06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਲਹਿਰਾ ਥਰਮਲ ਦੇ ਠੇਕਾ ਮੁਲਾਜ਼ਮਾਂ ਵਲੋਂ ਮੁਕੰਮਲ ਹੜਤਾਲ ਦੌਰਾਨ ਪਿੰਡਾਂ ’ਚ ਰੋਸ ਮਾਰਚ

ਲਹਿਰਾ ਮੁਹੱਬਤ, 6 ਅਗਸਤ (ਸੁਖਪਾਲ ਸਿੰਘ ਸੁੱਖੀ)-ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ’ਚ ਠੇਕਾ ਪ੍ਰਣਾਲੀ ਰਾਹੀੰ ਕੰਮ ਕਰਦੇ ਠੇਕਾ ਮੁਲਾਜ਼ਮਾਂ ਦੀ ਜਥੇਬੰਦੀ ਏਟਕ ਦੀ ਅਗਵਾਈ ਹੇਠ 30 ਜੁਲਾਈ ਤੋਂ ਜਾਰੀ ਮੁਕੰਮਲ ਹੜ੍ਹਤਾਲ ਦੌਰਾਨ 8ਵੇਂ ਦਿਨ ਵਿਧਾਨ ਸਭਾ ਹਲਕਾ ਰਾਮਪੁਰਾ ਤੇ ਭੁੱਚੋ ਦੇ ਪਿੰਡਾਂ ਤੇ ਸ਼ਹਿਰਾਂ ’ਚ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਮੋਟਰ ਸਾਇਕਲਾਂ ਰਾਹੀਂ ਮਾਰਚ ਕਰਕੇ ਪੋਲ ਖੋਲ ਰੈਲੀਆਂ ਕੀਤੀਆਂ। ਇਸ ਸਮੇਂ ਜਥੇਬੰਦੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ, ਪ੍ਰਧਾਨ ਬਲਵਿੰਦਰ ਸਿੰਘ ਬੱਲੀ ਸੀ ਐਂਡ ਆਈ ਸਰਕਲ ਤੇ ਗੁਰਸੇਵਕ ਸਿੰਘ ਬਾਠ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਜੇ ਸਰਕਾਰ ਸਾਡੀ ਮੰਗ ਅਨੁਸਾਰ 24 ਮਈ ਦੇ ਸਮਝੌਤੇ ਮੁਤਾਬਿਕ ਪਾਵਰਕਾਮ ਵਲੋਂ 30 ਜੂਨ ਦੇ ਨੋਟੀਫ਼ਿਕੇਸ਼ਨ ਤਹਿਤ ਨਿਯੁੱਕਤੀ ਪੱਤਰ ਜਾਰੀ ਨਹੀਂ ਕਰਦੀ ਤਾਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ 8 ਅਗਸਤ ਦੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ-7 ਨੂੰ ਜਾਮ ਕਰਨ ਦਾ ਲਿਖਤੀ ਪੱਤਰ ਸੌਂਪ ਦਿੱਤਾ ਹੈ।

ਅਜੀਤ ਡੈਸਕ 07-08-2026
ਲਹਿਰਾ ਮੁਹੱਬਤ, 6 ਅਗਸਤ (ਸੁਖਪਾਲ ਸਿੰਘ ਸੁੱਖੀ)-ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ’ਚ ਠੇਕਾ ਪ੍ਰਣਾਲੀ ਰਾਹੀੰ ਕੰਮ ਕਰਦੇ ਠੇਕਾ ਮੁਲਾਜ਼ਮਾਂ ਦੀ ਜਥੇਬੰਦੀ ਏਟਕ ਦੀ ਅਗਵਾਈ ਹੇਠ 30 ਜੁਲਾਈ ਤੋਂ ਜਾਰੀ ਮੁਕੰਮਲ ਹੜ੍ਹਤਾਲ ਦੌਰਾਨ 8ਵੇਂ ਦਿਨ ਵਿਧਾਨ ਸਭਾ ਹਲਕਾ ਰਾਮਪੁਰਾ ਤੇ ਭੁੱਚੋ ਦੇ ਪਿੰਡਾਂ ਤੇ ਸ਼ਹਿਰਾਂ ’ਚ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਮੋਟਰ ਸਾਇਕਲਾਂ ਰਾਹੀਂ ਮਾਰਚ ਕਰਕੇ ਪੋਲ ਖੋਲ ਰੈਲੀਆਂ ਕੀਤੀਆਂ। ਇਸ ਸਮੇਂ ਜਥੇਬੰਦੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ, ਪ੍ਰਧਾਨ ਬਲਵਿੰਦਰ ਸਿੰਘ ਬੱਲੀ ਸੀ ਐਂਡ ਆਈ ਸਰਕਲ ਤੇ ਗੁਰਸੇਵਕ ਸਿੰਘ ਬਾਠ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਜੇ ਸਰਕਾਰ ਸਾਡੀ ਮੰਗ ਅਨੁਸਾਰ 24 ਮਈ ਦੇ ਸਮਝੌਤੇ ਮੁਤਾਬਿਕ ਪਾਵਰਕਾਮ ਵਲੋਂ 30 ਜੂਨ ਦੇ ਨੋਟੀਫ਼ਿਕੇਸ਼ਨ ਤਹਿਤ ਨਿਯੁੱਕਤੀ ਪੱਤਰ ਜਾਰੀ ਨਹੀਂ ਕਰਦੀ ਤਾਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ 8 ਅਗਸਤ ਦੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ-7 ਨੂੰ ਜਾਮ ਕਰਨ ਦਾ ਲਿਖਤੀ ਪੱਤਰ ਸੌਂਪ ਦਿੱਤਾ ਹੈ। ਉਨ੍ਹਾਂ ਥਰਮਲ ਦੀ ਲੋਕਲ ਮੈਨੇਜਮੈਂਟ ਨੂੰ ਹੜ੍ਹਤਾਲ ਦੌਰਾਨ ਅਣਸਿੱਖਿਅਤ ਕਾਮਿਆਂ ਰਾਹੀਂ ਡੰਗ ਟਪਾਉੂ ਨੀਤੀ ਤਹਿਤ ਪਲਾਂਟ ਦਾ ਕੰਮ ਕਰਾਉਣ ਨਾਲ ਸਰਕਾਰੀ ਮਸ਼ੀਨਰੀ ਦੇ ਹੋ ਰਹੇ ਨੁਕਸਾਨ ਤੇ ਵਾਪਰ ਰਹੇ ਹਾਦਸਿਆਂ ਪ੍ਰਤੀ ਸੁਚੇਤ ਕਰਦਿਆਂ ਸ਼ਖਤ ਸ਼ਬਦਾਂ ਵਿਚ ਮੁੱਖ ਇੰਜਨੀਅਰ ਸਮੇਤ ਸਮੂਹ ਇੰਜਨੀਅਰਜ਼ ਦੀ ਨਿੰਦਾ ਕੀਤੀ। ਇਸ ਸੰਘਰਸ਼ ਦੌਰਾਨ ਹੋ ਰਹੇ ਜਨਤਕ ਅਦਾਰੇ ਦੇ ਆਰਥਿਕ ਨੁਕਸਾਨ ਲਈ ਜਿੱਥੇ ਪੰਜਾਬ ਸਰਕਾਰ ਨੂੰ ਕੋਸਿਆ, ਉਥੇ ਲੋਕਲ ਮੈਨੇਜਮੈਂਟ ਨੂੰ ਵੀ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਸਮੂਹ ਥਰਮਲ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਨੀਤੀਆਂ ਦਾ ਸਖ਼ਤ ਵਿਰੋਧ ਕਰਨ ਲਈ ਭਰਵੀਂ ਸ਼ਮੂਲੀਅਤ ਕੀਤੀ ਜਾਵੇ। ਇਸ ਮੌਕੇ ਹਰਪਾਲ ਸਿੰਘ ਆਲੀਕੇ, ਇਕਬਾਲ ਸਿੰਘ ਖਾਲਸਾ, ਗੁਰਭਗਤ ਸਿੰਘ ਬਾਠ ਸਮੇਤ ਗੁਰਪ੍ਰੀਤ ਸਿੰਘ ਮਿੰਟੂ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।
ਪਿਛਲੀ ਖ਼ਬਰ ਥਰਮਲ ਦੇ ਠੇਕਾ ਮੁਲਾਜ਼ਮਾਂ ਦੀ ਮੁਕੰਮਲ ਹੜਤਾਲ 13ਵੇਂ ਦਿਨ ਵੀ ਜਾਰੀ ਪਿੰਡਾਂ ’ ਚ ਝੰਡਾ ਮਾਰਚ ਕਰ ਕੇ ਹਲਕਾ ਵਿਧਾਇਕ ਭੁੱਚੋ... ਅਗਲੀ ਖ਼ਬਰ ਸਿਵਲ ਹਸਪਤਾਲ ਵਿਖੇ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।