17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਜੈਤੋ ਨਗਰ ਕੌਂਸਲ ਚੋਣਾਂ 'ਚ 'ਆਪ' ਦੀ ਰਹੀ ਸਰਦਾਰੀ, 12 ਸੀਟਾਂ 'ਤੇ ਕਬਜ਼ਾ

ਅਜੀਤ ਡੈਸਕ 30-05-2026
ਜੈਤੋ, 29 ਮਈ (ਗੁਰਮੀਤਪਾਲ ਰੋੜੀਕਪੂਰਾ, ਗੁਰਚਰਨ ਸਿੰਘ ਗਾਬੜੀਆ)-ਜੈਤੋ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੇ ਸ਼ਹਿਰ ਦੀ ਸਿਆਸੀ ਤਸਵੀਰ ਨੂੰ ਨਵਾਂ ਰੂਪ ਦੇ ਦਿੱਤਾ ਹੈ | ਆਮ ਆਦਮੀ ਪਾਰਟੀ ਨੇ ਇਨ੍ਹਾਂ ਚੋਣਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਵਿਚੋਂ 5 ਵਾਰਡਾਂ 'ਚ ਜਿੱਤ ਦਰਜ ਕਰਕੇ ਵੱਡੀ ਸਿਆਸੀਬਾਜ਼ੀ ਮਾਰ ਲਈ ਹੈ | ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਖਾਤੇ 'ਚ 3 ਸੀਟਾਂ ਗਈਆਂ, ਜਦਕਿ ਕਾਂਗਰਸ ਪਾਰਟੀ ਨੂੰ 2 ਸੀਟਾਂ 'ਤੇ ਹੀ ਸਫ਼ਲਤਾ ਮਿਲੀ | ਚੋਣ ਨਤੀਜਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਜੈਤੋ ਦੇ ਵੋਟਰਾਂ ਨੇ ਇਸ ਵਾਰ ਬਦਲਾਅ ਅਤੇ ਵਿਕਾਸ ਦੇ ਨਾਂਅ 'ਤੇ ਆਪਣਾ ਭਰੋਸਾ ਆਮ ਆਦਮੀ ਪਾਰਟੀ 'ਤੇ ਜਤਾਇਆ ਹੈ | ਨਤੀਜੇ ਆਉਂਦੇ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਆਪ ਸਮਰਥਕਾਂ ਵਲੋਂ ਭੰਗੜੇ ਪਾਏ ਗਏ, ਮਿਠਾਈਆਂ ਵੰਡੀਆਂ ਗਈਆਂ ਅਤੇ ਨਾਅਰੇਬਾਜ਼ੀ ਕੀਤੀ ਗਈ | ਜੇਤੂ ਉਮੀਦਵਾਰਾਂ ਦੇ ਘਰਾਂ 'ਚ ਦਿਨ ਭਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ | ਚੋਣਾਂ ਨਤੀਜਿਆ ਦੌਰਾਨ ਜੇਤੂ ਉਮੀਦਵਾਰਾਂ ਵਿਚ ਵਾਰਡ ਨੰਬਰ-2 ਤੋਂ ਗੁਰਚਰਨ ਸਿੰਘ (ਅਕਾਲੀ ਦਲ), ਵਾਰਡ ਨੰਬਰ-7 ਤੋਂ ਮਮਤਾ ਰਾਣੀ (ਅਕਾਲੀ ਦਲ), ਵਾਰਡ ਨੰਬਰ-8 ਤੋਂ ਡਾ. ਹਰੀਸ਼ ਚੰਦਰ ਗੋਇਲ (ਆਪ), ਵਾਰਡ ਨੰਬਰ-9 ਤੋਂ ਜਸਬੀਰ ਕੌਰ ਸਿੰਗਲਾ (ਅਕਾਲੀ ਦਲ), ਵਾਰਡ ਨੰਬਰ-10 ਤੋਂ ਦਿਲਬਾਗ ਸ਼ਰਮਾ (ਕਾਂਗਰਸ), ਵਾਰਡ ਨੰਬਰ 12 ਤੋਂ ਤੁਲਸੀ ਰਾਮ ਬਾਂਸਲ (ਕਾਂਗਰਸ), ਵਾਰਡ ਨੰਬਰ-15 ਤੋਂ ਮਨਦੀਪ ਕੌਰ (ਆਪ), ਵਾਰਡ ਨੰਬਰ-16 ਤੋਂ ਵਿਜੈ ਕੁਮਾਰ (ਆਪ) ਅਤੇ ਵਾਰਡ ਨੰਬਰ-17 ਤੋਂ ਅਮਰ ਸਿੰਘ (ਆਪ) ਨੇ ਜਿੱਤ ਦਰਜ਼ ਕੀਤੇ | ਖਾਸ ਕਰਕੇ ਵਾਰਡ ਨੰਬਰ-10, 12 ਤੋਂ ਦਿਲਬਾਗ ਬਾਗੀ ਸ਼ਰਮਾ 'ਤੇ ਤੁਲਸੀ ਰਾਮ ਬਾਂਸਲ ਦੀ ਜਿੱਤ ਨੂੰ ਸਿਆਸੀ ਕਿਆਸਾਂ ਵਿਚ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ | ਉਥੇ ਹੀ ਕਈ ਵਾਰਡਾਂ ਵਿਚ ਨੌਜਵਾਨਾਂ ਅਤੇ ਮਹਿਲਾਵਾਂ ਨੇ ਵੀ ਵੱਡੀ ਗਿਣਤੀ ਵਿਚ ਚੋਣ ਪ੍ਰਚਾਰ ਅਤੇ ਜਸ਼ਨਾਂ ਵਿਚ ਭਾਗ ਲਿਆ | ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ 7 ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਚੁਣੇ ਜਾ ਚੁੱਕੇ ਸਨ, ਜਿਨ੍ਹਾਂ ਵਿਚ ਵਾਰਡ ਨੰਬਰ 1 ਤੋਂ ਪ੍ਰੀਤਮ ਕੌਰ, ਵਾਰਡ ਨੰਬਰ 3 ਤੋਂ ਨਰਿੰਦਰਪਾਲ ਸਿੰਘ ਢੇਰੜੀ, ਵਾਰਡ ਨੰਬਰ 4 ਤੋਂ ਲਖਵਿੰਦਰ ਸਿੰਘ ਲੱਖਾ, ਵਾਰਡ ਨੰਬਰ 5 ਤੋਂ ਮਨਦੀਪ ਸ਼ਰਮਾ, ਵਾਰਡ ਨੰਬਰ 6 ਤੋਂ ਬੇਅੰਤ ਸਿੰਘ ਰਾਜੂ, ਵਾਰਡ ਨੰਬਰ 11 ਤੋਂ ਨਿਰਮਲਾ ਦੇਵੀ, ਵਾਰਡ ਨੰਬਰ 12 ਪਿ੍ੰਯਕਾ ਮਿੱਤਲ ਅਤੇ ਵਾਰਡ ਨੰਬਰ 14 ਤੋਂ ਪਰਵੀਨ ਗਰਗ ਸ਼ਾਮਿਲ ਹਨ | ਨਿਰਵਿਰੋਧ ਜਿੱਤਾਂ ਨੇ ਚੋਣਾਂ ਤੋਂ ਪਹਿਲਾਂ ਹੀ ਆਪ ਦੀ ਮਜ਼ਬੂਤ ਸਥਿਤੀ ਸਪੱਸ਼ਟ ਕਰ ਦਿੱਤੀ ਸੀ | ਹੁਣ ਨਤੀਜਿਆਂ ਤੋਂ ਬਾਅਦ ਲੋਕਾਂ ਦੀਆਂ ਨਿਗਾਹਾਂ ਨਵੇਂ ਬਣਨ ਵਾਲੇ ਨਗਰ ਕੌਂਸਲ ਪ੍ਰਧਾਨ 'ਤੇ ਟਿਕੀਆ ਹਨ | ਇਸ ਮੌਕੇ ਸੂਬਾ ਸਿੰਘ ਬਾਦਲ, ਦਰਸ਼ਨ ਸਿੰਘ ਢਿੱਲਵਾਂ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਸਿੰਕਦਰ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸੀਨੀਅਰ ਕਾਂਗਰਸੀ ਆਗੂ ਮੇਹਰ ਸਿੰਘ ਕਰੀਰਵਾਲੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਲਾਲੀ ਬਾਦਲ, ਬਲਵੰਤ ਸਿੰਘ ਬਰਾੜ ਕਰੀਰਵਾਲੀ, ਗੁਰਬੀਰ ਸਿੰਘ ਬਰਾੜ, ਜਸਵੰਤ ਸਿੰਘ ਰਾਮਗੜ੍ਹੀਆ, ਜੱਗਾ ਸੰਧੂ ਚੈਨਾ, ਬਲਤੇਜ ਸਿੰਘ ਚੈਨਾ, ਦੇਵਿੰਦਰਬੀਰ ਸਿੰਘ ਪੱਪੂ ਬਰਾੜ ਮੱਤਾ, ਹਰਜੀਤ ਸਿੰਘ ਬਿਸ਼ਨੰਦੀ ਆਦਿ ਵਲੋਂ ਵਧਾਈ ਦਿੱਤੀ ਗਈ |
ਪਿਛਲੀ ਖ਼ਬਰ ਕੁੱਟਮਾਰ ਕਰਨ 'ਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ -ਫ਼ਰੀਦਕੋਟ ਨਗਰ ਕੌਂਸਲ ਚੋਣਾਂ - ਆਪ 10, ਕਾਂਗਰਸ 8 ਅਤੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਨੇ 7 ਸੀਟਾਂ 'ਤੇ ਚੋਣ ਜਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।