ਕੋਠੇ ਹਵਾਨਾ ਨਿਵਾਸੀ ਬਲਵੀਰ ਸਿੰਘ ਧਾਲੀਵਾਲ ਨਮਿਤ ਸ਼ਰਧਾਂਜਲੀ ਸਮਾਗਮ
ਬਰਗਾੜੀ, 16 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਕੋਠੇ ਹਵਾਨਾ ਨਿਵਾਸੀ ਗੁਰਮੀਤ ਸਿੰਘ ਅਤੇ ਰਣਜੀਤ ਸਿੰਘ ਧਾਲੀਵਾਲ ਦੇ ਪਿਤਾ ਬਲਵੀਰ ਸਿੰਘ ਧਾਲੀਵਾਲ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿੱਤ ਸ੍ਰੀ ਗੁਰੂ ਗ੍ਰੰਥ ਸਹਿਬ ਦੇ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਗੋਦਾਵਰਸਰੀ ਸਾਹਿਬ ਪਿੰਡ ਢਿੱਲਵਾਂ ਕਲਾਂ ਵਿਖੇ ਹੋਇਆ।
ਪ
ਪਾਈਨਲੈਂਡ ਇੰਟਰਨੈਸ਼ਨਲ ਸਕੂਲ (ਨੇੜੇ ਪੰਚਾਇਤੀ ਗਊਸ਼ਾਲਾ) ਜੈਤੋ ਵਿਖੇ 80ਵਾਂ ਆਜ਼ਾਦੀ ਦਿਵਸ ਸਬੰਧੀ ਪ੍ਰੋਗਰਾਮ ਵਿਚ ਭਾਗ ਲੈਂਦੇ। ਤਸਵੀਰ : ਗੁਰਚਰਨ ਸਿੰਘ ਗਾਬੜੀਆ
ਸਰਕਾਰੀ ਪ੍ਰਾਇਮਰੀ ਸਕੂਲ ਸੈਦੇਕੇ ਵਿਖੇ ਮਨਾਏ ਗਏ ਆਜ਼ਾਦੀ ਦਿਹਾੜੇ ਸਮੇਂ ਅਧਿਆਪਕ ਬੱਚਿਆਂ ਨਾਲ। ਤਸਵੀਰ: ਆਰ.ਐਸ.ਧੁੰਨਾ
17-08-2026
ਬਰਗਾੜੀ, 16 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਕੋਠੇ ਹਵਾਨਾ ਨਿਵਾਸੀ ਗੁਰਮੀਤ ਸਿੰਘ ਅਤੇ ਰਣਜੀਤ ਸਿੰਘ ਧਾਲੀਵਾਲ ਦੇ ਪਿਤਾ ਬਲਵੀਰ ਸਿੰਘ ਧਾਲੀਵਾਲ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿੱਤ ਸ੍ਰੀ ਗੁਰੂ ਗ੍ਰੰਥ ਸਹਿਬ ਦੇ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਗੋਦਾਵਰਸਰੀ ਸਾਹਿਬ ਪਿੰਡ ਢਿੱਲਵਾਂ ਕਲਾਂ ਵਿਖੇ ਹੋਇਆ। ਇਸ ਮੌਕੇ ਰਾਗੀ ਸਿੰਘਾਂ ਨੇ ਰਸਭਿੰਨੇ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਹਾਜ਼ਰ ਸੰਗਤ ਨੂੰ ਜ਼ਿੰਦਗੀ ਦੇ ਫ਼ਲਫਸੇ ਤੋਂ ਜਾਣੂ ਕਰਵਾਇਆ। ਭੋਗ ਉਪਰੰਤ ਇਸ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਾਬਕਾ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਨੇ ਕਿਹਾ ਕਿ ਅੱਜ ਦਾ ਇਹ ਵਿਸ਼ਾਲ ਇੱਕਠ ਉਨ੍ਹਾਂ ਦੇ ਮਿਹਨਤੀ ਤੇ ਮਿਲਾਪੜੇ ਸੁਭਾਅ ਦੀ ਗਵਾਹੀ ਭਰਦਾ ਹੈ। ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਨੇ ਕਿਹਾ ਕਿ ਉਹ ਇਕ ਸਫਲ ਬਾਪ ਸਨ ਜਿਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਨੂੰ ਆਤਮ ਨਿਰਭਰ ਬਣਾਇਆ ਅਤੇ ਆਪਣੇ ਚੰਗੇ ਗੁਣ ਆਪਣੇ ਬੱਚਿਆਂ ਨੂੰ ਦਿੱਤੇ। ਕਾਂਗਰਸ ਪਾਰਟੀ ਦੇ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਕਿਹਾ ਕਿ ਉਹ ਧਾਰਮਿਕ ਵਿਚਾਰਾਂ ਦੇ ਧਾਰਨੀ ਹੋਣ ਕਰਕੇ ਉਨ੍ਹਾਂ ਨੇ ਗੁਰੂਆਂ ਵਲੋਂ ਦਿੱਤੇ ਕਿਰਤ ਦੇ ਫਲਸਫੇ ’ਤੇ ਪਹਿਰਾ ਦਿੱਤਾ ਜੋ ਸਾਡੇ ਸਾਰਿਆ ਲਈ ਪ੍ਰੇਰਨਾ ਸਰੋਤ ਹੈ। ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਪੇਡਾ ਪੰਜਾਬ ਨੇ ਪਰਿਵਾਰ ਵਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਕਰਦਿਆਂ ਅਕਾਲੀ ਆਗੂ ਡਾ. ਕਰਮ ਸਿੰਘ ਨੇ ਵੱਖ-ਵੱਖ ਆਗੂਆਂ ਤੇ ਸੰਸਥਾਵਾਂ ਵਲੋਂ ਆਏ ਸੋਗ ਸੰਦੇਸ਼ ਪੜ੍ਹੇ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਭਾਈ ਰਾਹੁਲ, ਹਲਕਾ ਇੰਚ. ਅਜੈਪਾਲ ਸਿੰਘ ਸੰਧੂ, ਸਿਕੰਦਰ ਸਿੰਘ ਮੜ੍ਹਾਕ, ਪ੍ਰਧਾਨ ਜਗਜੀਤ ਸਿੰਘ, ਮੇਹਰ ਸਿੰਘ ਕਰੀਰਵਾਲੀ, ਕੁਲਦੀਪ ਸਿੰਘ ਨਿਆਮੀਵਾਲਾ, ਪ੍ਰਭਜੀਤ ਸਿੰਘ ਬਰਾੜ, ਪੱਪੂ ਬਰਾੜ ਮੱਤਾ, ਗੁਰਚੇਤ ਸਿੰਘ ਢਿੱਲੋਂ ਬਰਗਾੜੀ, ਲਖਵਿੰਦਰ ਸਿੰਘ ਸੂਰਘੂਰੀ, ਐਡਵੋਕੇਟ ਵਿਨੋਦ ਮੈਨੀ, ਉਧਮ ਸਿੰਘ ਔਲਖ, ਕੁਲਵਿੰਦਰ ਸਿੰਘ ਢਿੱਲੋ, ਗੁਰਲਾਲ ਸਿੰਘ, ਗੁਰਮੇਲ ਸਿੰਘ, ਰੁਲਦੂ ਸਿੰਘ, ਪਰਮਜੀਤ ਸਿੰਘ, ਪਿੰਦਰ ਸਿੰਘ ਰੋਮਾਣਾ, ਡਾ. ਰਾਮੇਸ਼ ਕੱਕੜ, ਗਮਦੂਰ ਸਿੰਘ, ਰਾਮ ਸਿੰਘ, ਸੇਵਕ ਸਿੰਘ, ਸਰਪੰਚ ਸਾਧੂ ਸਿੰਘ, ਸਰਪੰਚ ਅਮਨਦੀਪ ਸਿੰਘ, ਬਾਜਾ ਢਿੱਲੋਂ, ਹਰਪ੍ਰੀਤ ਸਿੰਘ, ਮਲਕੀਤ ਸਿੰਘ, ਗੋਰਾ ਢਿੱਲੋਂ, ਸੁਰਜੀਤ ਸਿੰਘ ਬਾਬਾ, ਲਾਲਾ ਬਰਾੜ, ਗੁਰਸੇਵਕ ਸਿੰਘ, ਐਡਵੋਕੇਟ ਪਰਮਪ੍ਰੀਤ ਸਿੰਘ ਬਰਾੜ, ਗੁਰਦਿੱਤ ਸਰਾਵਾਂ, ਸਰਪੰਚ ਇੰਦਰਜੀਤ ਸਿੰਘ ਝੱਖੜਵਾਲਾ, ਹਰਭਗਵਾਨ ਸਿੰਘ ਕਰੀਰਵਾਲੀ, ਤੇਜ ਮਾਨ, ਹਰਜੀਤ ਸਿੰਘ, ਸੁਖਪਾਲ ਸਿੰਘ, ਤਲਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕੇ ਭਰ ਦੇ ਰਾਜਨੀਤਿਕ ਆਗੂ ਤੇ ਸਰਪੰਚ, ਪੰਚ ਹਾਜ਼ਰ ਸਨ।