06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਵੀਹ ਤੋਂ ਵੱਧ ਸਕੂਲਾਂ ਦੀਆਂ ਲੈਪਸ ਹੋਈਆਂ ਗ੍ਰਾਂਟਾਂ ਮੁੜ ਮਿਲਣ ਦੇ ਬਾਵਜੂਦ ਨਹੀਂ ਹੋ ਰਹੀਆਂ ਜਾਰੀ ਵਿਜੀਲੈਂਸ ਬਿਊਰੋ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਟਰਾਂਸਪੋਰਟ ਦੇ ਦਫ਼ਤਰ ਤੇ ਘਰ ’ਚ ਛਾਪੇਮਾਰੀ ਮਾਮਲਾ ਆਰ.ਟੀ.ਏ. ਫ਼ਿਰੋਜ਼ਪੁਰ ਦੇ ਨਾਂਅ ’ਤੇ ਰਿਸ਼ਵਤਖੋਰੀ ਦਾ

ਸ੍ਰੀ ਮੁਕਤਸਰ ਸਾਹਿਬ, 6 ਅਗਸਤ (ਹਰਮਹਿੰਦਰ ਪਾਲ)-ਆਰ. ਟੀ.

ਮਾਮਲਾ ਆਰ.ਟੀ.ਏ. ਫ਼ਿਰੋਜ਼ਪੁਰ ਦੇ ਨਾਂਅ ’ਤੇ ਰਿਸ਼ਵਤਖੋਰੀ ਦਾ 07-08-2026
ਸ੍ਰੀ ਮੁਕਤਸਰ ਸਾਹਿਬ, 6 ਅਗਸਤ (ਹਰਮਹਿੰਦਰ ਪਾਲ)-ਆਰ.ਟੀ.ਏ. ਫ਼ਿਰੋਜ਼ਪੁਰ ਦੇ ਨਾਂਅ ’ਤੇ ਟਰਾਂਸਪੋਰਟਰਾਂ ਤੋਂ ਗੈਰ-ਕਾਨੂੰਨੀ ਉਗਰਾਹੀ (ਰਿਸ਼ਵਤਖੋਰੀ) ਦੇ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਵਿਜੀਲੈਂਸ ਬਿਊਰੋ (ਫਲਾਇੰਗ ਸਕੁਐਡ-1 ਮੋਹਾਲੀ) ਨੇ ਅਦਾਲਤ ਵਲੋਂ ਜਾਰੀ ਤਲਾਸ਼ੀ ਵਾਰੰਟਾਂ ਦੇ ਆਧਾਰ ’ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਇਕ ਟਰਾਂਸਪੋਰਟਰ ਦੇ ਸ੍ਰੀ ਮੁਕਤਸਰ ਸਾਹਿਬ ਲਾਗਲੇ ਪਿੰਡ ਵਿਖੇ ਸਥਿਤ ਘਰ ਅਤੇ ਬੱਸ ਅੱਡਾ ਸ੍ਰੀ ਮੁਕਤਸਰ ਸਾਹਿਬ ਲਾਗਲੇ ਦਫ਼ਤਰ ’ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਤਾਂ ਨਹੀਂ ਹੋਈ, ਪਰ ਕੁਝ ਕਾਗ਼ਜ਼ਾਤ ਜ਼ਰੂਰ ਟੀਮ ਦੇ ਹੱਥ ਲੱਗੇ ਹਨ। ਵਿਜੀਲੈਂਸ ਅਧਿਕਾਰੀਆਂ ਅਨੁਸਾਰ ਇਸ ਸਾਜ਼ਿਸ਼ ਵਿਚ ਸ਼ਾਮਿਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਮਾਮਲੇ ਨਾਲ ਸੰਬੰਧਿਤ ਹੋਰ ਠੋਸ ਸਬੂਤ ਇਕੱਠੇ ਕਰਨ ਲਈ ਜਾਂਚ ਤੇਜ਼ੀ ਨਾਲ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਨੂੰ ਮਾਨਸਾ ਦੇ ਇਕ ਟਰਾਂਸਪੋਰਟ ਵਲੋਂ ਸ਼ਿਕਾਇਤ ਕੀਤੀ ਗਈ ਕਿ ਕੋਟਕਪੂਰਾ (ਫ਼ਰੀਦਕੋਟ) ਦਾ ਰਹਿਣ ਵਾਲਾ ਬਾਜ ਸਿੰਘ ਉਸ ਕੋਲੋਂ ਆਰ.ਟੀ.ਏ. ਫ਼ਿਰੋਜ਼ਪੁਰ ਦੇ ਅਧਿਕਾਰ ਖੇਤਰ ਜਿਸ ਵਿਚ ਫ਼ਿਰੋਜ਼ਪੁਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ ਤੇ ਫ਼ਾਜ਼ਿਲਕਾ ਜ਼ਿਲ੍ਹੇ ਸ਼ਾਮਿਲ ਹਨ, ਵਿਚ ਟਰੱਕ ਤੇ ਹੋਰ ਵਾਹਨ ਚਲਾਉਣ ਲਈ 12 ਸੌ ਰੁਪਏ ਪ੍ਰਤੀ ਗੱਡੀ ਦੇ ਰਿਸ਼ਵਤ ਵਜੋਂ ਮੰਗਦਾ ਹੈ। ਜੇਕਰ ਬਾਜ ਸਿੰਘ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ ਤਾਂ ਉਹ ਗੱਡੀਆਂ ਦਾ ਭਾਰੀ ਰਕਮ ਦਾ ਚਲਾਨ ਕਰ ਦਿੰਦਾ ਹੈ। ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਬਠਿੰਡਾ ਵਿਖੇ ਬਾਜ ਸਿੰਘ ਨੂੰ ਟਰਾਂਸਪੋਰਟਰ ਤੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਕੇ ਅਦਾਲਤ ’ਚ ਪੇਸ਼ ਕੀਤਾ। ਪੁੱਛਗਿੱਛ ਦੌਰਾਨ ਉਸ ਨੇ ਸ੍ਰੀ ਮੁਕਤਸਰ ਸਾਹਿਬ ਦੇ ਇਕ ਟਰਾਂਸਪੋਰਟਰ ਦੀ ਜਾਣਕਾਰੀ ਦਿੱਤੀ ਜਿਹੜੇ ਆਰ.ਟੀ.ਏ. ਦੇ ਨਾਂਅ ’ਤੇ ਰਿਸ਼ਵਤ ਦਾ ਧੰਦਾ ਕਰਦਾ ਹੈ। ਵਿਜੀਲੈਂਸ ਬਿਊਰੋ ਨੇ ਇਸ ਵਿਅਕਤੀ ਨੂੰ ਕੇਸ ਵਿਚ ਨਾਮਜ਼ਦ ਕਰਦਿਆਂ ਪੇਸ਼ ਹੋਣ ਲਈ ਸੰਮਨ ਭੇਜੇ, ਪਰ ਮੁਲਜ਼ਮ ਵਲੋਂ ਸ਼ਾਮਿਲ ਨਾ ਹੋਣ ’ਤੇ ਹੁਣ ਬਿਊਰੋ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਿਹਾ ਹੈ। ਇਸ ਦੌਰਾਨ ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਆਰ.ਟੀ.ਏ. ਫ਼ਿਰੋਜ਼ਪੁਰ ਦੇ ਨਾਂਅ ’ਤੇ ਰਿਸ਼ਵਤ ਲੈਣ ਸੰਬੰਧੀ ਕੋਈ ਮਾਮਲਾ ਹੋਵੇ ਤਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇ।
ਪਿਛਲੀ ਖ਼ਬਰ ਨਗਰ ਕੌਂਸਲ ਦੀ ਮੀਟਿੰਗ ਦਾ ਦ੍ਰਿਸ਼। ਨਗਰ ਕੌਂਸਲ ਦੀ ਮੀਟਿੰਗ ’ਚ 16.88 ਕਰੋੜ ਦੇ ਵਿਕਾਸ ਕੰਮਾਂ ਨੂੰ ਹਰੀ ਝੰਡੀ ਅਗਲੀ ਖ਼ਬਰ ਸਕੂਲ ਸਟਾਫ਼ ਨਾਲ ਮੌਜੂਦ ਜੇਤੂ ਖਿਡਾਰੀ। ਜ਼ੋਨਲ ਖੇਡਾਂ ’ਚ ਸਰਕਾਰੀ ਸਕੂਲ (ਲੜਕੇ) ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।