06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਲਾਇਨਜ਼ ਕਲੱਬ ਦੀ ਤਾਜਪੋਸ਼ੀ ਸੰਬੰਧੀ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 20-07-2026
ਕੋਟਕਪੂਰਾ, 19 ਜੁਲਾਈ (ਮੋਹਰ ਸਿੰਘ ਗਿੱਲ)- ਲਾਇਨਜ਼ ਕਲੱਬ ਕੋਟਕਪੂਰਾ ਵਲੋਂ ਸਾਲ 2026-27 ਵਾਸਤੇ ਨਵੀਂ ਚੁਣੀ ਗਈ ਟੀਮ ਪ੍ਰਧਾਨ ਨਰੇਸ਼ ਅਗਰਵਾਲ, ਸੈਕਟਰੀ ਵਿਪਨ ਗੁਪਤਾ, ਕੈਸ਼ੀਅਰ ਨਰਿੰਦਰ ਅਗਰਵਾਲ, ਪ੍ਰੋਜਕੈਟ ਚੇਅਰਮੈਨ ਆਰ.ਐਸ. ਰਾਣਾ, ਪੀ.ਆਰ.ਓ. ਵਿਨੋਦ ਬਾਂਸਲ, ਟੇਲਟਵਿਸਟਰ ਸਤੀਸ਼ ਸਿੰਗਲਾ, ਟੇਮਰ ਰਕੇਸ਼ ਅਹੂਜਾ ਦੀ ਤਾਜਪੋਸ਼ੀ ਵਾਸਤੇ ਵਿਸ਼ੇਸ਼ ਸਮਾਗਮ ਮੁੱਖ ਪ੍ਰਬੰਧਕ ਐਮ.ਜੇ.ਐਫ ਲਾਇਨ ਰਵਿੰਦਰ ਪ੍ਰਕਾਸ਼ ਗੋਇਲ ਅਤੇ ਪ੍ਰੋਜੈਕਟ ਚੇਅਰਮੈਨ ਲਾਇਨ ਵਿਜੇ ਅਰੋੜਾ ਦੀ ਅਗਵਾਈ ਹੇਠ ਕਰਵਾਇਆ ਗਿਆ। ਲਾਇਨਜ਼ ਕਲੱਬ ਕੋਟਕਪੂਰਾ ਦੇ ਇਸ 51ਵੇਂ ਤਾਜਪੋਸ਼ੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਲਾਇਨਜ ਕਲੱਬ 321-ਐਫ ਦੇ ਗਵਰਨਰ ਅਜੈ ਗੋਇਲ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਵਾਈਸ ਡਿਸਟਿ੍ਰਕ ਗਵਰਨਰ-1 ਐਮ.ਜੇ.ਐਫ ਨਰੇਸ਼ ਗੋਇਲ ਅਤੇ ਪੀ.ਐਮ.ਜੇ.ਐਫ ਲਾਇਨ ਸ਼ਸ਼ੀ-ਕੇ.ਰਾਣਾ, ਵਾਈਸ ਡਿਸਟਿ੍ਰਕ ਗਵਰਨਰ-2 ਵਲੋਂ ਕੀਤੀ ਗਈ, ਜਿਸ ਵਿਚ ਕੈਬਨਿਟ ਡਿਸਟਿ੍ਰਕ ਖ਼ਜ਼ਾਨਚੀ ਪਵਨ ਗੋਇਲ, ਆਰ.ਸੀ ਕਮਲ ਮੰਗਲਾ ਅਤੇ ਇੰਮੀਜੇਟ ਪਾਸਟ ਪ੍ਰੈਜਿਡੈਂਟ ਅਮਰਨਾਥ ਗੋਇਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਡਾ.ਪੰਕਜ ਬਾਂਸਲ ਅਤੇ ਸੀ.ਏ. ਵਿਵੇਕ ਗੋਇਲ ਨੇ ਨਵੇਂ ਚੁਣੇ ਗਏ ਪ੍ਰਧਾਨ ਨਰੇਸ਼ ਅਗਰਵਾਲ ਦੇ ਖ਼ਾਸ ਮਹਿਮਾਨਾਂ ਵਜੋਂ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ। ਮੁੱਖ ਮਹਿਮਾਨ ਵਲੋਂ ਨਵੀਂ ਟੀਮ ਨੂੰ ਸੌਂਹ ਚੁਕਵਾਉਂਦੇ ਹੋਏ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਵੀ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪੂਰੀ ਦੁਨੀਆਂ ਵਿਚ 50 ਹਜ਼ਾਰ ਤੋਂ ਵੱਧ ਲਾਇਨਜ਼ ਕਲੱਬਾਂ ਅਤੇ 7 ਹਜ਼ਾਰ ਤੋਂ ਵੀ ਵੱਧ ਲੀਓ ਕਲੱਬਾਂ ਰਾਹੀਂ ਮਾਨਵਤਾ ਦੀ ਭਲਾਈ ਲਈ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਕੀ-ਨੋਟ ਸਪੀਕਰ ਪਾਸਟ ਡਿ੍ਰਸਟਿ੍ਰਕ ਗਵਰਨਰ-2 ਲਾਇਨ ਸ਼ਸ਼ੀ-ਕੇ ਰਾਣਾ ਨੇ ਨਵੀਂ ਟੀਮ ਦੀ ਜਾਣ-ਪਹਿਚਾਣ ਕਰਦੇ ਹੋਏ ਉਨ੍ਹਾਂ ਸਮੂਹ ਟੀਮ ਮੈਂਬਰਾਂ ਨੂੰ ਆਪਣੇ ਕਾਰਜਕਾਲ ਦੌਰਾਨ ਮਾਨਵਤਾ ਦੀ ਭਲਾਈ ਵਾਲੇ ਕਾਰਜ ਕਰਨ ਲਈ ਪ੍ਰੇਰਿਤ ਕੀਤਾ। ਨਵੇਂ ਚੁਣੇ ਗਏ ਪ੍ਰਧਾਨ ਨਰੇਸ਼ ਗੋਇਲ ਨੇ ਪ੍ਰੋਗਰਾਮ ਵਿਚ ਪਹੁੰਚਣ ’ਤੇ ਸਮੂਹ ਲਾਇਨਜ਼ ਆਗੂਆਂ ਦਾ ਧੰਨਵਾਦ ਕਰਦੇ ਹਏ ਭਰੋਸਾ ਦਿਵਾਇਆ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਉਣਗੇ। ਸਾਬਕਾ ਸੈਕਟਰੀ ਸੁਤੰਤਰ ਗੋਇਲ ਵਲੋਂ ਬੀਤੇ ਸਾਲ ਦੌਰਾਨ ਕੀਤੀਆਂ ਗਤੀਵਿਧੀਆਂ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ। ਇਸ ਮੌਕੇ ਰਾਜ ਅਗਰਵਾਲ, ਰਵਿੰਦਰ ਗਰਗ, ਰੋਹਿਤ ਮਿੱਤਲ, ਸਵਤੰਤਰ ਗੋਇਲ, ਦਿਨੇਸ਼ ਮਿੱਤਲ, ਅਸ਼ੀਸ਼ ਸਿੰਗਲਾ, ਜਸਵੰਤ ਸਿੰਘ ਬਰਾੜ, ਵਿਸ਼ਾਲ ਗੋਇਲ, ਰਜਿੰਦਰ ਗੋਇਲ, ਪਵਨ ਮਿੱਤਲ, ਨਰੇਸ਼ ਸਿੰਗਲਾ, ਸੋਨੂੰ ਛਾਬੜਾ, ਸੂਰਜ ਗੋਇਲ, ਅਮਨ ਬਾਂਸਲ, ਨਵਨੀਤ ਅਗਰਵਾਲ, ਰਕੇਸ਼ ਅਸ਼ੋਕਾ, ਲਲਿਤ ਗੋਇਲ, ਅਸ਼ੋਕ ਗੋਇਲ ਅਤੇ ਸਾਹਿਲ ਗਰਗ ਹਾਜ਼ਰ ਸਨ।
ਪਿਛਲੀ ਖ਼ਬਰ ਲਿਖਾਰੀ ਸਭਾ ਸਾਦਿਕ ਨੇ 28ਵਾਂ ਸਾਵਣ ਕਵੀ ਦਰਬਾਰ ਕਰਵਾਇਆ ਅਗਲੀ ਖ਼ਬਰ ਅਮਰੀਕਾ ਵਲੋਂ ਤੇਲ ’ਤੇ ਲਗਾਏ ਭਾਰੀ ਟੈਕਸ ਕਾਰਨ ਤੇਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਵੇਗਾ- ਲਖਵਿੰਦਰ ਸਿੰਘ ਸੁਪਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।