ਮਰਨ ਉਪਰੰਤ 98 ਵਿਅਕਤੀਆਂ ਵਲੋਂ ਅੱਖਾਂ ਦਾਨ ਕਰਨ ਦਾ ਐਲਾਨ
ਕੋਟਕਪੂਰਾ, 26 ਅਗਸਤ (ਮੋਹਰ ਸਿੰਘ ਗਿੱਲ)-ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ ਦੀਆਂ ਦੋਵਾਂ ਸ਼ਾਖਾਵਾਂ ਵਲੋਂ ਮਨਾਏ ਜਾ ਰਹੇ ਵਿਕਾਸ ਮਹੀਨੇ ਤਹਿਤ ਸਥਾਨਕ ਢੌਡਾ ਚੌਂਕ ਵਿਖੇ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ 98 ਲੋਕਾਂ ਨੇ ਮਰਨ ਉਪਰੰਤ ਅੱਖਾਂ ਦਾਨ ਕਰਨ ਦੇ ਸੰਕਲਪ ਪੱਤਰ ਭਰੇ। ਸੰਕਲਪ ਲੈਣ ਵਾਲੇ ਲੋਕਾਂ ਨੂੰ ਸੰਸਥਾ ਵਲੋਂ ਮੌਕੇ ’ਤੇ ਹੀ ਪਹਿਚਾਣ ਪੱਤਰ ਬਣਾ ਕੇ ਦਿੱਤੇ ਗਏ।
ਕੋਟਕਪੂਰਾ, 26 ਅਗਸਤ (ਮੋਹਰ ਸਿੰਘ ਗਿੱਲ)-ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ ਦੀਆਂ ਦੋਵਾਂ ਸ਼ਾਖਾਵਾਂ ਵਲੋਂ ਮਨਾਏ ਜਾ ਰਹੇ ਵਿਕਾਸ ਮਹੀਨੇ ਤਹਿਤ ਸਥਾਨਕ ਢੌਡਾ ਚੌਂਕ ਵਿਖੇ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ 98 ਲੋਕਾਂ ਨੇ ਮਰਨ ਉਪਰੰਤ ਅੱਖਾਂ ਦਾਨ ਕਰਨ ਦੇ ਸੰਕਲਪ ਪੱਤਰ ਭਰੇ। ਸੰਕਲਪ ਲੈਣ ਵਾਲੇ ਲੋਕਾਂ ਨੂੰ ਸੰਸਥਾ ਵਲੋਂ ਮੌਕੇ ’ਤੇ ਹੀ ਪਹਿਚਾਣ ਪੱਤਰ ਬਣਾ ਕੇ ਦਿੱਤੇ ਗਏ। ਪ੍ਰੀਸ਼ਦ ਦੀ ਮੁੱਖ ਸ਼ਾਖਾ ਦੇ ਪ੍ਰਧਾਨ ਕਪਿਲ ਗੋਇਲ ਅਤੇ ਪ੍ਰੋਜੈਕਟ ਇੰਚਾਰਜ ਡਾ. ਕੇ.ਕੇ. ਕਟਾਰੀਆ ਅਤੇ ਰਾਜੀਵ ਸ਼ਰਮਾ ਦੀ ਦੇਖ-ਰੇਖ ਹੇਠ ਲਾਏ ਗਏ ਇਸ ਕੈਂਪ ਵਿਚ ਸੂਬਾ ਸਲਾਹਕਾਰ ਨਰੇਸ਼ਪਾਲ ਕਾਂਸਲ ਅਤੇ ਸੁਭਾਸ਼ ਗੋਇਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ । ਕਪਿਲ ਗੋਇਲ ਅਤੇ ਡਾ. ਦੇਵਰਾਜ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਪ੍ਰੀਸ਼ਦ ਵਲੋਂ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਪ੍ਰੇਰਨਾ ਉਪਰੰਤ ਲਗਪਗ 200 ਤੋਂ ਵੀ ਵੱਧ ਵਿਅਕਤੀਆਂ ਦੀਆਂ ਅੱਖਾਂ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ, ਬਰਾੜ ਆਈ ਹਸਪਤਾਲ ਅਤੇ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਦੇ ਸਹਿਯੋਗ ਨਾਲ ਦਾਨ ਕਰਵਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਦੇ ਮਰਨ ਉਪਰੰਤ ਛੇ ਘੰਟਿਆਂ ਦੇ ਅੰਦਰ ਉਨ੍ਹਾਂ ਦੀਆਂ ਅੱਖਾਂ ਨੂੰ ਸੁਰੱਖਿਅਤ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ 36 ਘੰਟਿਆਂ ਦੇ ਅੰਦਰ ਦੋ ਲੋਕਾਂ ਨੂੰ ਲਗਾਇਆ ਜਾ ਸਕਦਾ ਹੈ। ਸਕੱਤਰ ਕੁਲਭੂਸ਼ਨ ਕੌੜਾ, ਪਵਨ ਸਪਰਾ, ਡਾ. ਸਤੀਸ਼ ਸ਼ਰਮਾ, ਓਮ ਪ੍ਰਕਾਸ਼ ਗੁਪਤਾ, ਪੰਕਜ ਬਾਂਸਲ ਅਤੇ ਹੋਰਾਂ ਦਾ ਇਸ ਦੌਰਾਨ ਵਿਸ਼ੇਸ਼ ਸਹਿਯੋਗ ਰਿਹਾ।