06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਇਕ ਲੱਖ ਦੇ ਕਰੀਬ ਮੁਲਾਜ਼ਮ ਅਤੇ ਪੈਨਸ਼ਨਰ ਮੁਹਾਲੀ ਵਿਖੇ 7 ਨੂੰ ਪੰਜਾਬ ਸਰਕਾਰ ਨੂੰ ਘੇਰਨਗੇ

ਸੁਲਤਾਨਪੁਰ ਲੋਧੀ (ਕਪੂਰਥਲਾ), 6 ਅਗਸਤ (ਥਿੰਦ)- ਡੀ ਏ ਦੀਆਂ ਕਿਸ਼ਤਾਂ ਦੀ ਅਦਾਇਗੀ...

ਅਜੀਤ ਡੈਸਕ 06-08-2026

ਸੁਲਤਾਨਪੁਰ ਲੋਧੀ (ਕਪੂਰਥਲਾ), 6 ਅਗਸਤ (ਥਿੰਦ)- ਡੀ ਏ ਦੀਆਂ ਕਿਸ਼ਤਾਂ ਦੀ ਅਦਾਇਗੀ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਪੇਂਡੂ ਭੱਤੇ ਬਹਾਲ ਕਰਨ, ਕੇਂਦਰੀ ਸਕੇਲ ਰੱਦ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਸਮੁੱਚੇ ਪੰਜਾਬ ਭਰ ਦੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਮੁਲਾਜ਼ਮ ਫਰੰਟ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੂੰ ਮੁਹਾਲੀ ਦੀਆਂ ਸੜਕਾਂ ਤੇ 7 ਅਗਸਤ ਨੂੰ ਘੇਰਨਗੇ।

ਸੁਲਤਾਨਪੁਰ ਲੋਧੀ ਵਿਖੇ ਤਿਆਰੀ ਮੀਟਿੰਗ ਕਰਨ ਸਮੇਂ ਗੋਰਮਿੰਟ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੁਖਚੈਨ ਸਿੰਘ ਬੱਧਨ, ਸੂਬਾ ਆਗੂ ਰਸ਼ਪਾਲ ਸਿੰਘ ਨੇ ਦੱਸਿਆ ਕਿ ਮਾਣਯੋਗ ਹਾਈਕੋਰਟ ਵਲੋਂ ਡੀ. ਏ. ਦੀਆਂ ਕਿਸ਼ਤਾਂ ਸੰਬੰਧੀ ਜ਼ੋ ਹੁਕਮ ਦਿੱਤੇ ਸਨ ਸਰਕਾਰ ਉਸ ਤੋਂ ਵੀ ਭੱਜ ਰਹੀ ਹੈ। ਪਰ ਪੰਜਾਬ ਦੇ ਮੁਲਾਜ਼ਮ ਆਪਣਾ ਹੱਕ ਲੈਣ ਲਈ 7 ਅਗਸਤ ਨੂੰ ਮੁਹਾਲੀ ਵਿਖੇ ਇਤਿਹਾਸ ਰਚਦੇ ਹੋਏ ਸਰਕਾਰ ਨੂੰ ਘੇਰਨਗੇ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਭਰ ਵਿਚੋਂ 1 ਲੱਖ ਤੋਂ ਉੱਪਰ ਮੁਲਾਜ਼ਮ ਅਤੇ ਪੈਨਸ਼ਨਰ ਸੂਬਾ ਸਰਕਾਰ ਨੂੰ ਪੁੱਛਣਗੇ ਕਿ ਸਾਡਾ ਨਾਲ਼ ਕਿਉਂ ਧੱਕਾ ਕੀਤਾ ਜਾ ਰਿਹਾ ਹੈ ,ਜਦ ਕਿ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਭਾਰਤ ਵਿਚ ਬਾਕੀ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ਭੱਤੇ ਤੇ ਤਨਖਾਹਾਂ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਮੁਲਾਜ਼ਮਾਂ ਦੇ ਇਸ ਇਤਿਹਾਸਕ ਇਕੱਠ ਵਿਚ ਗੋਰਮਿੰਟ ਟੀਚਰ ਯੂਨੀਅਨ ਵੱਡਾ ਯੋਗਦਾਨ ਪਾਵੇਗੀ। ਇਸ ਮੌਕੇ ਸੁਖਦੇਵ ਸਿੰਘ ਬੂਲਪੁਰ, ਪ੍ਰਦੀਪ ਸਿੰਘ ਘੁਮਾਣ, ਸ਼ਿੰਦਰਪਾਲ ਸਿੰਘ, ਸੁਖਨਿੰਦਰ ਸਿੰਘ ਦੰਦੂਪੁਰ, ਸੁਖਵਿੰਦਰ ਸਿੰਘ, ਅਸ਼ਵਨੀ ਕੁਮਾਰ, ਕੁਲਦੀਪ ਠਾਕੁਰ, ਜਗਮੋਹਣ ਸਿੰਘ,ਰਾਮ ਸਿੰਘ, ਹਰਵਿੰਦਰ ਸਿੰਘ ਬਿਧੀਪੁਰ, ਕੰਵਰਦੀਪ ਸਿੰਘ ਕੇ ਡੀ, ਯਾਦਵਿੰਦਰ ਸਿੰਘ, ਅਮਨਦੀਪ ਸਿੰਘ ਜੱਬੋਵਾਲ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਹਕੀਕਤ-ਏ-ਪੀਲੀਆ: ਦੇਸੂਜੋਧਾ ਵਿਚ ਟਿਊਬਵੈੱਲ ਦਾ ਪਾਣੀ ਪੀਣ ਲਾਇਕ ਨਹੀਂ, 5 ਨਮੂਨੇ ਫੇਲ ਅਗਲੀ ਖ਼ਬਰ ਬਠਿੰਡਾ ਦੇ 19 ਸਾਲਾਂ ਨੌਜਵਾਨ ਦਾ ਕਤਲ