06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਲਿਖਾਰੀ ਸਭਾ ਸਾਦਿਕ ਨੇ 28ਵਾਂ ਸਾਵਣ ਕਵੀ ਦਰਬਾਰ ਕਰਵਾਇਆ

ਅਜੀਤ ਡੈਸਕ 20-07-2026
ਸਾਦਿਕ, 19 ਜੁਲਾਈ (ਆਰ.ਐਸ.ਧੁੰਨਾ)-ਲਿਖਾਰੀ ਸਭਾ ਸਾਦਿਕ ਵਲੋਂ ਸਾਲਾਨਾ 28ਵਾਂ ਸਾਵਣ ਕਵੀ ਦਰਬਾਰ ਸਥਾਨਕ ਵਿਸ਼ਵਕਰਮਾ ਭਵਨ ਵਿਖੇ ਕਰਵਾਇਆ ਗਿਆ ਅਤੇ ਰੂਪ ਸਿੰਘ ਢਿੱਲੋਂ ਦੁਆਰਾ ਲਿਖੀ ਗਈ ਪੁਸਤਕ ‘ਹਿਠਾੜ ਦੀ ਰਾਜਧਾਨੀ ਸਾਦਿਕ’ ਲੋਕ ਅਰਪਣ ਕੀਤੀ ਗਈ। ਇਸ ਕਵੀ ਦਰਬਾਰ ਵਿਚ ਸਾਹਿਤ ਮੰਚ ਗੁਰੂਹਰਸਹਾਏ, ਸਾਹਿਤ ਸਭਾ ਭਲੂਰ, ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ, ਸਾਹਿਤ ਸਭਾ ਫ਼ਰੀਦਕੋਟ ਆਦਿ ਤੋਂ ਇਲਾਵਾ ਵੱਖ ਵੱਖ ਕਵੀਆਂ ਤੇ ਸ਼ਾਇਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ ਸਮਾਗਮ ਦੇ ਮੁੱਖ ਮਹਿਮਾਨ ਦਲੇਰ ਸਿੰਘ ਡੋਡ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਅਕਾਲੀ ਦਲ ਵਾਰਿਸ ਪੰਜਾਬ ਦੇ ਸਨ। ਸਮਾਗਮ ਦੀ ਪ੍ਰਧਾਨਗੀ ਸਤਵਿੰਦਰ ਸਿੰਘ ਸੰਧੂ ਨੇ ਕੀਤੀ। ਇਸ ਸਮਾਗਮ ਵਿਚ ਮਨਪ੍ਰੀਤ ਸਿੰਘ ਭੋਲੂਵਾਲਾ, ਐਡਵੋਕੇਟ ਕਰਨਵੀਰ ਸਿੰਘ ਅਕਾਲੀ ਦਲ ਵਾਰਿਸ ਪੰਜਾਬ ਦੇ, ਨਗਰ ਸੁੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ, ਲੇਖਕ ਨਿੰਦਰ ਘੁਗਿਆਣਵੀ, ਸਾਬਕਾ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ, ਲਾਲ ਸਿੰਘ ਕਲਸੀ, ਡਾ. ਕਰਨਜੀਤ ਸਿੰਘ ਗਿੱਲ, ਡਾ. ਕੇਵਲ ਅਰੋੜਾ ਵੀ ਹਾਜ਼ਰ ਸਨ। ਮੰਚ ਸੰਚਾਲਨ ਸੱਚਦੇਵ ਗਿੱਲ ਨੇ ਕੀਤਾ। ਸਮਾਗਮ ਦੇ ਪਹਿਲੇ ਪਹਿਰ ਵਿਚ ਵੱਖ ਵੱਖ ਕਵੀਆਂ ਨੇ ਆਪੋ ਆਪਣੇ ਕਲਾਮ ਸੁਣਾਏ ਅਤੇ ਸਮੇਂ ਦਾ ਰੰਗ ਬੰਨਿ੍ਹਆਂ। ਇਸ ਮੌਕੇ ਸਭਾ ਦੇ ਮੈਂਬਰ ਰੂਪ ਸਿੰਘ ਢਿੱਲੋਂ ਦੁਆਰਾ ਲਿਖੀ ਪੁਸਤਕ ‘ਹਿਠਾੜ ਦੀ ਰਾਜਧਾਨੀ ਸਾਦਿਕ’ ਨੂੰ ਮਹਿਮਾਨਾਂ ਅਤੇ ਲੇਖਕ ਦੇ ਪਰਿਵਾਰਕ ਮੈਂਬਰਾਂ ਨੇ ਸਾਂਝੇ ਤੌਰ ’ਤੇ ਲੋਕ ਅਰਪਣ ਕੀਤਾ। ਇਸ ਮੌਕੇ ਮੁੱਖ ਮਹਿਮਾਨ ਦਲੇਰ ਸਿੰਘ ਡੋਡ ਨੇ ਕਿਹਾ ਕਿ ਲੇਖਕਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਤੇ ਉਨ੍ਹਾਂ ਭਾਈ ਸਰਬਜੀਤ ਸਿਘ ਖਾਲਸਾ ਮੈਂਬਰ ਪਾਰਲੀਮੈਂਟ ਹਲਕਾ ਫ਼ਰੀਦਕੋਟ ਵਲੋਂ ਸਭਾ ਨੂੰ 11000 ਰੁਪਏ ਦੇਣ ਦਾ ਐਲਾਨ ਕੀਤਾ। ਸਮਾਗਮ ਦੇ ਦੂਜੇ ਦੌਰ ਵਿਚ ਕਵਿਸ਼ਰ ਸੁਖਦੇਵ ਸਿੰਘ ਡੋਡ ਅਤੇ ਜੁਗਿੰਦਰ ਸਿੰਘ ਦੇ ਕਵਿਸ਼ਰੀ ਜਥੇ ਨੇ ਆਪਣੀ ਕਵਿਸ਼ਰੀ ਰਾਹੀਂ ਚੰਗਾ ਰੰਗ ਬੰਨਿ੍ਆ ਅਤੇ ਗੁਰ ਇਤਿਹਾਸ ਤੋਂ ਜਾਣੂੰ ਕਰਵਾਇਆ। ਆਏ ਹੋਏ ਮਹਿਮਾਨਾਂ ਨੂੰ ਸਭਾ ਵਲੋਂ ਸਨਮਾਨਿਤ ਕੀਤਾ ਗਿਆ। ਸਭਾ ਦੇ ਪ੍ਰਧਾਨ ਤੇਜਿੰਦਰ ਸਿੰਘ ਬਰਾੜ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਰਨਜੀਤ ਸਿੰਘ ਦਰਦ, ਜਰਨੈਲ ਸਿੰਘ ਬਰਾੜ, ਗੁਰਪ੍ਰੀਤ ਸਿੰਘ ਸਾਦਿਕ, ਧਰਮ ਪ੍ਰਵਾਨਾ, ਬਖਤੌਰ ਸਿੰਘ ਢਿੱਲੋਂ ਤੋਂ ਇਲਾਵਾ ਸਭਾ ਦੇ ਮੈਂਬਰ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਰਾਜਵਿੰਦਰ ਕੌਰ ਨੂੰ ਤਰੱਕੀ ਮਿਲਣ ’ਤੇ ਵਿਦਾਇਗੀ ਪਾਰਟੀ ਦਿੱਤੀ ਅਗਲੀ ਖ਼ਬਰ ਲਾਇਨਜ਼ ਕਲੱਬ ਦੀ ਤਾਜਪੋਸ਼ੀ ਸੰਬੰਧੀ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।