੀ ਮੌਤ ਹੋ ਗਈ | ਘਟਨਾ ਤੋਂ ਬਾਅਦ ਐੱਸ. ਐੱਚ. ਓ. ਸਮਰਾਲਾ ਹਰਵਿੰਦਰ ਸਿੰਘ ਵੀ ਮੌਕੇ 'ਤੇ ਪੁੱਜੇ | ਉਨ੍ਹਾਂ ਅਨੁਸਾਰ ਇਹ ਡੋਰ ਪਹਿਲਾਂ ਤੋਂ ਹੀ ਉਥੇ ਫਸੀ ਹੋਈ ਸੀ ਨਾ ਕਿ ਇਸ ਡੋਰ ਨਾਲ ਪਤੰਗ ਉਡਾਇਆ ਜਾ ਰਿਹਾ ਸੀ | ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਰੋਸ ਵਿਚ ਆਏ ਪਿੰਡ ਤੇ ਆਸ-ਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੇ ਘੁਲਾਲ ਟੋਲ ਪਲਾਜ਼ਾ 'ਤੇ ਧਰਨਾ ਦੇ ਦਿੱਤਾ | ਧਰਨਾਕਾਰੀ ਮੰਗ ਕਰ ਰਹੇ ਹਨ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਪਛਾਣ ਕਰਕੇ ਉਸ ਵਿਰੁੱਧ ਪਰਚਾ ਦਰਜ ਕੀਤਾ ਜਾਵੇ | ਧਰਨੇ ਵਿਚ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ, ਭਾਜਪਾ ਦੇ ਸਥਾਨਕ ਆਗੂ ਆਸ਼ੂ ਚਹਿਲਾਂ ਨੇ ਕਿਹਾ ਕਿ ਚਾਈਨਾ ਡੋਰ ਦੇ ਕਹਿਰ ਤੋਂ ਸਾਰਾ ਪੰਜਾਬ ਹੀ ਪ੍ਰਭਾਵਿਤ ਹੈ ਪਰ ਚਾਈਨਾ ਡੋਰ ਬਣਾਉਣ ਤੇ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਅਣਹੋਂਦ ਕਾਰਨ ਇਸ ਧੰਦੇ ਨੂੰ ਪੂਰੀ ਤਰ੍ਹਾਂ ਨੱਥ ਨਹੀਂ ਪਾਈ ਜਾ ਰਹੀ | ਨਗਰ ਕੌਂਸਲ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਚਾਈਨਾ ਡੋਰ ਨਾਲ ਸੜਕਾਂ 'ਤੇ ਮਰ ਰਹੇ ਮਾਵਾਂ ਦੇ ਪੁੱਤਰਾਂ ਦੀ ਮੌਤ ਲਈ ਸਰਕਾਰ ਜ਼ਿੰਮੇਵਾਰ ਹੈ ਅਤੇ ਪ੍ਰਸ਼ਾਸਨ ਲਈ ਚਾਈਨਾ ਡੋਰ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਨਾ ਕੁੱਝ ਵੀ ਅÏਖਾ ਜਾਂ ਅਸੰਭਵ ਨਹੀਂ ਹੈ | ਅੱਜ ਹੀ ਇਥੋਂ ਨਜ਼ਦੀਕੀ ਪਿੰਡ ਹੇਡੋਂ ਨੇੜੇ ਅਜਿਹੀ ਹੀ ਇਕ ਘਟਨਾ ਵਿਚ ਨੌਜਵਾਨ ਦੀ ਉਂਗਲੀ ਚਾਈਨਾ ਡੋਰ ਨਾਲ ਵੱਢੀ ਗਈ ਹੈ | ਦੋ ਹੋਰ ਵੱਖ-ਵੱਖ ਘਟਨਾ ਵਿਚ ਇੱਕ ਹੋਰ ਵਿਅਕਤੀ ਦੀ ਉਂਗਲ ਅਤੇ ਇਕ ਦਾ ਬੁੱਲ੍ਹ ਚਾਈਨਾ ਡੋਰ ਨਾਲ ਕੱਟ ਹੋ ਗਿਆ ਹੈ | ਜੋਨੇਵਾਲ ਨਿਵਾਸੀ ਚਰਨਜੀਤ ਗਿਰੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਇਥੇ ਵਿਆਹ ਵਿਚ ਸ਼ਾਮਿਲ ਹੋਣ ਆਇਆ ਸੀ | ਪਰਿਵਾਰ ਨੂੰ ਪੈਲੇਸ ਵਿਚ ਛੱਡ ਕੇ ਉਹ ਵਾਪਸ ਪਰਤਣ ਲਈ ਕਿਸੇ ਤੋਂ ਲਿਫ਼ਟ ਲੈ ਕੇ ਬੱਸ ਅੱਡੇ ਨੂੰ ਜਾ ਰਿਹਾ ਸੀ ਕਿ ਚਾਈਨਾ ਡੋਰ ਨੇ ਉਸ ਨੂੰ ਚਪੇਟ ਵਿਚ ਲੈ ਲਿਆ | ਉਸ ਨੇ ਹੱਥ ਨਾਲ ਡੋਰ ਪਰੇ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਸ ਦੀ ਉਂਗਲੀ ਵੱਢੀ ਗਈ | ਇਸੇ ਦੌਰਾਨ ਮਿਲੀ ਸੂਚਨਾ ਅਨੁਸਾਰ ਪਿੰਡ ਉਟਾਲਾਂ ਕੋਲ ਇਕ ਵਿਅਕਤੀ ਦਾ ਬੁੱਲ੍ਹ ਵੀ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਕੱਟਿਆ ਗਿਆ ਹੈ |

ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਦੂਜੇ ਪੜਾਅ ਤਹਿਤ ਪੈਦਲ ਯਾਤਰਾ ਦੀ ਖੁਦ ਕੀਤੀ ਅਗਵਾਈ ਅਗਲੀ ਖ਼ਬਰ ਉਲੰਪੀਅਨ ਸ਼ੂਟਰ ਵਲੋਂ ਦੋਸਤ ਦੀ ਗੋਲੀ ਮਾਰ ਕੇ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।