22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਨਕਦੀ ਖੋਹਣ 'ਤੇ ਸੱਟਾਂ ਮਾਰਨ ਵਾਲੇ ਔਰਤ ਤੇ ਪੁਰਸ਼ ਵਿਰੁੱਧ ਮਾਮਲਾ ਦਰਜ

ਅਜੀਤ ਡੈਸਕ 01-04-2026
ਕੋਟਕਪੂਰਾ, 31 ਮਾਰਚ (ਮੋਹਰ ਸਿੰਘ ਗਿੱਲ)-ਸੁਰਿੰਦਰ ਕੁਮਾਰ ਪੁੱਤਰ ਜੁਗਰਾਜ ਚੰਦ ਵਾਸੀ ਬਾਬਾ ਜੀਵਨ ਸਿੰਘ ਨਗਰ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਹੈ ਕਿ ਉਹ ਬਿਜਲੀ ਮਕੈਨਿਕ ਦਾ ਕੰਮ ਕਰਦਾ ਹੈ | ਮਿਤੀ 29-03-2026 ਨੂੰ ਵਕਤ ਕਰੀਬ 2.00 ਵਜੇ ਦੁਪਹਿਰ ਦੇ ਉਹ ਲੱਖਾ ਸਿੰਘ ਕੱਪੜੇ ਵਾਲੇ ਦੇ ਘਰੋਂ ਪਾਣੀ ਵਾਲੀ ਮੋਟਰ ਠੀਕ ਕਰਕੇ ਆ ਰਿਹਾ ਸੀ ਤਾਂ ਰਸਤੇ 'ਚ ਉਸ ਨੂੰ ਰਾਹੁਲ ਸਿੰਘ ਵਾਸੀ ਕੋਟਕਪੂਰਾ ਤੇ ਮਨਪ੍ਰੀਤ ਕੌਰ ਵਾਸੀ ਕੋਟਕਪੂਰਾ ਮਿਲ ਗਏ, ਜਿਨ੍ਹਾਂ ਨੇ ਕਿਹਾ ਕਿ ਇਹ ਮਕਾਨ ਅਸੀਂ ਕਿਰਾਏ ਉੱਪਰ ਲਿਆ ਸੀ ਅਤੇ ਇਹ ਦੋਵੇਂ ਜਣੇ ਉਸ ਨੂੰ ਪੱਖਾ ਠੀਕ ਕਰਵਾਉਣ ਦੇ ਬਹਾਨੇ ਇਕ ਖ਼ਾਲੀ ਮਕਾਨ 'ਚ ਲੈ ਗਏ ਤੇ ਅੰਦਰ ਲਿਜਾ ਕੇ ਉਸ ਦੀਆਂ ਲੱਤਾਂ-ਬਾਹਾਂ ਬੰਨ ਕੇ ਬਿਆਨਕਰਤਾ ਦੀ ਜੇਬ 'ਚੋਂ ਕਰੀਬ 40,000 ਰੁਪਏ ਚੋਰੀ ਕਰ ਲਏ ਤੇ ਸਿਰ 'ਚ ਸੱਟਾਂ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਏ | ਇਸ ਸਬੰਧ 'ਚ ਸ਼ਹਿਰੀ ਪੁਲਿਸ ਕੋਟਕਪੂਰਾ ਨੇ ਰਾਹੁਲ ਸਿੰਘ ਤੇ ਮਨਪ੍ਰੀਤ ਕੌਰ ਵਿਰੁੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ |
ਪਿਛਲੀ ਖ਼ਬਰ ਪੁਸਤਕਾਂ ਦੀ ਅਦਲਾ-ਬਦਲੀ ਮੇਲਾ ਅੱਜ ਅਗਲੀ ਖ਼ਬਰ ਕਚਹਿਰੀ ਦੀ ਗਰਿੱਲ ਵੱਢ ਕੇ ਵਰਤਣ ਦੇ ਦੋਸ਼ਾਂ ਤਹਿਤ ਟਾਈਪਿਸਟ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।