06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਭੂਪੇਸ਼ ਬਘੇਲ ਵਲੋਂ ਪੰਜਾਬ ਕਾਂਗਰਸ ਨੂੰ ਮਜ਼ਬੂਤ ਕਰਨ ਦਾ ਸੱਦਾ

ਜਗਰਾਉਂ (ਲੁਧਿਆਣਾ), 6 ਅਗਸਤ ( ਕੁਲਦੀਪ ਸਿੰਘ ਲੋਹਟ)- ਹਰ ਥੂਥ , ਕਾਂਗਰਸ ਮਜਬੂਤ " ਮੁਹਿੰਮ ਤਹਿਤ...

ਅਜੀਤ ਡੈਸਕ 06-08-2026

ਜਗਰਾਉਂ (ਲੁਧਿਆਣਾ), 6 ਅਗਸਤ ( ਕੁਲਦੀਪ  ਸਿੰਘ  ਲੋਹਟ)- ਹਰ ਥੂਥ , ਕਾਂਗਰਸ ਮਜਬੂਤ " ਮੁਹਿੰਮ ਤਹਿਤ ਪੰਜਾਬ ਪੁੱਜੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਕਾਂਗਰਸ ਨੂੰ ਹਰ ਪੱਧਰ 'ਤੇ ਇੱਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ।

ਭੂਪੇਸ਼ ਬਘੇਲ ਦੀ ਮੌਜੂਦਾ ਪੰਜਾਬ ਫੇਰੀ ਦਾ ਮੁੱਖ ਉਦੇਸ਼ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨਾ, ਵਰਕਰਾਂ ਵਿਚ ਨਵਾਂ ਜੋਸ਼ ਭਰਨਾ ਅਤੇ ਅੰਦਰੂਨੀ ਗੁੱਟਬਾਜ਼ੀ ਨੂੰ ਘਟਾ ਕੇ ਇਕਜੁੱਟਤਾ ਦਾ ਸੰਦੇਸ਼ ਦੇਣਾ ਹੈ। ਇਸ ਦੌਰਾਨ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂਆਂ, ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਪਾਰਟੀ ਅਹੁਦੇਦਾਰਾਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਬਘੇਲ ਨੇ ਕਿਹਾ ਕਿ ਕਾਂਗਰਸ ਦੀ ਅਸਲ ਤਾਕਤ ਉਸਦੇ ਵਰਕਰ ਹਨ ਅਤੇ ਪਾਰਟੀ ਦੀ ਮਜ਼ਬੂਤੀ ਲਈ ਹਰ ਆਗੂ ਨੂੰ ਨਿੱਜੀ ਮਤਭੇਦਾਂ ਤੋਂ ਉੱਪਰ ਉੱਠ ਕੇ ਸੰਗਠਨ ਦੇ ਹਿੱਤ ਵਿਚ ਕੰਮ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਵਰਕਰਾਂ ਨੂੰ ਲੋਕਾਂ ਦੇ ਮੁੱਦਿਆਂ ਨਾਲ ਜੁੜਨ ਅਤੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਪਾਰਟੀ ਦੀ ਸਰਗਰਮੀ ਵਧਾਉਣ ਦੀ ਅਪੀਲ ਕੀਤੀ। ਇਸ ਮੌਕੇ ਜਦੋਂ ਉਨ੍ਹਾਂ ਨੂੰ ਪੰਜਾਬ ਕਾਂਗਰਸ ਅੰਦਰ ਚੰਨੀ -ਬੜਿੰਗ ਮੱਤਭੇਦਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਚੰਨੀ ਤੇ ਬੜਿੰਗ ਦੋਵੇਂ ਸਤਿਕਾਰਿਤ ਆਗੂ ਹਨ। ਉਨ੍ਹਾਂ ਆਖਿਆ ਕਿ ਚੰਨੀ ਦੀ ਗੱਲ ਹੋਵੇ ਚਾਹੇ ਬੜਿੰਗ ਦੀ ਮਜ਼ਬੂਤ ਤਾਂ ਕਾਂਗਰਸ ਹੀ ਹੋਵੇਗੀ

ਪਿਛਲੀ ਖ਼ਬਰ ਵੜਿੰਗ ਨੇ ਲਾਏ 'ਚੰਨੀ ਜ਼ਿੰਦਾਬਾਦ' ਦੇ ਨਾਅਰੇ ਅਗਲੀ ਖ਼ਬਰ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਅਜਨਾਲਾ 'ਚ ਪੁਲਿਸ ਵਲੋਂ ਕੀਤਾ ਗਿਆ ਫਲੈਗ ਮਾਰਚ